ਅਫ਼ਰੀਦੀ ਨੇ ਕੀਤਾ ਖ਼ੁਲਾਸਾ-ਕਰੀਅਰ ਦਾ ਪਹਿਲਾ ਸੈਂਕੜਾ ਮਹਾਨ ਕ੍ਰਿਕਟਰ ਸਚਿਨ ਦੇ ਬੱਲੇ ਨਾਲ ਮਾਰਿਆ

ਨਵੀਂ ਦਿੱਲੀ: ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਸਾਲ 1996 ਵਿੱਚ 37 ਗੇਂਦਾਂ ਵਿੱਚ ਸੈਂਕੜਾ ਬਣਾ ਕੇ ਕ੍ਰਿਕਟ ਦੀ ਦੁਨੀਆ ਵਿੱਚ ਸਨਸਨੀ ਮਚਾ ਦਿੱਤੀ ਸੀ। ਸ੍ਰੀਲੰਕਾ ਵਿੱਚ ਮਾਰੇ ਇਸ ਸੈਂਕੜੇ ਸਬੰਧੀ ਅਫ਼ਰੀਦੀ ਨੇ ਹੁਣ ਆਪਣੀ ਹਾਲ ਹੀ ਵਿੱਚ ਆਈ ਕਿਤਾਬ ‘ਗੇਮ ਚੇਂਜਰ’ ਵਿੱਚ ਖ਼ੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਆਪਣੇ ਕਰੀਅਰ ਦਾ ਇਹ ਪਹਿਲਾ ਸੈਂਕੜਾ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਬੱਲੇ ਨਾਲ ਮਾਰਿਆ ਸੀ। ਉਸ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਸਚਿਨ ਦਾ ਬੱਲਾ ਉਸ ਕੋਲ ਕਿਵੇਂ ਪਹੁੰਚਿਆ?
ਅਫ਼ਰੀਦੀ ਨੇ ਕਿਹਾ ਕਿ ਸਚਿਨ ਨੇ ਆਪਣਾ ਬੱਲਾ ਪਾਕਿਸਤਾਨੀ ਕ੍ਰਿਕਟਰ ਵਕਾਰ ਯੂਨੁਸ ਨੂੰ ਦਿੱਤਾ ਸੀ ਕਿ ਪਾਕਿਸਤਾਨੀ ਸ਼ਹਿਰ ਸਿਆਲਕੋਟ ਤੋਂ ਉਹ ਉਨ੍ਹਾਂ ਲਈ ਅਜਿਹਾ ਹੈ ਬੈਟ ਬਣਵਾ ਦੇਣ। ਸਿਆਲਕੋਟ ਵਿੱਚ ਬੱਲਾ ਬਣਵਾਉਣ ਤੋਂ ਪਹਿਲਾਂ ਵਕਾਰ ਨੇ ਅਫਰੀਦੀ ਨੂੰ ਉਹ ਬੱਲਾ ਖੇਡਣ ਲਈ ਦੇ ਦਿੱਤਾ ਸੀ ਤੇ ਉਸੇ ਬੱਲੇ ਨਾਲ ਅਫਰੀਦੀ ਨੇ ਆਪਣੇ ਕਰੀਅਰ ਦਾ ਪਹਿਲਾ ਸੈਂਕੜਾ ਜੜਿਆ। ਉਸ ਨੇ ਦੱਸਿਆ ਕਿ ਸਮੇਂ ਉਸ ਦੀ ਉਮਰ 21 ਸਾਲ ਦੀ ਸੀ, 16 ਸਾਲ ਨਹੀਂ।
37 ਗੇਂਦਾਂ ਦੀ ਸੈਂਕੜੀ ਇੰਨਿੰਗ ਵਿੱਚ ਅਫਰੀਦੀ ਨੇ 11 ਛੱਕੇ ਤੇ 6 ਚੌਕੇ ਲਾਏ ਸੀ। 255 ਦੇ ਸਟ੍ਰਾਈਕ ਰੇਟ ਨਾਲ ਇਸ ਪਾਰੀ ਵਿੱਚ ਅਫਰੀਦੀ ਨੇ 40 ਗੇਂਦਾਂ ਵਿੱਚ 102 ਦੌੜਾਂ ਬਣਾਈਆਂ ਸੀ। ਇਸ ਬਾਰੇ ਅਫਰੀਦੀ ਨੇ ਇੱਕ ਹੋਰ ਮਜ਼ੇਦਾਰ ਖ਼ੁਲਾਸਾ ਕੀਤਾ ਹੈ।
ਅਫਰੀਦੀ ਨੇ ਦੱਸਿਆ ਕਿ ਇਸ ਮੈਚ ਤੋਂ ਪਹਿਲਾਂ ਹੀ ਉਨ੍ਹਾਂ ਰਾਤ ਨੂੰ ਸੁਪਨਾ ਦੇਖਿਆ ਸੀ ਕਿ ਉਹ ਮੁਰਲੀਧਰਣ, ਸਨਥ ਜੈਸੂਰੀਆ ਤੇ ਧਰਮਸੇਨਾ ਨੂੰ ਲੰਮੇ-ਲੰਮੇ ਛੱਕੇ ਲਾ ਰਹੇ ਹਨ। ਇਸ ਸੁਪਨੇ ਬਾਰੇ ਉਸ ਨੇ ਪਹਿਲਾਂ ਹੀ ਆਪਣੇ ਨਾਲ ਦੇ ਖਿਡਾਰੀ ਨੂੰ ਦੱਸ ਦਿੱਤਾ ਸੀ। ਬਾਅਦ ਵਿੱਚ ਮੈਚ ਦੌਰਾਨ ਉਸ ਦਾ ਸੁਪਨਾ ਸੱਚ ਸਾਬਿਤ ਹੋਇਆ।

Leave a Reply

Your email address will not be published. Required fields are marked *