fbpx Nawidunia - Kul Sansar Ek Parivar

ਧੂਰੀ ਵਿਚ ਵਿਆਹੁਤਾ ਲੜਕੀ ਨੇ ਆਪਣੇ ਆਪ ਨੂੰ ਗੋਲ਼ੀ ਮਾਰ ਕੇ ਜੀਵਨ ਲੀਲਾ ਸਮਾਪਤ ਕੀਤੀ

ਸੰਗਰੂਰ:  ਧੂਰੀ ਵਿੱਚ ਇੱਕ ਵਿਆਹੁਤਾ ਲੜਕੀ ਨੇ ਖ਼ੁਦ ਨੂੰ ਗੋਲ਼ੀ ਮਾਰ ਲਈ। ਘਟਨਾ ਇੰਨੀ ਭਿਆਨਕ ਸੀ ਕਿ ਸ਼ਾਟ ਨਾਲ ਲੜਕੀ ਦੀ ਖੋਪੜੀ ਤੇ ਤਕਰੀਬਨ ਅੱਧਿਓਂ ਵੱਧ ਚਿਹਰਾ ਉੱਡ ਗਿਆ।
ਜਾਣਕਾਰੀ ਮੁਤਾਬਕ ਇਕ ਸਾਲ ਪਹਿਲਾਂ 25 ਸਾਲਾਂ ਦੀ ਮ੍ਰਿਤਕਾ ਨੇ ਖੰਨਾ ਦੇ ਲੜਕੇ ਨਾਲ ਕੋਰਟ ਮੈਰਿਜ ਕੀਤੀ ਸੀ। ਹਾਲਾਂਕਿ ਆਨੰਦ ਕਾਰਜ ਵੀ ਹੋਏ ਸੀ। ਵਿਆਹ ਨੂੰ ਇੱਕ ਸਾਲ ਬੀਤ ਗਿਆ। ਲੜਕਾ ਲਗਾਤਾਰ ਉਸ ਨੂੰ ਕੈਨੇਡਾ ਲੈ ਕੇ ਜਾਣ ਦੇ ਬਹਾਨੇ ਲਾ ਰਿਹਾ ਸੀ, ਪਰ ਨਾ ਉਸ ਨੂੰ ਨਾਲ ਲੈ ਕੇ ਗਿਆ ਤੇ ਨਾ ਆਪ ਗਿਆ। ਇਸ ਕੰਮ ਲਈ ਲੜਕੀ ਵਾਲਿਆਂ ਨੇ ਤਕਰੀਬਨ ਦੋ ਲੱਖ ਰੁਪਏ ਲੜਕੇ ਵਾਲਿਆਂ ਨੂੰ ਦਿੱਤੇ ਸਨ।
ਇਸ ਤੋਂ ਅੱਕ ਕੇ ਲੜਕੀ ਨੇ ਆਪਣੇ ਪਿਤਾ ਦੀ ਬੰਦੂਕ ਨਾਲ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਤੇ ਉਸ ਦੇ ਪਤੀ ਤੇ ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਂ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਪਤੀ ਹਾਲੇ ਤਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।

Share this post

Leave a Reply

Your email address will not be published. Required fields are marked *