ਮਿਲਵੁਡਜ਼ ਕਲਚਰਲ ਸੁਸਾਇਟੀ ਨੇ ਕੈਨੇਡਾ ਡੇਅ ਮਨਾਇਆ

ਐਡਮਿੰਟਨ (ਨਦਬ) : ਮਿਲਵੁਡਜ਼ ਕਲਚਰਲ ਸੁਸਾਇਟੀ ਫ਼ਾਰ ਰਿਟਾਇਰਡ ਅਤੇ ਸੈਮੀ ਰਿਟਾਇਰਡ (ਸੀਨੀਅਰ ਸੈਂਟਰ) ਵਲੋਂ ਹਰ ਸਾਲ ਦੀ ਤਰ੍ਹਾਂ 151ਵਾਂ ਕੈਨੇਡਾ ਡੇਅ ਬਹੁਤ ਹੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ  ਦੀ ਮੁੱਖ ਮਹਿਮਾਨ ਅਲਬਰਟਾ ਦੀ ਲੇਬਰ ਮੰਤਰੀ ਕਰਿਸਟੀਨਾ ਗਰੇਅ ਨੇ ਝੰਡਾ ਝੁਲਾਇਆ। ਇਸ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਨੇਡਾ ਇਕ ਬਹੁ-ਸੱਭਿਆਚਾਰਕ ਅਤੇ ਵਿਭਿੰਨਤਾ ਵਾਲਾ ਦੇਸ਼ ਹੈ ਅਤੇ ਇਥੇ ਹਰ ਇਕ ਨੂੰ ਧਾਰਮਿਕ ਅਤੇ ਸੱਭਿਆਚਾਰਕ ਆਜ਼ਾਦੀ ਹੈ। ਸੁਸਾਇਟੀ ਦੇ ਪ੍ਰਧਾਨ ਜੋਰਾ ਸਿੰਘ ਝੱਜ ਹੁਰਾਂ ਨੇ ਕੈਨੇਡਾ ਦੀ ਪ੍ਰਾਪਤੀਆਂ ਦੀ ਸਰਾਹਨਾ ਕਰਦਿਆਂ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਸੁਸਾਇਟੀ ਦੇ ਮੈਂਬਰ ਸੁਦਾਗਰ ਸਿੰਘ ਹੁਣਾਂ ਨੇ ਮੁੱਖ ਮਹਿਮਾਨ ਦੀ ਜਾਣ-ਪਛਾਣ ਕਰਵਾਈ। ਐਡਮਿੰਟਨ ਦੇ ਕਲਾਕਾਰਾਂ ਅਤੇ ਕਵੀਆਂ ਨੇ ਸਮਾਗਮ ਵਿਚ ਹਿੱਸਾ ਲੈਂਦਿਆਂ ਭਾਵਪੂਰਤ ਢੰਗ ਨਾਲ ਆਪਣੀ ਰਚਨਾ ਰਾਹੀਂ ਸਮਾਜਿਕ ਵਿਸ਼ਿਆਂ ਨੂੰ ਛੂੰਹਦਿਆਂ ਸਮਾਗਮ ਨੂੰ ਸਿਖਰ ‘ਤੇ ਪਹੁੰਚਾ ਦਿਤਾ। ਸਮਾਗਮ ਵਿਚ ਕੈਨੇਡਾ ਦੇ ਮੰਤਰੀ ਅਮਰਜੀਤ ਸੋਹੀ, ਐਡਮਿੰਟਨ ਐਲਰਸਲੀ ਤੋਂ ਐਮ.ਐਲ.ਏ. ਰੌਡ ਲੋਇਲਾ, ਐਡਮਿੰਟਨ ਮਿਲਕਰੀਕ ਤੋਂ ਐਮ.ਐਲ.ਏ. ਡਿਨੀਸ ਵੂਲਰਡ,  ਸਾਬਕਾ ਐਮ.ਐਲ.ਏ. ਨਰੇਸ਼ ਭਾਰਦਵਾਜ, ਸਾਬਕਾ ਐਮ.ਐਲ.ਏ. ਭਾਰਤ ਅਗਨੀਹੋਤਰੀ ਅਤੇ ਭਾਈਚਾਰੇ ਦੇ ਪਤਵੰਤੇ ਸੱਜਣਾਂ ਅਤੇ ਮੀਡੀਆ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਅੰਤ ਵਿਚ ਬਲਬੀਰ ਸਿੰਘ ਕੁਲਾਰ ਹੁਰਾਂ ਨੇ ਸਮਾਗਮ ਵਿਚ ਪਹੁੰਚਣ ਲਈ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਸਟੇਜ ਸਕੱਤਰ ਦੇ ਫਰਜ਼ ਮਨਮੋਹਨ ਸਿੰਘ ਪਰਮਾਰ ਹੋਰਾਂ ਨੇ ਬਾਖੂਬੀ ਨਿਭਾਈ। ਇਸ ਮੌਕੇ ਸੀਨੀਅਰ ਸੈਂਟਰ ਵਲੋਂ ਸਭ ਲਈ ਚਾਹ-ਪਾਣੀ ਆਦਿ ਦਾ ਪ੍ਰਬੰਧ ਕੀਤਾ ਗਿਆ।

Leave a Reply

Your email address will not be published. Required fields are marked *