ਮਿਲ ਕਰੀਕ ਦੀ ਚੌਥੀ ਕਲੀਨ ਅੱਪ ਕਾਰ ਸੇਵਾ ਕੀਤੀ

ਐਡਮਿੰਟਨ (ਨਦਬ) : ਮਿਲਵੁੱਡਜ਼ ਕਲਚਰਲ ਸੁਸਾਇਟੀ ਦੇ ਮੈਂਬਰਾਂ ਵਲੋਂ ਮਿਲ ਕਰੀਕ ਅਤੇ ਨਾਲ ਲਗਦੇ ਇਲਾਕਿਆਂ ਦੀ ਸਫ਼ਾਈ ਦੀ ਕਾਰ ਸੇਵਾ ਕੀਤੀ ਗਈ।
ਸੁਸਾਇਟੀ ਦੇ ਕਈ ਮੈਂਬਰ (ਸੁਦਾਗਰ ਸਿੰਘ, ਨਿਰਮਲ ਸਿੰਘ ਗਰੇਵਾਲ, ਸਰਜੀਤ ਸਿੰਘ ਮਰਾੜ ਅਤੇ ਅਜੈਬ ਸਿੰਘ ਮਾਨ) ਕੈਪੀਟਲ ਸਿਟੀ ਕਲੀਨ ਅੱਪ ਦੇ ਬਲਾਕ ਕੈਪਟਨ ਹਨ। ਉਹ ਹਰ ਸਾਲ ਇਹ ਸੇਵਾ ਕਰਦੇ ਹਨ। ਇਸ ਕਾਰ ਸੇਵਾ ਨੂੰ ਭਾਈਚਾਰੇ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ। ਇਸ ਕਾਰ ਸੇਵਾ ਵਿੱਚ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਇਸ ਨੂੰ ਇੱਕ ਐਕਸਕਰਸ਼ਨ ਦੇ ਤੌਰ ‘ਤੇ ਅਨੰਦ ਮਾਣਦੇ ਹੋਏ ਅੰਜਾਮ ਦਿੱਤਾ।
ਇਸ ਵਿੱਚ ਕੁੱਲ 64 ਵਿਅਕਤੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ਸਕੂਲਾਂ ਦੇ ਵਿਦਿਆਰਥੀ ਵੀ ਸ਼ਾਮਿਲ ਸਨ। ਇਹ ਗਿਣਤੀ ਪਿਛਲੇ ਸਾਲ ਨਾਲੋਂ ਵੱਧ ਹੈ। ਤਕਰੀਬਨ 9 ਵੱਡੇ ਗਾਰਬੇਜ਼ ਬੈਗ ਕੂੜਾ ਇਕੱਠਾ ਕੀਤਾ।
ਆਮ ਲੋਕਾਂ ਵਿੱਚ ਸੁਸਾਇਟੀ ਦੇ ਇਸ ਉਪਰਾਲੇ ਦੀ ਬੜੀ ਸ਼ਲਾਘਾ ਹੋਈ। ਵਲੰਟੀÀਰਾਂ ਨੂੰ ਚਾਹ ਅਤੇ ਸਨੈਕਸ ਦੀ ਸੇਵਾ ਕਰ ਕੇ ਬੀਬੀ ਗਰਿਜੌਤ ਕੌਰ ਬਰਾੜ ਦੇ ਪਰਿਵਾਰ ਨੇ ਸ਼ਾਬਾਸ ਦਿੱਤੀ। ਮੀਡੀਆ ਵੱਲੋਂ ਕੁਲਮੀਤ ਸੰਘਾ, ਬਸੋਤਾ ਸਾਹਬ ਹੁਰਾਂ ਨੇ ਹਾਜਰੀ ਲਵਾਈ। ਅਜੈਬ ਸਿੰਘ ਮਾਨ ਨੇ ਬੜੇ ਵਿਉਂਤਵੱਧ ਤਰੀਕੇ ਨਾਲ ਇਸ ਦੀ ਸੰਚਾਲਣਾ ਕੀਤੀ ਅਤੇ ਅੰਤ ਵਿੱਚ ਸਾਰੇ ਵਾਲੰਟੀਅਰਾਂ ਦਾ ਧੰਨਵਾਦ ਕੀਤਾ।