19
Jun
ਜ਼ਖ਼ਮੀ ਸ਼ਿਖਰ ਧਵਨ ਵਿਸ਼ਵ ਕੱਪ 2019 ‘ਚੋਂ ਬਾਹਰ, ਰਿਸ਼ਭ ਪੰਤ ਲੈਣਗੇ ਥਾਂ
ਨਵੀਂ ਦਿੱਲੀ : ਟੀਮ ਇੰਡੀਆ ਲਈ ਬੁਰੀ ਖ਼ਬਰ ਹੈ। ਵਿਸ਼ਵ ਕੱਪ ਤੋਂ ਤਿੰਨ ਹਫ਼ਤੇ ਲਈ ਬਾਹਰ ਹੋਏ ਸ਼ਿਖਰ ਧਵਨ ਪੂਰੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਬੀਸੀਸੀਆਈ ਅਤੇ ਟੀਮ ਮੈਨੇਜਮੈਂਟ ਨੇ ਇਕ ਹਫ਼ਤੇ ਤੱਕ ਧਵਨ ਨੂੰ ਆਪਣੀ ਨਿਗਰਾਨੀ ਵਿਚ ਰੱਖਣ ਮਗਰੋਂ ਇਹ ਫ਼ੈਸਲਾ ਲਿਆ ਹੈ। ਹੁਣ ਕਵਰ ਦੇ ਤੌਰ ‘ਤੇ ਇੰਗਲੈਂਡ ਭੇਜੇ ਗਏ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਉਨ੍ਹਾਂ ਦੀ ਥਾਂ ਲੈਣਗੇ। 9 ਜੂਨ ਨੂੰ ਓਵਲ ਵਿਚ ਖੇਡੇ ਗਏ ਵਿਸ਼ਵ ਕੱਪ ਦੇ ਦੂਸਰੇ ਮੁਕਾਬਲੇ ਵਿਚ ਆਸਟਰੇਲੀਆ ਖ਼ਿਲਾਫ਼ 117 ਦੌੜਾਂ ਦੀ ਧੂੰਆਂਧਾਰ ਪਾਰੀ ਦੌਰਾਨ ‘ਗੱਬਰ’ ਆਪਣਾ ਅੰਗੂਠਾ ਜ਼ਖ਼ਮੀ ਕਰ ਬੈਠੇ ਸਨ। ਰਿਪੋਰਟ ਵਿਚ ਇਸ ਖੱਬੂ ਬੱਲੇਬਾਜ਼ ਦਾ ਖੱਬਾ ਅੰਗੂਠਾ ਫਰੈਕਚਰ ਪਾਇਆ ਗਿਆ। ਧਵਨ ਟੀਮ ਲਈ ਏਨੇ ਅਹਿਮ ਹਨ, ਇਹ ਦੱਸਣ ਦੀ ਲੋੜ ਨਹੀਂ ਹੈ। ਸ਼ਾਇਦ ਇਹੀ ਕਾਰਨ ਸੀ ਕਿ ਟੀਮ ਮੈਨੇਜਮੈਂਟ ਉਨ੍ਹਾਂ ਨੂੰ ਸੱਟ ਤੋਂ ਉਭਰਨ ਦਾ ਪੂਰਾ ਵਕਤ ਦੇਣਾ ਚਾਹੁੰਦੀ ਸੀ। ਹਾਲਾਂਕਿ ਅਹਿਤਿਆਤ ਰਿਸ਼ਭ ਪੰਤ ਭਾਰਤ ਤੋਂ ਸਟੈਂਡਬਾਏ ‘ਤੇ ਬੁਲਾ ਲਏ ਗਏ ਸਨ।
Related posts:
ਪੰਜਾਬੀ ਖੇਡ ਸਾਹਿਤ 'ਤੇ ਪੀਐੱਚਡੀ ਕਰਨ ਵਾਲਾ ਪਹਿਲਾ ਰਿਸਰਚ ਸਕਾਲਰ ਡਾ. ਚਹਿਲ
ਸੋਨ ਤਮਗਾ ਵਿਜੇਤਾ ਮਨਜੀਤ ਚਾਹਲ ਨੌਕਰੀ ਦੀ ਉਡੀਕ 'ਚ ਓਵਰਏਜ਼ ਹੋ ਗਿਆ
ਵਾਲੀਬਾਲ ਖਿਡਾਰਨ ਪੂਜਾ ਗਹਿਲੋਤ ਲਈ ਸੌਖਾ ਨਹੀਂ ਸੀ ਪਹਿਲਵਾਨ ਬਣਨਾ
ਐੱਨ ਰਤਨਬਾਲਾ ਦੇਵੀ: ਭਾਰਤੀ ਫ਼ੁੱਟਬਾਲ ਟੀਮ ਦੀ ਜਾਨ
ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਤਿੰਨ ਵਿਕਟਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ
ਡੋਪ ਟੈਸਟ ਫੇਲ੍ਹ ਹੋਣ ਕਾਰਨ ਸਤਨਾਮ ਸਿੰਘ ਭੰਮਰਾ ’ਤੇ ਦੋ ਸਾਲ ਦੀ ਪਾਬੰਦੀ