27
Jun
ਪੜ੍ਹਾਈ ਲਈ ਕੈਨੇਡਾ ਗਈ ਪੰਜਾਬੀ ਕੁੜੀ ਦੀ ਸੈਲਫ਼ੀ ਲੈਂਦਿਆਂ ਗਈ ਜਾਨ
ਬਰੈਂਪਟਨ: ਪੜ੍ਹਾਈ ਲਈ ਕੈਨੇਡਾ ਗਈ ਪੰਜਾਬੀ ਕੁੜੀ ਦੀ ਸੈਲਫ਼ੀ ਲੈਂਦਿਆਂ ਜਾਨ ਚਲੀ ਗਈ ਮ੍ਰਿਤਕਾ ਦਾ ਪਛਾਣ 20 ਸਾਲਾ ਸਰਬਜਿੰਦਰ ਕੌਰ ਗਿੱਲ ਉਰਫ ਡੌਲੀ ਵਾਸੀ ਪਿੰਡ ਫਿਰੋਜ਼ਸ਼ਾਹ (ਫ਼ਿਰੋਜ਼ਪੁਰ) ਵਜੋਂ ਹੋਈ ਹੈ। ਡੌਲੀ ਦੋ ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਈ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਕਾਲਜ ਟੂਰ ‘ਤੇ ਗਈ ਸਰਬਜਿੰਦਰ ਸੈਲਫੀ ਲੈਂਦੇ ਸਮੇਂ ਪੈਰ ਤਿਲ੍ਹਕਣ ਕਾਰਨ ਸਮੁੰਦਰ ‘ਚ ਜਾ ਡਿੱਗੀ ਅਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੇ ਦਾਦੇ ਨੇ ਦੱਸਿਆ ਕਿ ਸਰਬਜਿੰਦਰ ਨੂੰ ਮਿਲਣ ਗਏ ਉਸ ਦੇ ਮਾਪੇ ਚਾਰ ਮਹੀਨੇ ਤੋਂ ਕੈਨੇਡਾ ‘ਚ ਹੀ ਹਨ।
ਮਾਪਿਆਂ ਦੇ ਕੈਨੇਡਾ ‘ਚ ਹੋਣ ਕਾਰਨ 27 ਜੂਨ ਨੂੰ ਉਸ ਦਾ ਸਸਕਾਰ ਕੈਨੇਡਾ ‘ਚ ਹੀ ਕੀਤਾ ਜਾਵੇਗਾ। ਕੈਨੇਡਾ ਦੇ ਪੰਜਾਬੀ ਭਾਈਚਾਰੇ ਨੇ ਸਰਬਜਿੰਦਰ ਦੀ ਮੌਤ ‘ਤੇ ਮਾਪਿਆਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
Related posts:
ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਰਹੀਂ ਸਮਰਪਿਤ
ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਅਠਾਰਵਾਂ ਮਾਂ-ਬੋਲੀ ਦਿਵਸ ਜ਼ੂਮ ਰਾਹੀਂ ਮਨਾਇਆ
ਕੈਲਗਰੀ ਵਿਚ ਕਿਸਾਨਾਂ ਦੇ ਹੱਕ ਵਿਚ ਪ੍ਰਭਾਵਸ਼ਾਲੀ ਤੇ ਭਰਵੀਂ ਰੈਲੀ
ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਨੇ ਲਾਇਆ ਪੁਸਤਕ ਮੇਲਾ
ਪੰਜਾਬੀ ਲਿਖਾਰੀ ਸਭਾ, ਕੈਲਗਰੀ ਨੇ ਖੇਤੀ ਆਰਡੀਨੈਂਸ ਬਿੱਲ ਦੀ ਨਿੰਦਾ ਕੀਤੀ
ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਜੰਮੂ-ਕਸ਼ਮੀਰ ਦੀ ਨਵੀਂ ਸਿੱਖਿਆ ਨੀਤੀ 'ਚੋਂ ਪੰਜਾਬੀ ਨੂੰ ਬਾਹਰ ਕਰਨ ਦੀ ਸਖ਼ਤ ਨਿਖੇਧ...