ਦੋ ਰੋਜ਼ਾ ਪੁਸਤਕ ਮੇਲੇ ਨੂੰ ਭਰਵਾਂ ਹੁੰਗਾਰਾ.

ਕੈਲਗਰੀ (ਨਦਬ): ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਕਮਾਨ ਹੇਠ ਦੋ ਰੋਜ਼ਾ ਪੰਜਾਬੀ ਪੁਸਤਕ ਮੇਲਾ ਕੈਲਗਰੀ ਦੇ ਗਰੀਨ ਪਲਾਜ਼ਾ ਵਿੱਚ ਲਗਾਇਆ ਗਿਆ। ਇਸ ਮੇਲੇ ਦੀ ਅਗਵਾਈ ਮਾਸਟਰ ਭਜਨ ਅਤੇ ਉਹਨਾਂ ਦੀ ਟੀਮ ਨੇ ਕੀਤੀ। ਵਰਾਂਡੇ ਵਿੱਚ ਲਗਾਏ ਇਸ ਮੇਲੇ ਦੇ ਦੋਵੇਂ ਦਿਨ ਸਾਹਿਤ ਦਾ ਲੰਗਰ ਖੁੱਲ੍ਹ ਕੇ ਵਰਤਿਆ। ਕਾਮਗਾਟਾਮਾਰੂ ਜਹਾਜ਼ ਦੀ ਘਟਨਾ ਬਾਰੇ ਅੰਗਰੇਜ਼ੀ ਵਿੱਚ ਨਾਟਕ ਲਿਖਣ ਵਾਲ਼ੀ ਸ਼ੌਰਨ ਪਲਕ ਨੇ ਇਸ ਮੇਲੇ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਕਿਤਾਬਾਂ ਦੇ ਜ਼ਰੀਏ ਚੰਗੀ ਸੋਚ ਪੈਦਾ ਕਰਨਾ ਬਹੁਤ ਵੱਡਾ ਉਦਮ ਹੈ। ਆਪਣੇ ਨਾਟਕ ਬਾਰੇ ਉਹਨਾਂ ਕਿਹਾ ਕਿ ਕਨੇਡੀਅਨ ਸਾਹਿਤ ਵਿੱਚ ਇਸ ਘਟਨਾ ਨੂੰ ਬਹੁਤਾ ਵੱਡਾ ਕਰਕੇ ਨਹੀਂ ਦੇਖਿਆ ਜਾਂਦਾ ਸਗੋਂ ਇਸ ਘਟਨਾ ਨੂੰ ਇੱਕ ਹਾਸੋਹੀਣੀ ਜਿਹੀ ਕਿਹਾ ਗਿਆ ਹੈ। ਇਸ ਘਟਨਾ ਬਾਰੇ ਕਨੇਡਾ ਦੀ ਸਰਕਾਰ ਵਲੋਂ ਮੰਗੀ ਮਾਫੀ ਨੂੰ ਨਾਕਾਫੀ ਦੱਸਦਿਆਂ ਉਨ੍ਹਾਂ ਕਾਮਗਾਟਾਮਾਰੂ ਦੀ ਘਟਨਾ ਨੂੰ ਆਉਣ ਵਾਲ਼ੀਆਂ ਪੀੜ੍ਹੀਆਂ ਲਈ ਯਾਦ ਰੱਖਣ ਲਈ ਵਿਦਿਆਰਥੀਆਂ ਲਈ ਵਜ਼ੀਫਾ ਸ਼ੁਰੂ ਕਰਨ ਦੀ ਮੰਗ ਕੀਤੀ। ਉਨ੍ਹਾਂ ਦੇ ਭਾਸ਼ਣ ਨੂੰ ਕਮਲਪ੍ਰੀਤ ਪੰਧੇਰ ਨੇ ਪੰਜਾਬੀ ਵਿੱਚ ਅਨੁਵਾਦ ਕੀਤਾ। ਇਸ ਮੌਕੇ ਮਾਸਿਕ ਰਾਸਲੇ ਸਿੱਖ ਵਿਰਸਾ ਦੇ ਸੰਪਾਦਕ ਹਰਚਰਨ ਸਿੰਘ ਪਰਹਾਰ, ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੇ ਪ੍ਰਧਾਨ ਸੋਹਣ ਮਾਨ, ਜੀਤਇੰਦਰ, ਗੁਰਚਰਨ ਕੌਰ ਥਿੰਦ, ਹਰੀਪਾਲ, ਤਰਲੋਚਨ ਸੈਹਿੰਬੀ, ਬਲਜਿੰਦਰ ਸੰਘਾ, ਸਤਵਿੰਦਰ ਸਿੰਘ (ਜੱਗ ਪੰਜਾਬੀ) ਅਤੇ ਪਰਸ਼ੋਤਮ ਸ਼ਰਮਾ ਨੇ ਵੀ ਹਾਜ਼ਰੀ ਭਰੀ।

 

Leave a Reply

Your email address will not be published. Required fields are marked *