fbpx Nawidunia - Kul Sansar Ek Parivar

ਜ਼ੁਰਾਵਿੰਸਕੀ ਕੈਂਸਰ ਸੈਂਟਰ ‘ਚ 25 ਔਰਤਾਂ ਨੂੰ ਗ਼ਲਤ ਇਲਾਜ ਦਿੱਤੇ ਜਾਣ ਦਾ ਖ਼ਦਸ਼ਾ

ਓਨਟਾਰੀਓ (ਨਦਬ) : ਦੱਖਣੀ ਓਨਟਾਰੀਓ ਦੇ ਹਸਪਤਾਲ ਨੇ ਇਹ ਖੁਲਾਸਾ ਕੀਤਾ ਹੈ ਕਿ ਇਕ ਉਪਕਰਨ ਦੇ ਟੁਕੜੇ ਵਿਚ ਖਰਾਬੀ ਆਉਣ ਕਾਰਨ 25 ਮਰੀਜ਼ਾਂ ਨੂੰ ਗਲਤ ਰੇਡੀਏਸ਼ਨ ਟਰੀਟਮੈਂਟ ਦਿੱਤਾ ਗਿਆ ਹੋ ਸਕਦਾ ਹੈ। ਇਹ ਸਾਰੀਆਂ
ਔਰਤਾਂ ਸਰਵਾਈਕਲ ਕੈਂਸਰ ਦੀਆਂ ਮਰੀਜ਼ ਸਨ।
ਜ਼ੁਰਾਵਿੰਸਕੀ ਕੈਂਸਰ ਸੈਂਟਰ ਦੇ ਹੈਮਿਲਟਨ ਹੈਲਥ ਸਾਇੰਸਿਜ਼ ਨੇ ਆਖਿਆ ਕਿ ਇਹ ਮੁੱਦਾ ਉਨ੍ਹ•ਾਂ ਔਰਤਾਂ ਨਾਲ ਸਬੰਧਤ ਹੈ ਜਿਨ੍ਹ•ਾਂ ਨੇ 2017 ਤੇ 2018 ਵਿਚ ਬ੍ਰੈਕੀਥੈਰੇਪੀ ਵਜੋਂ ਜਾਣਿਆ ਜਾਂਦਾ ਇਲਾਜ ਕਰਵਾਇਆ। ਇਹ ਵੀ ਆਖਿਆ ਗਿਆ ਕਿ ਭਾਵੇਂ ਇਸ ਕਾਰਨ ਕੁਝ ਮਰੀਜ਼ ਹੀ ਪ੍ਰਭਾਵਤ ਹੋਏ ਹੋ ਸਕਦੇ ਹਨ ਪਰ ਹਸਪਤਾਲ ਦੇ ਓਨਕੌਲੋਜੀ ਤੇ ਪੈਲੀਏਟਿਵ ਕੇਅਰ ਦੇ ਵਾਈਸ ਪ੍ਰੈਜ਼ੀਡੈਂਟ ਨੇ ਇਹ ਮੰਨਿਆ ਕਿ ਇਸ ਦਾ ਪ੍ਰਭਾਵ ਗੰਭੀਰ ਹੋ ਸਕਦਾ ਹੈ।
ਡਾ. ਰਾਲਫ ਮੇਅਰ ਨੇ ਆਖਿਆ ਕਿ ਇਸ ਖਰਾਬੀ ਕਾਰਨ ਮਰੀਜ਼ਾਂ ਦੇ ਟਿਊਮਰ ਨੂੰ ਜਿੱਥੇ ਨਿਸ਼ਾਨਾ ਬਣਾਇਆ ਜਾਣਾ ਸੀ, ਉੱਥੇ ਹੀ ਉਨ•੍ਹਾਂ ਦੇ ਸਿਹਤਮੰਦ ਟਿਸ਼ੂਜ਼ ਨੂੰ ਰੇਡੀਏਸ਼ਨ ਕਾਰਨ ਨੁਕਸਾਨ ਪਹੁੰਚਿਆ ਹੋ ਸਕਦਾ ਹੈ। ਜਿਸ ਨਾਲ ਕੈਂਸਰ ਦਾ ਇਲਾਜ ਤਾਂ ਨਹੀਂ ਹੋਇਆ ਹੋਵੇਗਾ ਪਰ ਅੰਦਰੂਨੀ ਅੰਗਾਂ ਨੂੰ ਨੁਕਸਾਨ ਹੋਇਆ ਹੋ ਸਕਦਾ ਹੈ। ਉਨ੍ਹ•ਾਂ ਆਖਿਆ ਕਿ ਹਸਪਤਾਲ ਅਜੇ ਵੀ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ 25 ਪ੍ਰਭਾਵਤ ਔਰਤਾਂ ਨੂੰ ਇਸ ਤਰ•੍ਹਾਂ ਦੇ ਕਿਸੇ ਨੁਕਸਾਨ ਦਾ ਸਾਹਮਣਾ ਤਾਂ ਨਹੀਂ ਕਰਨਾ ਪੈ ਰਿਹਾ। ਉਨ•੍ਹਾਂ ਆਖਿਆ ਕਿ ਇਸ ਮੁੱਦੇ ਉੱਤੇ ਹਸਪਤਾਲ ਦਾ ਸਟਾਫ ਇਸ ਲਈ ਪਰੇਸ਼ਾਨ ਹੈ ਕਿ ਉਹ ਆਪਣੇ ਮਰੀਜ਼ਾਂ ਦਾ ਸਹੀ ਇਲਾਜ ਨਹੀਂ ਕਰ ਪਾਇਆ।
ਉਨ•੍ਹਾਂ ਆਖਿਆ ਕਿ ਇਸ ਨੁਕਸ ਦਾ ਪਤਾ ਤਕਨੀਸ਼ੀਅਨਾਂ ਨੂੰ ਉਸ ਸਮੇਂ ਲੱਗਿਆ ਜਦੋਂ ਉਨ•੍ਹਾਂ ਪਾਇਆ ਕਿ ਜਿਹੜੀ ਟਿਊਬ ਇਲਾਜ ਕਰਨ ਵਾਲੇ ਹਿੱਸੇ ਤੱਕ ਰੇਡੀਏਸ਼ਨ ਪਹੁੰਚਾਉਣ ਵਿਚ ਮਦਦ ਕਰਦੀ ਹੈ, ਉਹ ਲੇਬਲ ਉੱਤੇ ਦਰਜ ਜਾਣਕਾਰੀ ਨਾਲੋਂ ਚਾਰ ਸੈਂਟੀਮੀਟਰ ਲੰਮੀ ਹੈ। ਇਸ ਦੇ ਨਤੀਜੇ ਵਜੋਂ ਰੇਡੀਏਸ਼ਨ ਉਸ ਹਿੱਸੇ ਵਿਚ ਨਹੀਂ ਪਹੁੰਚੀ ਹੋਵੇਗੀ ਜਿੱਥੋਂ ਦਾ ਇਲਾਜ ਕੀਤਾ ਜਾਣਾ ਹੈ, ਸਗੋਂ ਇਸ ਨਾਲ ਸਿਹਤਮੰਦ ਟਿਸ਼ੂਜ਼ ਨੂੰ ਨੁਕਸਾਨ ਪਹੁੰਚਿਆ ਹੋ ਸਕਦਾ ਹੈ। ਉਨ੍ਹ•ਾਂ ਆਖਿਆ ਕਿ ਜਿਵੇਂ ਹੀ ਹਸਪਤਾਲ ਨੂੰ ਇਸ ਸਬੰਧ ਵਿਚ ਜਾਣਕਾਰੀ ਮਿਲੀ ਤਾਂ ਸਭ ਤੋਂ ਪਹਿਲਾਂ ਉਨ੍ਹ•ਾਂ 25 ਮਰੀਜ਼ਾਂ ਤੋਂ ਮੁਆਫੀ ਮੰਗੀ ਗਈ ਤੇ ਹੁਣ ਆਉਣ ਵਾਲੇ ਮਹੀਨਿਆਂ ਵਿਚ ਉਨ•੍ਹਾਂ ਦੀ ਸਿਹਤ ਦੀ ਨਿਗਰਾਨੀ ਕੀਤੇ ਜਾਣ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ•ਾਂ ਆਖਿਆ ਕਿ ਹਸਪਤਾਲ ਭਵਿੱਖ ਵਿਚ ਇਸ ਤਰ੍ਹ•ਾਂ ਦੀ ਕੁਤਾਹੀ ਨੂੰ ਦੂਰ ਕਰਨ ਲਈ ਵੀ ਠੋਸ ਕਦਮ ਚੁੱਕਣ ਦੀ ਤਿਆਰੀ ਕਰ ਰਿਹਾ ਹੈ।

Share this post

Leave a Reply

Your email address will not be published. Required fields are marked *