ਤੁਲਸੀ ਵਾਲਾ ਦੁੱਧ ਪੀਣ ਨਾਲ ਮਿਲਣਗੇ ਬੇਮਿਸਾਲ ਫਾਇਦੇ

ਸਰੀਰ ਨੂੰ ਸਿਹਤਮੰਦ ਰੱਖਣ ਦੇ ਲਈ ਲੋਕ ਦੁੱਧ ਦੀ ਵਰਤੋਂ ਕਰਦੇ ਹਨ ਇਸ ਵਿਚ ਮੌਜੂਦ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਤੋਂ ਇਲਾਵਾ ਤੁਲਸੀ ਦੀ ਪੱਤੀਆਂ ਵੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ। ਲੋਕਾਂ ਨੇ ਅਕਸਰ ਤੁਲਸੀ ਵਾਲੀ ਚਾਹ ਦੀ ਵਰਤੋਂ ਕੀਤੀ ਹੋਵੇਗੀ ਪਰ ਜੇ ਦੁੱਧ ਵਿਚ ਤੁਲਸੀ ਦੀਆਂ ਪੱਤੀਆਂ ਮਿਲਾ ਕੇ ਪੀਤਾ ਜਾਵੇ ਤਾਂ ਸਰੀਰ ਨੂੰ ਦੋਗੁਣਾ ਫਾਇਦਾ ਹੋਵੇਗਾ। ਇਸ ਲਈ ਦੁੱਧ ਨੂੰ ਉਬਾਲਦੇ ਸਮੇਂ ਉਸ ਵਿਚ ਤੁਲਸੀ ਦੀਆਂ 3-4 ਪੱਤੀਆਂ ਮਿਲਾ ਦਿਓ ਅਤੇ ਦੁੱਧ ਦੀ ਖਾਲੀ ਪੇਟ ਵਰਤੋ ਕਰੋ। ਇਸ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਰਹਿੰਦੀਆਂ ਹਨ ਆਓ ਜਾਣਦੇ ਹਾਂ ਇਨ੍ਹਾਂ ਦੇ ਫਾਇਦਿਆਂ ਬਾਰੇ :
ਤਣਾਅ : ਬਦਲਦੇ ਲਾਈਫ ਸਟਾਈਲ ਅਤੇ ਭੱਜ-ਦੌੜ ਭਰੀ ਜ਼ਿੰਦਗੀ ਵਿਚ ਲੋਕਾਂ ਦੇ ਦਿਮਾਗ ਵਿਚ ਕਾਫੀ ਤਣਾਅ ਰਹਿੰਦਾ ਹੈ ਇਸ ਤਣਾਅ ਦੇ ਕਾਰਨ ਲੋਕਾਂ ਨੂੰ ਰਾਤ ਨੂੰ ਸਹੀਂ ਨੀਂਦ ਵੀ ਨਹੀਂ ਆਉਂਦੀ ਜੋ ਅੱਗੇ ਜਾ ਕੇ ਗੰਭੀਰ ਬੀਮਾਰੀ ਦਾ ਰੂਪ ਧਾਰਣ ਕਰ ਲੈਂਦੀ ਹੈ। ਅਜਿਹੇ ਵਿਚ ਜੇ ਗਰਮ ਦੁੱਧ ਵਿਚ ਤੁਲਸੀ ਮਿਲਾ ਕੇ ਪੀਤਾ ਜਾਵੇ ਤਾਂ ਇਸ ਨਾਲ ਕਾਫੀ ਫਾਇਦਾ ਹੁੰਦਾ ਹੈ। ਇਸ ਸਰੀਰ ਵਿਚ ਸਟ੍ਰੈਸ ਹਾਰਮੋਨ ਨੂੰ ਘੱਟ ਕਰਦਾ ਹੈ ਅਤੇ ਡਿਪ੍ਰੈਸ਼ਨ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਕਈ ਲੋਕਾਂ ਨੂੰ ਅਕਸਰ ਸਿਰ ਦਰਦ ਦੀ ਸਮੱਸਿਆ ਰਹਿੰਦੀ ਹੈ ਇਸ ਲਈ ਰੋਜ਼ਾਨਾ ਸਵੇਰੇ ਇਸ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ।
ਅਸਥਮਾ : ਜਿਨ੍ਹਾਂ ਲੋਕਾਂ ਨੂੰ ਅਸਥਮਾ ਜਾਂ ਸਾਹ ਸੰਬੰਧੀ ਕੋਈ ਸਮੱਸਿਆ ਹੈ ਤਾਂ ਉਸ ਦੇ ਲਈ ਤੁਲਸੀ ਵਾਲਾ ਦੁੱਧ ਬਹੁਤ ਫਾਇਦੇਮੰਦ ਹੁੰਦਾ ਹੈ ਇਸ ਵਿਚ ਮੋਜੂਦ ਐਂਟੀ-ਬੈਕਟੀਰਿਅਲ ਗੁਣ ਸਾਹ ਨਾਲ ਜੁੜੀ ਸਮੱਸਿਆ ਨੂੰ ਕੁਝ ਹੀ ਦਿਨਾਂ ਵਿਚ ਠੀਕ ਕਰ ਦਿੰਦਾ ਹੈ।
ਕਿਡਨੀ : ਗੁਰਦੇ ਵਿਚ ਪੱਥਰੀ ਜਾਂ ਕਿਡਨੀ ਦੀ ਕੋਈ ਹੋਰ ਬੀਮਾਰੀ ਹੋਣ ‘ਤੇ ਵੀ ਇਹ ਦੁੱਧ ਬਹੁਤ ਫਾਇਦਾ ਦਿੰਦਾ ਹੈ। ਰੋਜ਼ਾਨਾ ਸਵੇਰੇ ਖਾਲੀ ਪੇਟ ਇਸ ਦੁੱਧ ਦੀ ਵਰਤੋਂ ਨਾਲ ਕਿਡਨੀ ਸਿਹਤਮੰਦ ਰਹਿੰਦੀ ਹੈ ਅਤੇ ਪੱਥਰੀ ਵੀ ਘੁੱਲ ਕੇ ਬਾਹਰ ਨਿਕਲ ਆਉਂਦੀ ਹੈ।
ਦਿਲ ਦੀ ਬੀਮਾਰੀ : ਇਸ ਦੁੱਧ ਦੀ ਵਰਤੋਂ ਨਾਲ ਸਰੀਰ ਵਿਚ ਕੋਲੈਸਟਰੋਲ ਲੇਵਲ ਸੰਤੁਲਿਤ ਰਹਿੰਦਾ ਹੈ ਜਿਸ ਨਾਲ ਦਿਲ ਦੀਆਂ ਕੋਸ਼ਿਕਾਵਾਂ ਤੱਕ ਖੂਨ ਦਾ ਦੌਰਾ ਸਹੀ ਤਰੀਕੇ ਨਾਲ ਚਲਦਾ ਹੈ। ਇਸ ਨਾਲ ਹਾਰਟ ਅਟੈਕ ਹੋਣ ਦਾ ਖਤਰਾ ਨਹੀਂ ਰਹਿੰਦਾ ਹੈ।
ਕੈਂਸਰ : ਤੁਲਸੀ ਵਾਲੇ ਦੁੱਧ ਵਿਚ ਮੋਜੂਦ ਐਂਟੀਬਾਓਟਿਕ ਅਤੇ ਐਂਟੀਆਕਸੀਡੇਂਟ ਗੁਣ ਸਰੀਰ ਦੀ ਰੋਗਾਂ ਨਾਲ ਲੜਣ ਦਾ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ। ਇਸ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਸਰੀਰ ਦੂਰ ਰਹਿੰਦਾ ਹੈ।
ਬੁਖਾਰ : ਮੌਸਮ ਬਦਲਣ ਦੇ ਨਾਲ ਹੀ ਲੋਕਾਂ ਨੂੰ ਵਾਇਰਲ ਬੁਖਾਰ ਹੋ ਜਾਂਦਾ ਹੈ ਅਜਿਹੇ ਵਿਚ ਤੁਲਸੀ ਵਾਲਾ ਦੁੱਧ ਬੁਖਾਰ ਨਾਲ ਲੜਣ ਵਿਚ ਮਦਦ ਕਰਦਾ ਹੈ। ਇਸ ਲਈ ਅੱਧਾ ਲੀਟਰ ਦੁੱਧ ਵਿਚ ਥੋੜ੍ਹੀ ਜਿਹੀਆਂ ਤੁਲਸੀ ਦੀਆਂ ਪੱਤੀਆਂ ਅਤੇ ਛੋਟੀ ਇਲਾਇਚੀ ਪਾਊਡਰ ਮਿਲਾ ਕੇ ਉਬਾਲ ਲਓ। ਜਦੋਂ ਪਾਣੀ ਉਬਲ ਜਾਵੇ ਤਾਂ ਇਸ ਵਿਚ ਦੁੱਧ ਅਤੇ ਖੰਡ ਮਿਲਾ ਕੇ ਕਾੜ੍ਹਾ ਬਣਾ ਲਓ। ਹਰ 2-3 ਘੰਟੇ ਬਾਅਦ ਇਸ ਦੀ ਵਰਤੋਂ ਕਰਨ ਨਾਲ ਬੁਖਾਰ ਜਲਦੀ ਉਤਰ ਜਾਵੇਗਾ।

Leave a Reply

Your email address will not be published. Required fields are marked *