fbpx Nawidunia - Kul Sansar Ek Parivar

ਲਗਾਤਾਰ ਦੋ ਛੱਕੇ ਜੜ ਕੇ ਹੀ ਇਤਿਹਾਸ ਰਚ ਗਏ ਕ੍ਰਿਸ ਗੇਲ, ਪਾਕਿਸਤਾਨ ਖ਼ਿਲਾਫ਼ ਬਣਾਏ ਦੋ ਵਿਸ਼ਵ ਰਿਕਾਰਡ

ਵਿਸ਼ਵ ਕੱਪ 2019 ਦੇ ਦੂਸਰੇ ਮੈਚ ਵਿਚ ਵੈਸਟਇੰਡੀਜ਼ ਨੇ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਪਾਕਿਸਤਾਨੀ ਟੀਮ ਨੇ ਆਪਣੇ ਨਾਂ ਸ਼ਰਮਨਾਕ ਰਿਕਾਰਡ ਦਰਜ ਕਰਵਾ ਲਿਆ। ਲਗਾਤਾਰ 10 ਵਨ-ਡੇ ਮੁਕਾਬਲੇ ਹਾਰ ਕੇ ਵਰਲਡ ਕੱਪ ਖੇਡਣ ਪਹੁੰਚੀ ਪਾਕਿਸਤਾਨੀ ਟੀਮ ਆਪਣੇ ਪਹਿਲੇ ਹੀ ਮੈਚ ਵਿਚ 105 ਦੌੜਾਂ ‘ਤੇ ਸਿਮਟ ਗਈ। ਇਸ ਮੈਚ ਵਿਚ ਕੈਰੇਬਿਆਈ ਬੱਲੇਬਾਜ਼ ਕ੍ਰਿਸ ਗੇਲ ਨੇ ਆਪਣੇ ਨਾਂ ਕੁਝ ਵਿਸ਼ਵ ਰਿਕਾਰਡ ਵੀ ਦਰਜ ਕਰਵਾਏ। 34 ਬੋਲਾਂ ਵਿਚ 50 ਦੌੜਾਂ ਦੀ ਅਰਧ ਸੈਂਕੜਾ ਪਾਰੀ ਦੌਰਾਨ ਗੇਲ ਨੇ ਵਿਸ਼ਵ ਕੱਪ ਵਿਚ ਸਭ ਤੋਂ ਛੱਕੇ ਮਾਰਨ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਚੌਥੇ ਓਵਰ ਵਿਚ ਹਸਨ ਅਲੀ ਨੂੰ ਦੋ ਲਗਾਤਾਰ ਛੱਕੇ ਲਾਉਂਦੇ ਹੋਏ ਉਨ•ਾਂ ਨੇ ਇਹ ਕਾਰਨਾਮਾ ਕੀਤਾ।

Share this post

Leave a Reply

Your email address will not be published. Required fields are marked *