ਯੁਵਰਾਜ ਸਿੰਘ ਨੇ ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ, ਸੰਨਿਆਸ ਲੈਂਦੇ ਵਕਤ ਹੋਏ ਭਾਵੁਕ

ਮੁੰਬਈ : ਭਾਰਤ ਦੇ ਬਿਹਤਰੀਨ ਆਲਰਾਉਂਡਰ ਅਤੇ 2011 ਵਿਸ਼ਵ ਕੱਪ ਵਿਚ ਹੀਰੋ ਰਹੇ ਯੁਵਰਾਜ ਸਿੰਘ ਨੇ ਕੌਮਾਂਤਰੀ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਮੁੰਬਈ ਦੇ ਇਕ ਹੋਟਲ ਵਿਚ ਪ੍ਰੈੱਸ ਕਾਨਫ਼ਰੰਸ ਦੌਰਾਨ ਯੂਵੀ ਨੇ ਇਸ ਦਾ ਐਲਾਨ ਕੀਤਾ। ਅੱਗੇ ਉਹ ਆਈਸੀਸੀ ਤੋਂ ਮਾਨਤਾ ਪ੍ਰਾਪਤ ਵਿਦੇਸ਼ੀ ਟੀ-20 ਲੀਗ ਵਿਚ ਫ੍ਰੀਲਾਂਸ ਕੈਰੀਅਰ ਬਣਾਉਣਾ ਚਾਹੁੰਦੇ ਹਨ। ਯੁਵਰਾਜ ਨੇ ਭਾਰਤ ਲਈ 304 ਵਨਡੇ ਵਿਚ 8701 ਦੌੜਾਂ ਬਣਾਈਆਂ ਹਨ। ਯੂਵੀ ਨੇ ਸਾਲ 2000 ਵਿਚ ਕੀਨੀਆ ਖ਼ਿਲਾਫ਼ ਵਨ-ਡੇ ਵਿਚ ਡੈਬਯੂ ਕੀਤਾ ਸੀ ਅਤੇ ਆਪਣਾ ਆਖਰੀ ਇਕ ਰੋਜ਼ਾ ਮੈਚ ਵੈਸਟਇੰਡੀਜ਼ ਦੇ ਖ਼ਿਲਾਫ਼ ਖੇਡਿਆ ਸੀ। ਜ਼ਿਕਰਯੋਗ ਹੈ ਕਿ ਯੁਵਰਾਜ ਇਸ ਸਾਲ ਆਈਪੀਐਲ ਵਿਚ ਮੁੰਬਈ ਇੰਡੀਅਨਜ਼ ਵਲੋਂ ਖੇਡਦੇ ਨਜ਼ਰ ਆਏ ਸਨ, ਪਰ ਉਨ•ਾਂ ਨੂੰ ਵਧੇਰੇ ਮੌਕੇ ਨਹੀਂ ਮਿਲ ਸਕੇ। ਭਾਰਤੀ ਟੀਮ ਵਿਚ ਉਨ•ਾਂ ਨੇ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ, ਸ਼ਾਇਦ ਇਹੀ ਕਾਰਨ ਹੈ ਕਿ ਉਹ ਆਪਣੇ ਭਵਿੱਖ ਦੀਆਂ ਯੋਜਨਾਵਾਂ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਯੁਵਰਾਜ ਸਿੰਘ ਨੇ ਕੈਂਸਰ ਨਾਲ ਜੂਝਦੇ ਹੋਏ ਭਾਰਤ ਨੂੰ 2011 ਦਾ ਵਿਸ਼ਵ ਕੱਪ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਹ ਪਲੇਅਰ ਆਫ਼ ਦੀ ਟੂਰਨਾਮੈਂਟ ਬਣੇ ਸਨ।