ਟਰੂਡੋ ਵਲੋਂ ਚੀਨੀ ਐਗਜੈਕਟਿਵ ਦੀ ਗ੍ਰਿਫਤਾਰੀ ਵਿਚ ਸਰਕਾਰੀ ਹੱਥ ਹੋਣ ਤੋਂ ਇਨਕਾਰ

ਓਟਵਾ, (ਨਦਬ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਨੇਡੀਅਨ ਅਧਿਕਾਰੀਆਂ ਵਲੋਂ ਚੀਨ ਦੀ ਟੈਲੀਕਾਮ ਕੰਪਨੀ ਹੁਆਵੈਈ ਦੀ ਮੁਖ ਅਫਸਰ ਦੀ ਗ੍ਰਿਫਤਾਰੀ ਵਿਚ ਸਰਕਾਰ ਦੀ ਦਖ਼ਲ ਅੰਦਾਜ਼ੀ ਤੋਂ ਇੰਨਕਾਰ ਕੀਤਾ ਹੈ। ਚੀਨ ਦੀ ਟੈਲੀਕੌਮ ਕੰਪਨੀ ਹੁਆਵੈਈ ਦੀ ਚੀਫ ਐਗਜੈਕਟਿਵ ਦੀ ਕੈਨੇਡਾ ਵੱਲੋ੬ ਕੀਤੀ ਗਈ ਗ੍ਰਿਫਤਾਰੀ ਤੋਂ ਬਾਅਦ ਉਸ ਦੀ ਅਮਰੀਕਾ ਨੂੰ ਕੀਤੀ ਜਾਣ ਵਾਲੀ ਹਵਾਲਗੀ ਨਾਲ ਜਿੱਥੇ ਸਟਾਕ ਮਾਰਕਿਟ ਚਰਮਰਾ ਗਈ ਉੱਥੇ ਹੀ ਪੂਰੀ ਦੁਨੀਆ ਵਿਚ ਹੈਰਾਨੀ ਦੀ ਲਹਿਰ ਦੌੜ ਗਈ।
ਟਰੂਡੋ ਨੇ ਆਖਿਆ ਕਿ ਮੈ੬ਗ ਵਾਨਜੋਊ, ਜੋ ਕਿ ਹੁਵੇਈ ਦੀ ਚੀਫ ਫਾਇਨਾਂਸ਼ੀਅਲ ਅਧਿਕਾਰੀ ਤੇ ਕੰਪਨੀ ਦੇ ਬਾਨੀ ਰੈਨ ਜ਼ੈ੬ਗਫੇਈ ਦੀ ਧੀ ਹੈ, ਦੀ ਸ਼ਨਿੱਚਰਵਾਰ ਨੂੰ ਹੋਈ ਗ੍ਰਿਫਤਾਰੀ ਸਹੀ ਅਧਿਕਾਰੀਆਂ ਵੱਲੋ੬ ਹੀ ਕੀਤੀ ਗਈ। ਮਾਂਟਰੀਅਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਲਈ ਕੁੱਝ ਦਿਨ ਪਹਿਲਾਂ ਨੋਟਿਸ ਵੀ ਦਿੱਤਾ ਗਿਆ ਤੇ ਇਹ ਸੰਭਾਵਨਾ ਸੀ ਕਿ ਇਸ ਤਰ•ਾਂ ਦੀ ਕੋਈ ਗੱਲ ਚੱਲ ਰਹੀ ਸੀ। ਪਿਛਲੇ ਹਫਤੇ ਟਰੂਡੋ ਅਰਜਨਟੀਨਾ ਵਿਚ ਜੀ-20 ਸਿਖਰ ਵਾਰਤਾ ਵਿਚ ਹਿੱਸਾ ਲੈਣ ਲਈ ਗਏ ਹੋਏ ਸਨ ਉਥੇ ਉਹਨਾਂ ਚੀਨ ਦੇ ਰਾਸ਼ਟਰਪਤੀ ਜ਼ੀ ਜ਼ਿੰਨਪਿੰਗ ਨਾਲ ਸ਼ਨਿੱਚਰਵਾਰ ਨੂੰ ਮੁਲਾਕਾਤ ਕੀਤੀ ਸੀ ਤੇ ਉਸ ਦਿਨ ਹੀ ਮੈ੬ਗ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸੰਧੀ ਸਬੰਧੀ ਖਬਰ ਦੇ ਦੇ ਚੱਲਦਿਆਂ ਪਹਿਲਾਂ ਹੀ ਲੜਖੜ•ਾ ਰਹੀ ਸਟਾਕ ਮਾਰਕਿਟ ਵਿਚ ਮੈ੬ਗ ਦੀ ਗ੍ਰਿਫਤਾਰੀ ਕਾਰਨ ਹੋਰ ਗਿਰਾਵਟ ਆ ਗਈ ਅਤੇ ਵੀਰਵਾਰ ਰਾਤ ਨੂੰ ਜਾ ਕੇ ਕਿਤੇ ਸੇਅਰ ਮਾਰਕਿਟ ਨੂੰ ਥੋੜੀ• ਰਾਹਤ ਮਿਲੀ। ਟਰੂਡੋ ਨੇ ਸਪਸ਼ਟ ਕੀਤਾ ਕਿ ਉਨ•ਾਂ ਦੀ ਸਰਕਾਰ ਵਿਚ ਸਿਆਸੀ ਪੱਧਰ ਉੱਤੇ ਕੋਈ ਵੀ ਚੀਨ ਦੀ ਇਸ ਬਿਜ਼ਨਸ ਐਗਜ਼ੈਕਟਿਵ ਦੀ ਗ੍ਰਿਫਤਾਰੀ ਸਬੰਧੀ ਕਿਸੇ ਫੈਸਲੇ ਵਿਚ ਸ਼ਾਮਲ ਨਹੀਂ ਸੀ। ਉਨ•ਾਂ ਇਹ ਵੀ ਆਖਿਆ ਕਿ ਇਸ ਮੁੱਦੇ ਉੱਤੇ ਉਨ•ਾਂ ਦੀ ਵੀ ਆਪਣੇ ਕਿਸੇ ਵੀ ਕੌਮਾਂਤਰੀ ਹਮਰੁਤਬਾ ਅਧਿਕਾਰੀ ਨਾਲ ਕੋਈ ਗੱਲਬਾਤ ਨਹੀਂ ਹੋਈ।