ਸ਼ੂਗਰ ਦੇ ਮਰੀਜ਼ਾਂ ਲਈ ਹਰੀ ਮਿਰਚ ਦੇ ਫਾਇਦੇ

ਹਰੀ ਮਿਰਚ ਸਾਡੀਆਂ ਸਬਜ਼ੀਆਂ ਵਿਚ ਮਸਾਲੇ ਦੇ ਤੌਰ ਤੇ ਵਰਤੀ ਜਾਂਦੀ ਹੈ। ਖਾਣੇ ਦਾ ਸਵਾਦ ਤਿੱਖਾ ਕਰਨ ਲਈ ਅਸੀਂ ਹਰੀ ਮਿਰਚ ਦਾ ਇਸਤੇਮਾਲ ਕਰਦੇ ਹਾਂ। ਤੁਸੀਂ ਜਾਣਦੇ ਹੋ …
ਹਰੀ ਮਿਰਚ ਸਾਡੀਆਂ ਸਬਜ਼ੀਆਂ ਵਿਚ ਮਸਾਲੇ ਦੇ ਤੌਰ ‘ਤੇ ਵਰਤੀ ਜਾਂਦੀ ਹੈ। ਖਾਣੇ ਦਾ ਸਵਾਦ ਤਿੱਖਾ ਕਰਨ ਲਈ ਅਸੀਂ ਹਰੀ ਮਿਰਚ ਦਾ ਇਸਤੇਮਾਲ ਕਰਦੇ ਹਾਂ। ਤੁਸੀਂ ਜਾਣਦੇ ਹੋ ਕਿ ਹਰੀ ਮਿਰਚ ਗੁਣਾਂ ਦਾ ਖਜ਼ਾਨਾ ਹੈ। ਹਰੀ ਮਿਰਚ ‘ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ ਜੋ ਕਿ ਸਾਡੀ ਸਿਹਤ ਨੂੰ ਬਿਹਤਰ ਖੂਬਸੂਰਤ ਬਣਾਈ ਰੱਖਣ ‘ਚ ਅਤੇ ਰੋਗਾਂ ਨੂੰ ਜੜ੍ਹ ਤੋਂ ਖਤਮ ਕਰਨ ‘ਚ ਮਦਦ ਕਰਦੇ ਹਨ। ਹਰੀ ਮਿਰਚ ਵਿਟਾਮਿਨ ਏ, ਬੀ 6, ਸੀ, ਆਰਿਨ, ਕਾਪਰ ਆਦਿ ਨਾਲ ਭਰਪੂਰ ਹੁੰਦੀ ਹੈ। ਹਰੀ ਮਿਰਚ ਖਾਣ ਨਾਲ ਖੂਨ ਸਾਫ ਹੁੰਦਾ ਹੈ। ਸ਼ੂਗਰ ਹੋਣ ਦੀ ਸਥਿਤੀ ‘ਚ ਵੀ ਹਰੀ ਮਿਰਚ ‘ਚ ਬਲੱਡ ਪ੍ਰੈਸ਼ਰ ਦਾ ਪੱਧਰ ਕੰਟਰੋਲ ਰੱਖਣ ਦੇ ਗੁਣ ਮੌਜੂਦ ਹੁੰਦੇ ਹਨ। ਹਰੀ ਮਿਰਚ ‘ਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਨਾਲ ਸਰੀਰ ਅਤੇ ਚਮੜੀ ਦੀ ਰੱਖਿਆ ਕਰਦੇ ਹਨ। ਹਰੀ ਮਿਰਚ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ-ਸੀ ਹੁੰਦਾ ਹੈ, ਜੋ ਰੋਗਾਂ ਦੇ ਲੜਣ ਦੀ ਸਮਰੱਥਾ ‘ਚ ਵਾਧਾ ਕਰ ਕੇ ਸਾਡੀ ਵਿਰੋਧੀ ਸਮਰੱਥਾ ਨੂੰ ਮਜ਼ਬੂਤ ਬਣਾਉਂਦਾ ਹੈ। ਕੈਂਸਰ ਨਾਲ ਲੜਨ ਅਤੇ ਸਰੀਰ ਨੂੰ ਸੁਰੱਖਿਅਤ ਰੱਖਣ ਲਈ ਵੀ ਹਰੀ ਮਿਰਚ ਫਾਇਦੇਮੰਦ ਹੁੰਦੀ ਹੈ। ਹਰੀ ਮਿਰਚ ਦੀ ਵਰਤੋਂ ਨਾਲ ਫੇਫੜਿਆਂ ਦੇ ਕੈਂਸਰ ਦਾ ਖਤਰਾ ਵੀ ਘੱਟ ਹੁੰਦਾ ਹੈ। ਹਰੀ ਮਿਰਚ ਦਿਮਾਗ ਸੰਚਾਰ ਨੂੰ ਵੀ ਠੀਕ ਕਰਦੀ ਹੈ, ਜਿਸ ਨਾਲ ਸਾਡਾ ਮੂਡ ਕਾਫੀ ਹੱਦ ਤੱਕ ਖੁਸ਼ਨੁਮਾ ਰਹਿਣ ‘ਚ ਮਦਦ ਮਿਲਦੀ ਹੈ। ਹਰੀ ਮਿਰਚ ਭਾਰ ਘਟਾਉਣ ‘ਚ ਫਾਇਦੇਮੰਦ ਹੋ ਸਕਦੀ ਹੈ। ਹਰੀ ਮਿਰਚ ‘ਚ ਕੈਲੋਰੀ ਬਿਲਕੁੱਲ ਨਹੀਂ ਹੁੰਦੀ। ਇਸ ਲਈ ਇਹ ਭਾਰ ਘਟਾਉਣ ‘ਚ ਕਾਫੀ ਸਹਾਈ ਹੁੰਦੀ ਹੈ। ਵਿਟਾਮਿਨ-ਈ ਨਾਲ ਭਰਪੂਰ ਹਰੀ ਮਿਰਚ ਤੁਹਾਡੀ ਚਮੜੀ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ ਦੀ ਵਰਤੋਂ ਨਾਲ ਤੁਹਾਡੀ ਚਮੜੀ ਜਵਾਨ ਅਤੇ ਖੂਬਸੂਰਤ ਦਿਖਾਈ ਦਿੰਦੀ ਹੈ। ਹਰੀ ਮਿਰਚ ਨਾਲ ਦਿਲ ਨਾਲ ਸੰਬੰਧਤ ਸਾਰੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਇਸ ਨਾਲ ਹਾਰਟ ਅਟੈਕ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। ਹਰੀ ਮਿਰਚ ਦੀ ਵਰਤੋਂ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ। ਇਸ ਦੀ ਵਰਤੋਂ ਨਾਲ ਖਾਣਾ ਚੰਗੇ ਤਰੀਕੇ ਨਾਲ ਡਾਇਜੇਸਟ ਹੋ ਜਾਂਦਾ ਹੈ। ਹਰੀ ਮਿਰਚ ‘ਚ ਵਿਟਾਮਿਨ-ਸੀ ਮੌਜੂਦ ਹੁੰਦਾ ਹੈ ਜੋ ਹੱਡੀਆਂ, ਦੰਦਾਂ ਅਤੇ ਅੱਖਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਹਰੀ ਮਿਰਚ ਸਰੀਰ ਦੇ ਅੰਗਾਂ ਵਿਚ ਹੋਣ ਵਾਲੇ ਦਰਦ ਨੂੰ ਵੀ ਘੱਟ ਕਰਨ ਵਿਚ ਸਹਾਈ ਹੁੰਦੀ ਹੈ। ਹਰੀ ਮਿਰਚ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ।
ਇਸ ਵਿਚ ਵਿਟਾਮਿਨ ਏ, ਬੀ 6, ਸੀ, ਆਇਰਨ, ਕਾਪਰ, ਪੋਟਾਸ਼ੀਅਮ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਦੀ ਕਾਫੀ ਮਾਤਰਾ ਹੁੰਦੀ ਹੈ। ਇਨ੍ਹਾਂ ਹੀ ਨਹੀਂ ਬੀਟਾ ਕੈਰੋਟੀਨ ਆਦਿ ਸਿਹਤਮੰਦ ਚੀਜ਼ਾਂ ਵੀ ਇਸ ਵਿਚ ਮੌਜੂਦ ਹਨ। ਉਂਝ ਤਾਂ ਆਮ ਤੌਰ ‘ਤੇ ਇਸ ਦੀ ਵਰਤੋਂ ਖਾਣੇ ਦਾ ਸੁਆਦ ਵਧਾਉਣ ਲਈ ਹੀ ਕੀਤੀ ਜਾਂਦਾ ਹੈ। ਹਾਲ ਹੀ ਵਿਚ ਕੀਤੇ ਗਏ ਇਕ ਸੋਧ ਵਿਚ ਦਾਵਾ ਕੀਤਾ ਗਿਆ ਹੈ ਕਿ ਹਰੀ ਮਿਰਚ ਖਾਣ ਨਾਲ ਸਿਹਤ ਸੰਬੰਧੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਪਤਾ ਵੀ ਨਹੀਂ ਹੈ ਕਿ ਹਰੀ ਮਿਰਚ ਡਾਈਟਰੀ ਫਾਈਬਰਸ ਨਾਲ ਭਰਪੂਰ ਹੁੰਦੀ ਹੈ, ਜੋ ਕਿ ਹੈਲਦੀ ਪਾਚਨ ਲਈ ਮਹੱਤਵਪੂਰਨ ਹੈ। ਹਰੀ ਮਿਰਚ ਖਾਣ ਨਾਲ ਤੁਹਾਨੂੰ ਕਈ ਲਾਭ ਹੋ ਸਕਦੇ ਹਨ। ਡਾਈਬੀਟੀਜ਼ ਨਾਲ ਪੀੜਤ ਲੋਕਾਂ ਨੂੰ ਆਪਣੇ ਖਾਣੇ ਦੇ ਨਾਲ ਹਰੀ ਮਿਰਚ ਜ਼ਰੂਰ ਖਾਣੀ ਚਾਹੀਦੀ ਹੈ ਕਿਉਂਕਿ ਇਹ ਵਧੇ ਹੋਏ ਸ਼ੂਗਰ ਲੇਵਲ ਨੂੰ ਘੱਟ ਕਰਨ ਦਾ ਕੰਮ ਕਰਨ ਵਿਚ ਅਤੇ ਸਰੀਰ ਵਿਚ ਸੰਤੁਲਨ ਬਣਾਉਣ ਵਿਚ ਮਦਦ ਕਰ ਸਕਦੀ ਹੈ।
ਹਰੀ ਮਿਰਚ ਦੀ ਵਰਤੋਂ ਨਾਲ ਪਾਚਨ ਪ੍ਰਕਿਰਿਆ ਵਿਚ ਮਦਦ ਮਿਲਦੀ ਹੈ ਕਿਉਂਕਿ ਇਸ ਵਿਚ ਵਿਟਾਮਿਨ ਸੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਜਿਸ ਚੀਜ਼ ਨੂੰ ਖਾਂਦੇ ਸਮੇਂ ਸਲਾਈਲਾ ਰਿਲੀਜ਼ ਹੁੰਦਾ ਹੈ। ਇਹ ਪਦਾਰਥ ਪਾਚਨ ਕਿਰਿਆ ਵਿਚ ਮਦਦ ਕਰਦੇ ਹਨ।
ਹਰੀ ਮਿਰਚ ਸਰੀਰ ਦੇ ਫੈਟ ਨੂੰ ਘੱਟ ਕਰਨ ਵਿਚ ਮਦਦ ਕਰਦੀ ਹੈ ਅਤੇ ਇਸ ਨਾਲ ਤੁਹਾਡਾ ਮੈਟਾਬੋਲੀਜ਼ਮ ਵਧਦਾ ਹੈ। ਹਰੀ ਮਿਰਚ ਵਿਟਾਮਿਨ ਸੀ ਨਾਲ ਭਰਪੂਰ ਹੁੰਦੀ ਹੈ ਅਤੇ ਇਹ ਚਮੜੀ ਨੂੰ ਸਿਹਤਮੰਦ ਬਣਾਉਣ ਅਤੇ ਉਸ ਦੀ ਚਮਕ ਬਰਕਰਾਰ ਰੱਖਣ ਵਿਚ ਮਦਦ ਕਰਦੀ ਹੈ। ਤੁਸੀਂ ਹਰੀ ਮਿਰਚ ਨੂੰ ਕੱਚਾ ਤਲ ਕੇ, ਭੁੰਨ ਕੇ ਜਾਂ ਸਲਾਦ ਦੇ ਨਾਲ ਵੀ ਆਪਣੇ ਖਾਣੇ ਦਾ ਇਕ ਸਾਈਡ ਡਿਸ਼ ਦੇ ਰੂਪ ਵਿਚ ਖਾ ਸਕਦੇ ਹੋ।