ਵਿਗਿਆਨੀਆਂ ਵਲੋਂ ਪ੍ਰਾਚੀਨ ਲਾਸ਼ ਦੇ ਭੋਜਨ ‘ਤੇ ਖੋਜ

ਨਿਊਯਾਰਕ (ਨਦਬ) : ਵਿਗਿਆਨੀ ਅਕਸਰ ਅਜਿਹੇ ਕਾਰਨਾਮੇ ਕਰ ਕੇ ਦਿਖਾਉਂਦੇ ਹਨ ਜਿਹੜੇ ਕਿ ਸਧਾਰਨ ਵਿਅਕਤੀਆਂ ਨੂੰ ਹੈਰਾਨ ਕਰ ਦਿੰਦੇ ਹਨ। ਹੁਣ ਅਜਿਹਾ ਹੀ ਇੱਕ ਹੋਰ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ। ਵਿਗਿਆਨੀਆਂ ਵੱਲੋਂ 5300 ਸਾਲ ਪਹਿਲਾਂ ਐਲਪਸ ਵਿੱਚ ਮਰੇ ਇੱਕ ਸ਼ਿਕਾਰੀ ਦੇ ਖਾਧੇ ਹੋਏ ਭੋਜਨ ਸਬੰਧੀ ਤੱਥ ਉਜਾਗਰ ਕੀਤੇ ਗਏ ਹਨ। ਵਿਗਿਆਨੀਆਂ ਨੇ ਦੱਸਿਆ ਹੈ ਕਿ ਇਸ ਆਈਸਮੈਨ ਦਾ ਆਖਰੀ ਭੋਜਨ ਬਿਲਕੁਲ ਸੰਤੁਲਿਤ ਸੀ। ਇਸ ਤੋਂ ਇਹ ਸਾਫ਼ ਹੁੰਦਾ ਹੈ ਕਿ ਯੂਰਪੀਅਨ 5300 ਸਾਲ ਪਹਿਲਾਂ ਕੀ ਖਾਂਦੇ ਸਨ।
ਜੀਵ ਵਿਗਿਆਨ ਨਾਲ ਸਬੰਧਿਤ ਪਰਚੇ ਵਿੱਚ ਇਸ ਔਇਟਜ਼ੀ ਦੇ ਖਾਣ ਪੀਣ ਬਾਰੇ ਛਾਪਿਆ ਗਿਆ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਖੋਜ ਕਰਨ ਤੋਂ ਸਾਹਮਣੇ ਆਇਆ ਕਿ ਆਈਸਮੈਨ ਨੇ ਮੌਤ ਤੋਂ ਪਹਿਲਾਂ ਜੰਗਲੀ ਬੱਕਰੀ ਦਾ ਮੀਟ, ਰੈਡ ਹਿਰਨ ਦਾ ਮੀਟ, ਅਨਾਜ ਦੇ ਦਾਣੇ ਅਤੇ ਦਰੱਖਤ ਦੇ ਪੱਤੇ ਖਾਧੇ ਸਨ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਦਰੱਖਤ ਦੇ ਪੱਤੇ ਉਹਨਾਂ ਨੇ ਦਵਾ ਦੇ ਰੂਪ ਵਿੱਚ ਖਾਧੇ ਹੋਣ ਜਾਂ ਫਿਰ ਹੋ ਸਕਦਾ ਹੈ ਕਿ ਸੁਚੇਤ ਤੌਰ ‘ਤੇ ਅਜਿਹਾ ਨਾ ਹੋਵੇ।
ਬੋਲਜੈਨੋ ਵਿੱਚ ਮਮੀ ਸਟੱਡੀ ਸੰਸਥਾ ਮਾਇਕ੍ਰੋ ਜੀਵ ਵਿਗਿਆਨੀ ਅਤੇ ਲੇਖਕ ਫਰੈਂਕ ਮੈਕਸਨਰ ਦਾ ਕਹਿਣਾ ਹੈ ਕਿ ਅਸੀਂ ਖਾਧੇ ਹੋਏ ਭੋਜਨ ਨੂੰ ਖੁੱਲੀਆਂ ਅੱਖਾਂ ਨਾਲ ਸਾਫ਼ ਦੇਖ ਸਕਦੇ ਸੀ ਸਾਡੇ ਲਈ ਇਹ ਬਹੁਤ ਪ੍ਰਭਾਵਸ਼ਾਲੀ ਸੀ। ਭੋਜਨ ਵਿੱਚ ਬਹੁਤ ਸਾਰਾ ਫੈਟ ਸ਼ਾਮਿਲ ਸੀ। ਇਸ ਨੂੰ ਲੈ ਕੇ ਮਾਹਿਰਾਂ ਦਾ ਕਹਿਣਾ ਹੈ ਕਿ ਇਹਨਾਂ ਲੋਕਾਂ ਨੂੰ ਜੀਣ ਲਈ ਬਹੁਤ ਸੰਘਰਸ਼ ਕਰਨਾ ਪੈਂਦਾ ਸੀ ਤੇ ਇਨ੍ਹਾਂ ਦਾ ਭੂਗੋਲ ਵੀ ਵੱਖਰੀ ਤਰ੍ਹਾਂ ਦਾ ਸੀ। ਸ਼ਾਇਦ ਇਸ ਕਰਕੇ ਹੀ ਇਹਨਾਂ ਨੂੰ ਜ਼ਿਆਦਾ ਫੈਟ ਵਾਲਾ ਭੋਜਨਾ ਕਰਨਾ ਪੈਂਦਾ ਸੀ। ਓਸਲੋ ਯੂਨੀਵਰਸਿਟੀ ਦੇ ਪੁਰਾਤਤਵ ਵਿਗਿਆਨੀ ਅਲਬੀਨਾ ਹੁਲਡਾਪਾਲਸਡੋਟਿਰ ਨੇ ਵੀ ਇਹਨਾਂ ਖੋਜਾਂ ਨੂੰ ਕਾਫ਼ੀ ਮਹੱਤਵਪੂਰਨ ਦੱਸਿਆ ਹੈ। ਉਹਨਾਂ ਕਿਹਾ ਕਿ ਸਾਡੇ ਲਈ ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਉਹ ਲੋਕ ਕੀ ਖਾਂਦੇ ਸਨ।
ਇਸ ਖੋਜ ਨੂੰ ਲੈ ਕੇ ਫਰੈਂਕ ਮੈਕਸਨਰ ਦੀ ਟੀਮ ਨੂੰ ਵਿਸ਼ਵਾਸ ਹੈ ਕਿ ਇਹਨਾਂ ਤੱਥਾਂ ਨਾਲ ਸਾਨੂੰ ਬੈਕਟੀਰੀਆ ਦੀ ਅਤੇ ਹੋਰ ਮਾਈਕ੍ਰੋਔਰਗੈਨਿਜ਼ਮ ਜੋ ਆਈਸਮੈਨ ਦੇ ਪੇਟ ਵਿੱਚ ਸਨ ਦੀ ਬਣਤਰ ਦੀ ਮੁੜ ਉਸਾਰੀ ਵਿੱਚ ਸਹਾਇਤਾ ਮਿਲੇਗੀ। ਦੱਸਣਾ ਬਣਦਾ ਹੈ ਕਿ ਇਸ ਲਾਸ਼ ਨੂੰ ਇਟਲੀ ਆਸਟਰੇਲੀਆ ਸਰਹੱਦ ਤੋਂ ਖੋਜਿਆ ਗਿਆ ਸੀ।