21
May
ਆਂਡੇ ਖਾਣ ਨਾਲ ਸਟਰੋਕ ਦਾ ਖ਼ਤਰਾ ਨਹੀਂ ਵਧਦਾ

ਵਾਸ਼ਿੰਗਟਨ : ਆਂਡੇ ਹਰ ਲਿਹਾਜ਼ ਨਾਲ ਸਿਹਤ ਲਈ ਲਾਭਦਾਇਕ ਹਨ। ਇਸ ਵਿਚ ਭਰਪੂਰ ਮਾਤਰਾ ਵਿਚ ਪ੍ਰੋਟੀਨ ਹੁੰਦਾ ਹੈ, ਜੋ ਸਰੀਰ ਲਈ ਬਹੁਤ ਜ਼ਰੂਰੀ ਹੈ। ਪ੍ਰੋਟੀਨ ਜ਼ਰੂਰੀ ਪੋਸ਼ਕ ਤੱਤਾਂ ਨੂੰ ਬਾਡੀ ਦੇ ਵੱਖ ਵੱਖ ਹਿੱਸਿਆਂ ਤੱਕ ਪਹੁੰਚਾਉਣ ‘ਚ ਮਦਦ ਕਰਦਾ ਹੈ ਅਤੇ ਸੈੱਲਾਂ ਦੇ ਸਹੀ ਕਾਰਜ ਵਿਚ ਸਹਾਈ ਸਿੱਧ ਹੁੰਦਾ ਹੈ। ਕੁਝ ਇਸ ਤਰ•ਾਂ ਦੀ ਸਟੱਡੀਜ਼ ਵੀ ਸਾਹਮਣੇ ਆਈ ਸੀ ਕਿ ਜ਼ਿਆਦਾ ਕੋਲੈਸਟਰੋਲ ਦੇ ਸੇਵਨ ਨਾਲ ਸਟੋਰ ਦਾ ਖ਼ਤਰਾ ਵੱਧ ਜਾਂਦਾ ਹੈ ਪਰ ਹੁਣ ਜਿਹੜੀ ਸਟੱਡੀ ਆਈ ਹੈ ਬਿਲਕੁਲ ਇਸ ਦੇ ਉਲਟ ਹੈ। ਆਂਡੇ ਖਾਣ ਨਾਲ ਸਟਰੋਕ ਦਾ ਖ਼ਤਰਾ ਨਹੀਂ ਵਧਦਾ। ਯੂਨੀਵਰਸਿਟੀ ਆਫ ਈਸਟਰ ਫਿਨਲੈਂਡ ਦੀ ਸਟੱਡੀ ਅਨੁਸਾਰ ਰੋਜ਼ਾਨਾ ਆਂਡਾ ਖਾਣ ਨਾਲ ਸਟਰੋਕ ਦਾ ਖ਼ਤਰਾ ਨਹੀਂ ਵਧਦਾ। ਜੇਕਰ ਆਂਡੇ ਦੀ ਵਰਤੋਂ ਨਿਯਮਤ ਤੌਰ ‘ਤੇ ਬਰਾਬਰ ਮਾਤਰਾ ਵਿਚ ਕੀਤੀ ਜਾਵੇ ਤਾਂ ਇਸ ਨਾਲ ਹਾਰਟ ਅਟੈਕ ਦਾ ਕੋਈ ਰਿਸਕ ਨਹੀਂ ਹੁੰਦਾ।