09
Jan
ਐਲਜੀਬੀਟੀ ਅਧਿਕਾਰਾਂ ‘ਤੇ ਟਿੱਪਣੀ ਦਾ ਮਾਮਲਾ, ਯੂਸੀਪੀ ਬੋਰਡ ਮੈਂਬਰ ਨੇ ਰੋਸ ਜਤਾਇਆ

ਐਡਮਿੰਟਨ (ਨਦਬ) : ਜੇਸਨ ਕੈਨੀ ਵਲੋਂ ਐਲਜੀਬੀਟੀਕਿਊ ‘ਤੇ ਟਿੱਪਣੀਆਂ ਨੂੰ ਲੈ ਕੇ ਯੂਸੀਪੀ ਬੋਰਡ ਮੈਂਬਰ ਜੌਹਨਸਟਨ ਲਗਾਤਾਰ ਆਪਣਾ ਵਿਰੋਧ ਜਤਾ ਰਿਹਾ ਹੈ। ਜੇਸਨ ਕੈਨੀ ਦਾ ਵਿਰੋਧ ਕਰਦਿਆਂ ਉਨ੍ਹਾਂ ਪਾਰਟੀ ਦੇ ਆਗੂਆਂ ਅੱਗੇ ਬੇਨਤੀ ਕੀਤੀ ਕਿ Àਸ ਨੂੰ ਤੁਰੰਤ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਜਾਵੇ। ਕੋਡੀ ਜੌਹਨਸਟਨ ਨੇ ਕਿਹਾ ਕਿ ਮੈਂ ਜੇਸਨ ਕੈਨੀ ਵਰਗੇ ਆਗੂ ਦੇ ਹੁੰਦੇ ਹੋਏ ਬੋਰਡ ਦਾ ਮੈਂਬਰ ਨਹੀਂ ਰਹਿ ਸਕਦਾ। ਜੇਸਨ ਕੈਨੀ ਦੀਆਂ ਜਿਹੜੀਆਂ ਰਿਕਾਰਡਿੰਗਾਂ ਸਾਹਮਣੇ ਆਈਆਂ ਹਨ ਉਨ੍ਹਾਂ ‘ਤੇ ਗੱਲ ਕਰਨ ਦੀ ਬਿਜਾਏ ਕੈਨੀ ਲਗਾਤਾਰ ਅਜਿਹਾ ਵਿਵਹਾਰ ਕਰ ਰਿਹਾ ਹੈ ਜਿਵੇਂ ਇਹ ਕੋਈ ਵੱਡੀ ਗੱਲ ਨਾ ਹੋਵੇ ਤੇ ਇਸ ਮਾਮਲੇ ਵਿਚ ਮਾਫ਼ੀ ਮੰਗਣ ਵਿਚ ਅਸਫ਼ਲ ਰਿਹਾ ਹੈ।
ਦੂਜੇ ਪਾਸੇ ਬੁਲਾਰੇ ਕ੍ਰਿਸਟੀਨ ਮਾਇਟ ਨੇ ਜੌਹਨਸਟਨ ਦੀ ਟਿੱਪਣੀ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਈਮੇਲ ਰਾਹੀਂ ਕਿਹਾ ਕਿ ਕੈਨੀ ਦੀ ਜਿਹੜੀਆਂ ਰਿਕਾਰਡਿੰਗਾਂ ਹਨ ਉਹ ਵੀਹ ਸਾਲ ਪਹਿਲਾਂ ਦੀਆਂ ਹਨ।
Related posts:
ਅਰਪਨ ਲਿਖਾਰੀ ਸਭਾ ਦੀ ਮੀਟਿੰਗ ਕਿਸਾਨੀ ਮੋਰਚੇ ਦੀ ਜਿੱਤ ਨੂੰ ਸਮਰਪਿਤ
ਪੀ.ਸੀ.ਏ. ਜਨਰਲ ਬਾਡੀ ਮੀਟਿੰਗ 26 ਸਤੰਬਰ ਨੂੰ
ਬਸਤਾੜਾ ਟੌਲ ਪਲਾਜ਼ਾ 'ਤੇ ਕਿਸਾਨਾਂ 'ਤੇ ਲਾਠੀਚਾਰਜ ਦੀ ਪੀ.ਪੀ.ਈ.ਈ. ਵਲੋਂ ਸਖ਼ਤ ਨਿਖੇਧੀ
ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਵਿੱਚ ਕੈਨੇਡਾ ਦੇ ਆਦਿਵਾਸੀਆਂ ਦੇ ਜੀਵਨ ਤੇ ਸੰਘਰਸ਼ ਦਾ ਵਿਸ਼ਲੇਸ਼ਣ
ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ - ਰੈਜ਼ੀਡੈਂਸ਼ਲ ਸਕੂਲਾਂ ਦੇ ਇਤਿਹਾਸ ਉੱਤੇ ਗੰਭੀਰ ਸੰਵਾਦ
ਐਡਮਿੰਟਨ ਗੁਰਦੁਆਰਾ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਖ਼ਿਲਾਫ਼ ਐਨ.ਡੀ.ਪੀ. ਤੇ ਸਿੱਖ ਆਗੂਆਂ ਨੇ ਸਖ਼ਤ ਕਾਰਵਾਈ ਮੰਗੀ