fbpx Nawidunia - Kul Sansar Ek Parivar

ਐਸਸੀਓ ਸੰਮੇਲਨ-ਪ੍ਰਧਾਨ ਮੰਤਰੀ ਮੋਦੀ ਨੇ ਇਮਰਾਨ ਨੂੰ ਕੀਤਾ ਨਜ਼ਰਅੰਦਾਜ਼, ਦਹਿਸ਼ਤ ‘ਤੇ ਪਾਕਿਸਤਾਨ ਨੂੰ ਘੇਰਿਆ

ਕਿਰਗਿਸਤਾਨ : ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਵਿਚ ਚੱਲ ਰਹੇ ਐਸੀਓ ਸੰਮੇਲਨ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਹਿਸ਼ਤਵਾਦ ਨੂੰ ਲੈ ਕੇ ਪਾਕਿਸਤਾਨ ‘ਤੇ ਇਸ਼ਾਰਿਆਂ ਵਿਚ ਹਮਲਾ ਬੋਲਿਆ। ਉਨ•ਾਂ ਨੇ ਇਸ ਲਈ ਕੌਮਾਂਤਰੀ ਸੰਮੇਲਨ ਸੱਦੇ ਜਾਣ ਦੀ ਵੀ ਮੰਗ ਕੀਤੀ। ਮੋਦੀ ਨੇ ਮੱਧ ਏਸ਼ੀਆ ਵਿਚ ਚਾਬਹਾਰ ਪੋਰਟ ਤੇ ਅਸਕਾਬਾਦ ਵਪਾਰ ਸਮਝੌਤੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਵਪਾਰ ਦੇ ਨਾਲ ਅਸੀਂ ਪੀਪੁਲ ਟੂ ਪੀਪੁਲ ਕਨੈਕਟਿਵਿਟੀ ਨੂੰ ਵੀ ਵਧਾ ਰਹੇ ਹਾਂ। ਅਫ਼ਗਾਨਿਸਤਾਨ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ ਕਿਹਾ ਕਿ ਇਸ ਦੇਸ਼ ਵਿਚ ਸ਼ਾਂਤੀ ਤੇ ਸਥਿਰਤਾ ਬਹੁਤ ਜ਼ਰੂਰੀ ਹੈ ਤੇ ਇਸ ਦਿਸ਼ਾ ਵਿਚ ਐਸਸੀਓ ਕੰਮ ਕਰ ਰਿਹਾ ਹੈ।
ਇਸੇ ਦੌਰਾਨ ਸੰਮੇਲਨ ਦੇ ਦੂਜੇ ਦਿਨ ਵੀ ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਦੂਰੀ ਬਣਾਈ ਰੱਖੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸ਼ਾਮ ਦੇ ਖਾਣੇ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਇਮਰਾਨ ਨੂੰ ਤਵੱਜੋ ਨਹੀਂ ਸੀ ਦਿੱਤੀ। ਭਾਰਤ ਪਹਿਲਾਂ ਹੀ ਇਹ ਸਪਸ਼ਟ ਕਰ ਚੁੱਕਾ ਹੈ ਕਿ ਅੱਤਵਾਦ ਅਤੇ ਗੱਲਬਾਤ ਇਕਮੁੱਠ ਨਹੀਂ ਹੋ ਸਕਦੇ।
ਇਸ ਦੇ ਨਾਲ ਹੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬਿਸ਼ਕਾਕ ਵਿਚ ਫਿਰ ਭਾਰਤ ਨਾਲ ਗੱਲਬਾਤ ਕਰਨ ਦਾ ਇਰਾਦਾ ਪ੍ਰਗਟਾਇਆ। ਉਨ•ਾਂ ਕਿਹਾ ਕਿ ਇਸ ਖੇਤਰ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਭਾਰਤ ਅਤੇ ਪਾਕਿਸਤਾਨ ਵਿਚਕਾਰ ਗੱਲਬਾਤ ਜ਼ਰੂਰੀ ਹੈ। ਇਮਰਾਨ ਨੇ ਕਰਤਾਰਪੁਰ ਗਲਿਆਰਾ ‘ਤੇ ਆਪਣੀ ਪਿੱਠ ਥਪਥਪਾਈ।

Share this post

Leave a Reply

Your email address will not be published. Required fields are marked *