11
Jun
ਟੀਮ ਇੰਡੀਆ ਨੂੰ ਲੱਗਾ ਝਟਕਾ-ਸ਼ਿਖਰ ਧਵਨ ਵਿਸ਼ਵ ਕੱਪ ਤੋਂ ਬਾਹਰ

ਲੰਡਨ : ਭਾਰਤੀ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਉਸ ਦੇ ਸਟਾਰ ਓਪਨਰ ਸ਼ਿਖਰ ਧਵਨ ਉਂਗਲੀ ਵਿਚ ਲੱਗੀ ਸੱਟ ਕਾਰਨ ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਕੁਲਟਰ ਨਾਈਲ ਦੀ ਉਛਾਲ ਲੈਂਦੀ ਗੇਂਦ ਸ਼ਿਖਰ ਧਵਨ ਦੇ ਸੱਜੇ ਹੱਥ ਦੇ ਅੰਗੂਠੇ ਵਿਚ ਲੱਗ ਗਈ ਸੀ। ਜਿਸ ਤੋਂ ਬਾਅਦ ਉਨ•ਾਂ ਦਾ ਅੰਗੂਠਾ ਸੁੱਜ ਗਿਆ ਸੀ। ਹਾਲਾਂਕਿ, ਦਰਦ ਹੋਣ ਦੇ ਬਾਵਜੂਦ ਧਵਨ ਨੇ ਬੱਲੇਬਾਜ਼ੀ ਵੱਲ ਸ਼ਾਨਦਾਰ ਸੈਂਕੜਾ ਮਾਰਿਆ।
ਪਿਛਲੇ ਮੈਚ ‘ਚ ਸ਼ਿਖਰ ਨੇ ਅਸਟ੍ਰੇਲੀਆ ਖਿਲਾਫ 117 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਹੁਣ ਧਵਨ ਨਿਊਜ਼ੀਲੈਂਡ, ਪਾਕਿਸਤਾਨ ਤੇ ਅਫਗਾਨਿਸਤਾਨ ਖਿਲਾਫ ਹੋਣ ਵਾਲੇ ਭਾਰਤੀ ਮੈਚ ਦਾ ਹਿੱਸਾ ਨਹੀਂ ਹੋਣਗੇ। ਕ੍ਰਿਕਟ ਵਰਲਡ ਕੱਪ ਦਾ ਫਾਈਨਲ ਮੁਕਾਬਲਾ 14 ਜੁਲਾਈ ਨੂੰ ਹੈ। ਅਜਿਹੇ ‘ਚ ਸ਼ਿਖਰ ਦੀ ਵਾਪਸੀ ਵੀ ਮੁਸ਼ਕਲ ਲੱਗ ਰਹੀ ਹੈ। ਭਾਰਤ ਨੇ ਹੁਣ ਤਕ ਹੋਏ ਦੋ ਮੁਕਾਬਲਿਆਂ ‘ਚ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਤੇ ਭਾਰਤ ਦਾ ਅਗਲਾ ਮੁਕਾਬਲਾ 13 ਜੂਨ ਨੂੰ ਨਿਊਜ਼ੀਲੈਂਡ ਖਿਲਾਫ ਹੈ।
Related posts:
ਭਾਰਤ ਨੇ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ: ਪਾਕਿਸਤਾਨ ਨੂੰ 4-3 ਨਾਲ ਹਰਾਇਆ
ਭਾਰਤ ਨੇ ਏਸ਼ੀਅਨ ਹਾਕੀ ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਨੂੰ 3-1 ਨਾਲ ਹਰਾਇਆ, ਹਰਮਨਪ੍ਰੀਤ ਨੇ ਕੀਤੇ ਦੋ ਗੋਲ
ਨੀਰਜ ਚੋਪੜਾ ਸਮੇਤ 11 ਨੂੰ ਖੇਡ ਰਤਨ ਪੁਰਸਕਾਰ, ਲਵਲੀਨਾ ਤੇ ਮਿਤਾਲੀ ਦੇ ਨਾਂ ਵੀ ਸੂਚੀ 'ਚ ਸ਼ਾਮਲ
ਟੀਮ ਇੰਡੀਆ 'ਤੇ ਜਿੱਤ ਮਗਰੋਂ ਹੋਸ਼ ਗਵਾ ਬੈਠੇ ਪਾਕਿਸਤਾਨੀ, ਸੜਕਾਂ 'ਤੇ ਫਾਇਰਿੰਗ, 12 ਜ਼ਖ਼ਮੀ
ਗੁਰਜੀਤ ਕੌਰ ਅਤੇ ਹਰਮਨਪ੍ਰੀਤ ਸਿੰਘ ਸਰਵੋਤਮ ਖਿਡਾਰੀ ਐਲਾਨੇ
13ਵਾਂ ਲਾਇਨਜ਼ ਫੀਲਡ ਹਾਕੀ ਟੂਰਨਾਮੈਂਟ 8 ਤੋਂ 10 ਅਕਤੂਬਰ ਤੱਕ ਸਰੀ ਵਿੱਚ ਹੋਵੇਗਾ