ਵਰਲਡ ਕੱਪ 2019 : ਇੰਗਲੈਂਡ ਦੀ ਟੀਮ ਦੇ ਕਪਤਾਨ ਨੇ ਰਚਿਆ ਇਤਿਹਾਸ

ਨਵੀਂ ਦਿੱਲੀ :  ਇੰਗਲੈਂਡ ਕ੍ਰਿਕਟ ਟੀਮ ਦੇ ਕਪਤਾਨ ਇਆਨ ਮੋਰਗਨ ਨੇ 12ਵੇਂ ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਮੈਦਾਨ ‘ਤੇ ਉਤਰਦਿਆਂ ਹੀ ਇਤਿਹਾਸ ਰਚ ਦਿੱਤਾ। ਇੰਗਲੈਂਡ ਦੇ ਵਨਡੇ ਕ੍ਰਿਕਟ ਦੇ ਇਤਿਹਾਸ ਵਿਚ ਮੋਰਗਨ ਤੋਂ ਪਹਿਲਾਂ ਇਹ ਕਾਮਯਾਬੀ ਕਿਸੇ ਵੀ ਖਿਡਾਰੀ ਨੇ ਹਾਸਲ ਨਹੀਂ ਕੀਤੀ ਸੀ। ਮੋਰਗਨ ਇਸ ਵਿਸ਼ਵ ਕੱਪ ਵਿਚ ਇੰਗਲੈਂਡ ਦੀ ਅਗਵਾਈ ਕਰ ਰਹੇ ਹਨ ਤੇ ਇਹ ਟੀਮ ਇਸ ਵਿਸ਼ਵ ਕੱਪ ਜਿੱਤਣ ਦੀ ਸਭ ਤੋਂ ਵੱਡੀ ਦਾਅਵੇਦਾਰ ਹੈ।

ਜ਼ਿਕਰਯੋਗ ਹੈ ਕਿ ਇੰਗਲੈਂਡ ਦੇ ਕਪਤਾਨ ਇਆਨ ਮੋਰਗਨ ਹੁਣ ਇੰਗਲਿਸ਼ ਟੀਮ ਦੇ ਪਹਿਲੇ ਅਜਿਹੇ ਖਿਡਾਰੀ ਬਣ ਗਏ ਹਨ, ਜਿਨ•ਾਂ ਨੇ ਆਪਣੀ ਟੀਮ ਲਈ 200 ਵਨਡੇ ਮੈਚ ਖੇਡਿਆ ਹੈ। ਮੋਰਗਨ ਤੋਂ ਪਹਿਲਾਂ ਇੰਗਲੈਂਡ ਵਲੋਂ ਸਭ ਤੋਂ ਜ਼ਿਆਦਾ ਵਨਡੇ ਮੈਚ ਖੇਡਣ ਵਾਲੇ ਖਿਡਾਰੀ ਪਾਲ ਕਾਲਿੰਗਵੁਡ ਸਨ ਜਿਨ•ਾਂ ਨੇ 197 ਵਨਡੇ ਮੈਚ ਆਪਣੀ ਟੀਮ ਲਈ ਖੇਡੇ ਸਨ। ਇਸ ਮਾਮਲੇ ਵਿਚ ਤੀਸਰੇ ਨੰਬਰ ‘ਤੇ ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਜੇਮਜ਼ ਐਂਡਰਸਨ ਸਨ।

Leave a Reply

Your email address will not be published. Required fields are marked *