30
May
ਭਾਰਤੀ ਲੇਖਿਕਾ ਐਨੀ ਜ਼ੈਦੀ ਨੇ ਜਿੱਤਿਆ ਇਕ ਲੱਖ ਡਾਲਰ ਦਾ ‘ਨਾਈਨ ਡਾਟਸ’ ਪੁਰਸਕਾਰ

ਲੰਡਨ : ਭਾਰਤੀ ਲੇਖਿਕਾ ਐਨੀ ਜ਼ੈਦੀ ਨੇ ਬਰਤਾਨੀਆ ਵਿਚ ਇਕ ਲੱਖ ਡਾਲਰ ਦਾ ਵੱਕਾਰੀ ਪੁਸਤਕ ਪੁਰਸਕਾਰ ‘ਨਾਈਨ ਡਾਟਸ’ ਜਿੱਤਿਆ ਹੈ। ਇਹ ਪੁਰਸਕਾਰ ਵਿਸ਼ਵ ਭਰ ਦੇ ਚਲੰਤ ਮੁੱਦਿਆਂ ਨੂੰ ਉਠਾਉਣ ਵਾਲੇ ਨਵੀਨਤਮ ਵਿਚਾਰਾਂ ਨੂੰ ਸਨਮਾਨਤ ਕਰਨ ਲਈ ਦਿੱਤਾ ਜਾਂਦਾ ਹੈ। ਮੁੰਬਈ ਦੀ ਰਹਿਣ ਵਾਲੀ ਜ਼ੈਦੀ ਸੁਤੰਤਰ ਲੇਖਿਕਾ ਹੈ। ਉਹ ਲੇਖ, ਲਘੂ ਕਹਾਣੀਆਂ, ਕਵਿਤਾਵਾਂ ਤੇ ਨਾਟਕ ਲਿਖਦੀ ਹੈ। ਉਨ•ਾਂ ਨੂੰ ਇਹ ਪੁਰਸਕਾਰ ‘ਬਰੈੱਡ, ਸੀਮਿੰਟ, ਕੈਕਟਸ’ ਲਈ ਦਿੱਤਾ ਗਿਆ ਹੈ। ਇਹ ਪੁਸਤਕ ਭਾਰਤ ਵਿਚ ਉਨ•ਾਂ ਦੇ ਸਮਾਜਕ ਜੀਵਨ ਦੇ ਤਜਰਬਿਆਂ ਵਿਚ ਰਚੀਆਂ-ਬਸੀਆਂ ਯਾਦਾਂ ਅਤੇ ਘਰ ਤੇ ਸੰਪਤੀ ਦੀ ਧਾਰਨਾ ਨੂੰ ਤਲਾਸ਼ ਕਰਦੀ ਰਿਪੋਰਟ ਦਾ ਮਿਸ਼ਰਨ ਹੈ। 40 ਸਾਲਾ ਐਨੀ ਨੇ ਕਿਹਾ ਕਿ ‘ਨਾਈਨ ਡਾਟਸ ਪੁਰਸਕਾਰ’ ਜਿਸ ਤਰ•ਾਂ ਨਵੇਂ ਲੋਕਾਂ ਨੂੰ ਬਿਨਾਂ ਸੀਮਾ ਜਾਂ ਰੋਕ-ਟੋਕ ਦੇ ਸੋਚਣ ਲਈ ਉਤਸ਼ਾਹਤ ਕਰਦਾ ਹੈ, ਉਸ ਤੋਂ ਉਹ ਕਾਫੀ ਪ੍ਰਭਾਵਤ ਹੈ।
Related posts:
ਹਰਿਦੁਆਰ ਵਿੱਚ ਨਫਰਤੀ ਭਾਸ਼ਣ; 5 ਸਾਬਕਾ ਫੌਜ ਮੁਖੀਆਂ ਸਮੇਤ 100 ਤੋਂ ਵੱਧ ਲੋਕਾਂ ਨੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ...
ਲੁਧਿਆਣਾ ਬੰਬ ਧਮਾਕਾ ਮਾਮਲਾ: ਗਗਨਦੀਪ ਦੀ ਦੋਸਤ ਮਹਿਲਾ ਕਾਂਸਟੇਬਲ 'ਤੇ ਕਾਰਵਾਈ, ਵਿਭਾਗ ਨੇ ਕੀਤਾ ਮੁਅੱਤਲ
2021 'ਚ ਪੰਜਾਬ-ਕਿਸਾਨਾਂ ਦੀ ਜਿੱਤ ਦੇ ਨਾਂ: ਬੇਅਦਬੀ ਦੀਆਂ ਘਟਨਾਵਾਂ ਨੇ ਹਿਲਾ ਕੇ ਰੱਖ ਦਿੱਤਾ
ਅਮਰੀਕਾ-ਯੂਰਪ 'ਚ ਕੋਰੋਨਾ ਦਾ ਧਮਾਕਾ, 1 ਦਿਨ 'ਚ ਅਮਰੀਕਾ 'ਚ 5.72 ਲੱਖ ਲੋਕ ਸੰਕਰਮਿਤ, ਫਰਾਂਸ 'ਚ 2.06 ਲੱਖ ਨਵੇਂ ਮਾਮਲ...
ਕੋਰੋਨਾ 'ਤੇ ਡਬਲਯੂਐਚਓ ਦੀ ਚੇਤਾਵਨੀ: ਡੈਲਟਾ ਅਤੇ ਓਮੀਕਰੋਨ ਦੀ ਸੁਨਾਮੀ ਆਵੇਗੀ, ਦੁਨੀਆ ਦੀ ਸਿਹਤ ਪ੍ਰਣਾਲੀ ਤਬਾਹੀ ਦੇ ਕੰ...
ਪੰਜਾਬ 'ਚ ਕਿਸਾਨ ਸ਼ਕਤੀ ਦਾ ਪ੍ਰਦਰਸ਼ਨ: ਰਾਜੇਵਾਲ ਨੇ ਕਿਹਾ-ਕਿਸਾਨਾਂ ਦੇ ਅੰਦੋਲਨ ਕਾਰਨ ਚੰਡੀਗੜ੍ਹ 'ਚ 'ਆਪ' ਦੀ ਜਿੱਤ ਹੋ...