ਸਚਿਨ ਤੇਂਦੁਲਕਰ ਨੇ ਆਸਟਰੇਲੀਆ ਦੀ ਸਪੋਰਟਸ ਫਰਮ ‘ਤੇ ਕੀਤਾ ਕੇਸ, ਮੰਗੀ 14 ਕਰੋੜ ਦੀ ਰਿਆਲਟੀ

ਨਵੀਂ ਦਿੱਲੀ : ਟੀਮ ਇੰਡੀਆ ਦੇ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਨੇ ਆਸਟਰੇਲੀਆ ਦੀ ਕ੍ਰਿਕਟ ਬੈਟ ਬਣਾਉਣ ਵਾਲੀ ਕੰਪਨੀ ਖ਼ਿਲਾਫ਼ ਇਕ ਸਿਵਿਲ ਕੇਸ ਦਾਇਰ ਕੀਤਾ ਹੈ। ਇਸ ਵਿਚ ਉਨ•ਾਂ ਨੇ ਦੋਸ਼ ਲਾਇਆ ਹੈ ਕਿ ਕੰਪਨੀ ਨੇ ਆਪਣੇ ਉਤਪਾਦਾਂ ਦੇ ਪ੍ਰਚਾਰ ਲਈ ਉਨ•ਾਂ ਦੇ ਨਾਂ ਅਤੇ ਤਸਵੀਰ ਦੀ ਵਰਤੋਂ ਕੀਤੀ ਹੈ। ਇਸ ਲਈ ਸਚਿਨ ਨੇ ਸਪਾਰਟਨ ਤੋਂ ਦੋ ਮਿਲੀਅਨ ਡਾਲਰ (ਲਗਭਗ 14 ਕਰੋੜ) ਦੀ ਰਿਆਲਟੀ ਦੀ ਮੰਗ ਕੀਤੀ ਹੈ। ਨਿਊਜ਼ ਏਜੰਸੀ ਰਾਇਟਰ ਨੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ 2016 ਵਿਚ ਸਚਿਨ ਅਤੇ ਸਪਾਰਟਨ ਵਿਚਾਲੇ ਸਮਝੌਤਾ ਹੋਇਆ ਸੀ। ਇਸ ਤਹਿਤ ਇਕ ਸਾਲ ਤੱਕ ਆਪਣੇ ਉਤਪਾਦਾਂ ‘ਤੇ ਸਚਿਨ ਦੀ ਤਸਵੀਰ ਤੇ ਲੋਗੋ ਇਸਤੇਮਾਲ ਕਰਨ ‘ਤੇ ਕੰਪਨੀ ਨੇ ਉਨ•ਾਂ ਨੂੰ 7 ਕਰੋੜ ਰੁਪਏ ਦੇਣੇ ਸਨ। ਇਸ ਸਮਝੌਤੇ ਤਹਿਤ ਸਪਾਰਟਨ ‘ਸਚਿਨ ਬਾਈ ਸਪਾਰਟਨ’ ਟੈਗਲਾਈਨ ਵੀ ਇਸਤੇਮਾਲ ਕਰ ਸਕਦਾ ਸੀ। ਜ਼ਿਕਰਯੋਗ ਹੈ ਕਿ ਸਚਿਨ ਕੰਪਨੀ ਦੇ ਉਤਪਾਦ ਨੂੰ ਬੜਾਵਾ ਦੇਣ ਲਈ ਕੰਮ ਕਰਨ ਲੱਗੇ ਸਨ ਤੇ ਲੰਡਨ ਤੇ ਭਾਰਤੀ ਵਿਤੀ ਕੇਂਦਰ ਵਰਗੀਆਂ ਥਾਵਾਂ ‘ਤੇ ਪ੍ਰਚਾਰ ਪ੍ਰੋਗਰਾਮ ਵੀ ਦਿਖਾਈ ਦਿੱਤੇ। ਹਾਲਾਂਕਿ ਸਤੰਬਰ 2018 ਤੱਕ ਸਪਾਰਟ ਕੰਪਨੀ ਕੁਝ ਵੀ ਬਕਾਇਆ ਭੁਗਤਾਨ ਕਰਨ ਵਿਚ ਅਸਫਲ ਰਹੀ। ਇਸ ‘ਤੇ ਤੇਂਦੁਲਕਰ ਨੇ ਕਿਹਾ ਕਿ ਉਨ•ਾਂ ਨੇ ਭੁਗਤਾਨ ਲਈ ਕੰਪਨੀ ਨੂੰ ਰਸਮੀ ਅਪੀਲ ਕੀਤੀ। ਜਦੋਂ ਉਨ•ਾਂ ਵਲੋਂ ਕੋਈ ਜਵਾਬ ਨਾ ਆਇਆ, ਤਾਂ ਉਨ•ਾਂ ਨੇ ਸਮਝੌਤਾ ਖ਼ਤਮ ਕਰ ਦਿੱਤਾ ਤੇ ਕੰਪਨੀ ਨੂੰ ਉਨ•ਾਂ ਦਾ ਨਾਂ ਇਸਤੇਮਾਲ ਨਾ ਕਰਨ ਲਈ ਕਿਹਾ।