ਕਨੇਡੀਅਨ ਰੇਡੀਓ ਵਲੋਂ ਟਰੂਡੋ ਦੇ ਉਡਾਏ ਮਜ਼ਾਕ ਦੀ ਆਲੋਚਨਾ

ਓਟਵਾ (ਨਦਬ) : ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਹਾਲੇ ਤਕ ਉਨ੍ਹ•ਾਂ ਦਾ ਪਿੱਛਾ ਨਹੀਂ ਛੱਡ ਰਹੀ। ਸਰਕਾਰੀ ਫੰਡਿੰਗ ਨਾਲ ਚੱਲਣ ਵਾਲੇ ਪਬਲਿਕ ਬਰਾਡਕਾਸਟਰ ਰੇਡੀਓ ਕਨੇਡਾ ਨੇ ਟਰੂਡੋ ਦੇ ਭਾਰਤ ਦੌਰੇ ਨਾਲ ਸਬੰਧਤ ਪ੍ਰੋਗਰਾਮ ਬਣਾਉਂਦਿਆਂ ਆਪਣੇ ਹੀ ਪੀਐਮ ਦਾ  ਮਜ਼ਾਕ ਤਾਂ ਉਡਾਇਆ ਹੀ ਉਡਾਇਆ, ਨਾਲ ਹੀ ਭਾਰਤ ਸਭਿਆਚਾਰ ਦਾ ਵੀ ਮਜ਼ਾਕ ਉਡਾਇਆ। ਇਸ ਕੰਮ ਲਈ ਦੇਸ਼ ਭਰ ਵਿਚ ਰੇਡੀਓ ਕਨੇਡਾ ਦੀ ਸਖ਼ਤ ਆਲੋਚਨਾ ਕੀਤੀ ਜਾ ਰਹੀ ਹੈ। ਇਸ ਨੂੰ ਨਸਲਭੇਦੀ ਵੀ ਕਿਹਾ ਜਾ ਰਿਹਾ ਹੈ। ਰੇਡੀਓ ਕਨੇਡਾ ਨੇ ਇਹ ਪ੍ਰੋਗਰਾਮ ਨਵੇਂ ਸਾਲ ਮੌਕੇ ਆਪਣੇ ਟੀਵੀ ਚੈਨਲ ‘ਤੇ ਦਿਖਾਇਆ ਸੀ। ਇਸ ਦਾ ਪ੍ਰਸਾਰਣ ਹੁੰਦਿਆਂ ਹੀ ਵਿਵਾਦ ਭਖ ਗਿਆ। ਇਸ ਪ੍ਰੋਗਰਾਮ ਦੇ ਸ਼ੁਰੂ ਵਿਚ ਹੀ ਟਰੂਡੋ ਦੀ ਭੂਮਿਕਾ ਵਿਚ ਇਕ ਕਲਾਕਾਰ ਕਲਪਨਾ ਦੀ ਦੁਨੀਆ ਵਿਚ ਚਲਾ ਜਾਂਦਾ ਹੈ। ਇਸ ਤੋਂ ਬਾਅਦ ਉਹ ਭਾਰਤੀ ਕੱਪੜੇ ਪਾ ਕੇ ਬੀਨ ਵਜਾਉਂਦਿਆਂ ਸੁਪੇਰੇ ਦੀ ਭੂਮਿਕਾ ‘ਚ ਨਜ਼ਰ ਆਉਂਦਾ ਹੈ। ਇਕ ਸੀਨ ਵਿਚ ਉਹ ਬਾਲੀਵੁਡ ਡਾਂਸਰਾਂ ਨਾਲ ਅਜੀਬ ਮੂੰਹ ਬਣਾ ਕੇ ਡਾਂਸ ਕਰਦਾ ਦਿੱਸਦਾ ਹੈ। ਇਸ ਦੇ ਨਾਲ ਹੀ ਇਕ ਸੀਨ ਵਿਚ ਭਾਰਤੀ ਮਾਹੌਲ ‘ਚ ਗਾਂਵਾਂ ਵੀ ਦਿੱਸ ਰਹੀਆਂ ਹਨ, ਜਿਨ੍ਹਾਂ ਨੂੰ ਡੌਨਲਡ ਟਰੰਪ ਦੇ ਸਿਗਨੇਚਰ ਵਾਲਾਂ ਤੇ ਲਾਲ ਟਾਈ ਪਾਈ ਹੋਈ ਇਕ ਗੁਰੀਲਾ ਦਹਾੜ ਮਾਰ ਰਿਹਾ ਹੈ।
ਇਸ ਪ੍ਰੋਗਰਾਮ ਸਬੰਧੀ ਮੌਂਟਰੀਅਲ ਕਲਚਰਲ ਕੰਪਨੀ ਬਾਲੀਵੁੱਡ ਬਲਾਸਟ ਦੀ ਫਾਊਂਡਰ ਤੇ ਨਿਰਦੇਸ਼ਕ ਈਨਾ ਭੌਮਿਕ ਨੇ ਕਿਹਾ ਹੈ ਕਿ ਇਹ ਵੀਡੀਓ ਪੂਰੀ ਤਰ੍ਹ•ਾਂ ਨਾਲ ਭਾਰਤੀ ਸਭਿਆਚਾਰ ਦਾ ਅਪਮਾਨ ਹੈ। ਉਨ•੍ਹਾਂ ਕਿਹਾ ਕਿ ਸਾਡੇ ਡਾਂਸ ਤੇ ਹੋਰ ਪਰੰਪਰਾਵਾਂ ਦਾ ਇਸ ਤਰ•੍ਹਾਂ ਮਜ਼ਾਕ ਨਹੀਂ ਉਡਾਇਆ ਜਾ ਸਕਦਾ। ਇਕ ਹੋਰ ਮਹਿਲਾ ਮਾਹਾ ਖ਼ਾਨ ਨੇ ਕਿਹਾ ਕਿ ਇਹ ਰੇਡੀਓ ਕਨੇਡਾ ਦੇ ਖ਼ਾਲੀ ਦਿਮਾਗ ਨੂੰ ਦਰਸਾਉਂਦਾ ਹੈ। ਉਨ੍ਹ•ਾਂ ਕਿਹਾ ਕਿ ਇਹ ਹੁਣ ਤਕ ਦਾ ਸਭ ਤੋਂ ਘਟੀਆ ਪ੍ਰੋਗਰਾਮ ਹੈ।

Leave a Reply

Your email address will not be published. Required fields are marked *