10
Jul
ਭਾਰਤ ਦਾ ਵਰਲਡ ਕੱਪ ਜਿੱਤਣ ਦਾ ਸੁਪਨਾ ਟੁੱਟਿਆ, ਨਿਊਜ਼ੀਲੈਂਡ 19 ਦੌੜਾਂ ਨਾਲ ਜਿੱਤਿਆ
ਲੰਡਨ : ਵਰਲਡ ਕੱਪ 2019 ਦੇ ਸੈਮੀਫਾਈਨਲ ਵਿਚ ਨਿਊਜ਼ੀਲੈਂਡ ਨੇ ਭਾਰਤ ਨੂੰ 19 ਦੌੜਾਂ ਨਾਲ ਮਾਤ ਦੇ ਕੇ ਵਰਲਡ ਕੱਪ ਦੇ ਫਾਈਨਲ ਵਿਚ ਪਹੁੰਚਣ ਦੇ ਭਾਰਤ ਦੇ ਸੁਪਨੇ ਦਾ ਅੰਤ ਕਰ ਦਿੱਤਾ ਹੈ। 221 ਦੌੜਾਂ ‘ਤੇ ਭਾਰਤੀ ਪਾਰੀ ਸਿਮਟ ਗਈ। ਜਿੱਤ ਲਈ 240 ਦੌੜਾਂ ਚਾਹੀਦੀਆਂ ਸਨ, ਪਰ 221 ‘ਤੇ ਸਾਰੀ ਟੀਮ ਆਲ ਆਉਟ ਹੋ ਗਈ। ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਕੱਪ ਵਿਚ ਇਹ ਪਹਿਲਾ ਸੈਮੀਫਾਈਨਲ ਮੁਕਾਬਲਾ ਸੀ। ਵਿਸ਼ਵ ਕੱਪ ਵਿਚ ਦੋਵੇਂ ਟੀਮਾਂ 8 ਵਾਰ ਇਕ-ਦੂਜੇ ਖ਼ਿਲਾਫ਼ ਖੇਡੀਆਂ ਹਨ, ਜਿਸ ਵਿਚ ਕੀਵੀ ਟੀਮ ਦਾ ਪੱਲਾ ਭਾਰੀ ਰਿਹਾ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਕੱਪ 2019 ਵਿਚ ਦੋਵੇਂ ਟੀਮਾਂ ਵਿਚਾਲੇ ਮੈਚ ਕੱਲ• ਮੀਂਹ ਕਾਰਨ ਵਿਚਾਲੇ ਰੁਕ ਗਿਆ ਸੀ। ਓਪਨਰ ਬੱਲੇਬਾਜ਼ਾਂ ਰੋਹਿਤ, ਵਿਰਾਟ ਕੋਹਲੀ ਤੇ ਰਾਹੁਲ ਨੇ ਪਹਿਲੇ ਓਵਰਾਂ ਵਿਚ ਆਉਟ ਹੁੰਦਿਆਂ ਹੀ ਲਗਭਗ ਭਾਰਤੀਆਂ ਦੀਆਂ ਉਮੀਦਾਂ ਧੁੰਦਲੀਆਂ ਕਰ ਦਿੱਤੀਆਂ ਸਨ ਪਰ ਜਡੇਜਾ ਤੇ ਧੋਨੀ ਦੀ ਸ਼ਾਨਦਾਰ ਬੈਟਿੰਗ ਨੇ ਮੁਕਾਬਲੇ ਨੂੰ ਰੌਚਕ ਬਣਾ ਦਿੱਤਾ।
Related posts:
ਹੁਣ 'ਨਵੀਂ ਮੰਡੀ' ਪਾਰਲੀਮੈਂਟ ’ਚ ਹੀ ਜਾ ਕੇ ਫ਼ਸਲ ਵੇਚਾਂਗੇ : ਰਾਕੇਸ਼ ਟਿਕੈਤ
ਨਵਰੀਤ ਸਿੰਘ ਦੇ ਪੋਸਟਮਾਰਟਮ ਦੀ ਵੀਡੀਓ ਪੇਸ਼ ਕਰਨ ਦੇ ਨਿਰਦੇਸ਼
ਮਿਆਂਮਾਰ `ਚ ਲੋਕਤੰਤਰ ਸਮਰਥਕਾਂ `ਤੇ ਗੋਲੀਬਾਰੀ, 6 ਲੋਕਾਂ ਦੀ ਮੌਤ
ਦਿੱਲੀ ਨਗਰ ਨਿਗਮ ਦੇ ਪੰਜ ਵਾਰਡਾਂ ਦੀਆਂ ਜ਼ਿਮਨੀ ਚੋਣਾਂ ਵਿਚ ਭਾਜਪਾ ਦਾ ਪੱਤਾ ਸਾਫ਼
ਬਾਡਰਾਂ `ਤੇ ਕਿਸਾਨਾਂ ਨੂੰ ਹੁਣ ਗਰਮੀ ਤੋਂ ਬਚਾਉਣ ਦੀਆਂ ਤਿਆਰੀਆਂ
ਕਿਸਾਨਾਂ ਦੇ ਹੱਕ ਚ ਬੋਲਣ ਵਾਲੇ ਫ਼ਿਲਮੀ ਸਿਤਾਰਿਆਂ ਦੇ ਘਰ ਇਨਕਮ ਟੈਕਸ ਵਿਭਾਗ ਦੇ ਛਾਪੇ