… ਜੇ ਮੱਥੇ ਚਾਨਣ ਨਾ ਉਗਦਾ ਮੈਂ ਸੂਰਜ ਤੋਂ ਕੀ ਲੈਣਾ ਸੀ

ਵਿਨੀਪੈਗ ਵਿਚ ਵਹਿਮਾਂ-ਭਰਮਾਂ ਤੇ ਅੰਧਵਿਸ਼ਵਾਸਾਂ ‘ਤੇ ਪਬਲਿਕ ਲੈਕਚਰ ਕਰਵਾਇਆ
ਧਰਮ ਨੂੰ ਰਾਜਨੀਤੀ ਨਾਲ ਜੋੜ ਕੇ ਸਰਮਾਏਦਾਰ ਕਰ ਰਹੇ ਲੋਕਾਂ ਦਾ ਸ਼ੋਸ਼ਣ
ਵਿਨੀਪੈਗ (ਅਮਰਜੀਤ ਢਿੱਲੋਂ) ਸਾਹਿਤ ਅਤੇ ਸਭਿਆਚਾਰਕ ਸਭਾ ਵਿਨੀਪੈੱਗ ਵਲੋਂ ਕਿਵੇਟਨ ਪਬਲਿਕ ਲਾਇਬ੍ਰੇਰੀ ਵਿਖੇ ਤਰਕਸ਼ੀਲ ਸੈਮੀਨਾਰ ਕਰਵਾਇਆ  ਗਿਆ। ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਕਾਨੂੰਨੀ ਵਿਭਾਗ ਦੇ ਮੁਖੀ ਐਡਵੋਕੇਟ ਹਰਿੰਦਰ ਲਾਲੀ ਨੇ ਕਿਹਾ ਕਿ ਅਗਿਆਨਤਾ, ਡਰ ਅਤੇ ਲਾਲਚ ਮੁੱਖ ਰੂਪ ਵਿਚ ਅੰਧਵਿਸ਼ਵਾਸ਼ ਦੇ ਜਨਮ ਦਾਤਾ ਹਨ। ਜਦੋਂ ਤੱਕ ਅੰਧਵਿਸ਼ਵਾਸ ਦਾ ਤਿਆਗ ਕਰਕੇ ਵਿਗਿਆਨਕ ਸੋਚ ਨਹੀਂ ਅਪਣਾਈ ਜਾਂਦੀ ਉਦੋਂ ਤੱਕ ਕੋਈ ਮੁਲਕ ਤਰੱਕੀ ਨਹੀਂ ਕਰ ਸਕਦਾ। ਸਮਾਗਮ ਦਾ ਆਰੰਭ ਅਮਰਜੀਤ ਦਬੜ•ੀਖਾਨਾ ਦੀ ਗ਼ਜ਼ਲ ‘ਉਲੂਆਂ ਵਾਂਗ ਗ਼ੁਫ਼ਾਵਾਂ ਦੇ ਵਿਚ ਮੈ ਵੀ ਇੰਜ ਹੀ ਜੀ ਲੈਣਾ ਸੀ, ਜੇ ਮੱਥੇ ਚਾਨਣ ਨਾ ਉਗਦਾ ਮੈਂ ਸੂਰਜ ਤੋਂ ਕੀ ਲੈਣਾ ਸੀ’ ਨਾਲ ਹੋਇਆ। ਉਸ ਤੋਂ ਬਾਅਦ ਕਰਮਜੀਤ ਗਿੱਲ ਨੇ ਬਹੁਤ ਹੀ ਭਾਵਪੂਰਤ ਅੰਦਾਜ਼ ਵਿਚ ਦਰਸ਼ਨ ਸਿੰਘ ਆਵਾਰਾ ਦਾ ਗੀਤ ਪੇਸ਼ ਕੀਤਾ ‘ਉਹ ਦੇਸ਼ ਤੂੰ ਮੈਨੂੰ ਦੱਸ ਵੀਰਾ ਬਰਬਾਦ ਨਾ ਹੋਵੇ ਤਾਂ ਕੀ ਹੋਵੇ।’ ਆਪਣੇ ਮੁੱਖ ਭਾਸ਼ਣ ਵਿਚ ਐਡਵੋਕੇਟ ਹਰਿੰਦਰ ਲਾਲੀ ਨੇ ਕਿਹਾ ਕਿ ਕੁਦਰਤ ਸਵੈ ਚਾਲਤ ਹੈ ਅਤੇ ਇਸ ਨੂੰ ਚਲਾਉਣ ਵਾਲਾ ਕੋਈ ਕਾਦਰ ਨਹੀਂ। ਜਿਵੇਂ ਜਿਵੇਂ ਵਿਗਿਆਨ ਕੁਦਰਤਾਂ ਦੀਆਂ ਗੁੰਝਲਦਾਰ ਪਰਤਾਂ ਖੋਲ• ਰਿਹਾ ਹੈ ਉਵੇਂ ਹੀ ਸ਼ੈਤਾਨ ਦਿਮਾਗ ਦੇ ਲੋਕ ਆਪਣੀ ਲੁੱਟ ਜਾਰੀ ਰੱਖਣ ਲਈ ਕੁਦਰਤਾਂ ਦੀਆਂ ਇਹ ਪਰਤਾਂ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅੱਜ ਭਾਰਤ ਵਿਚ ਸਰਮਾਏਦਾਰ ਜਮਾਤ ਵਲੋਂ ਆਪਣੀਆਂ ਕਠਪੁਤਲੀ ਸਰਕਾਰਾਂ ਰਾਹੀਂ ਮੀਡੀਆ ਦੀ ਬਦੌਲਤ ਅੰਧ ਵਿਸ਼ਵਾਸ ਫੈਲਾਉਣ ‘ਤੇ ਪੂਰਾ ਜ਼ੋਰ ਲੱਗਿਆ ਹੋਇਆ ਹੈ ਤਾਂ ਕਿ ਲੋਕ ਕਿਸਮਤ ਅਤੇ ਜੋਤਿਸ਼ ਆਦਿ ਦੇ ਚਕਰਾਂ ਵਿਚ ਹੀ ਉਲਝੇ ਰਹਿਣ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਾ ਹੋਣ।  ਹਾਲਾਂਕਿ ਭਾਰਤ ਦੇ ਸੰਵਿਧਾਨ ਮੁਤਾਬਕ ਗੈਰ ਵਿਗਿਆਨਕ ਪ੍ਰਚਾਰ ਕਰਨਾ ਜੁਰਮ ਹੈ। ਉਨ•ਾਂ ਕਿਹਾ ਕਿ ਧਰਮ ਹਰ ਕਿਸੇ ਦਾ ਨਿੱਜੀ ਮਾਮਲਾ ਹੈ। ਕੋਈ ਆਪਣੇ ਘਰੇ ਜੋ ਮਰਜ਼ੀ ਪੂਜਾ ਪਾਠ ਕਰੀ ਜਾਵੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਰ ਜਦ ਇਹ ਧਰਮ ਇਕ ਸੰਗਠਨ ਬਣ ਕੇ ਲੋਕਾਂ ਦਾ ਸ਼ੋਸ਼ਣ ਕਰਦਾ ਹੈ ਤਾਂ ਤਰਕਸ਼ੀਲਾਂ ਅਤੇ ਵਿਗਿਆਨਕ ਸੋਚ ਵਾਲੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਆਮ ਲੋਕਾਂ ਨੂੰ ਇਸ ਸ਼ੋਸ਼ਣ ਤੋਂ ਬਚਾਇਆ ਜਾਵੇ। ਉਨ•ਾਂ ਕਿਹਾ ਰਾਜਨੀਤਕ ਅਤੇ ਧਾਰਮਕ ਸੰਤਾਂ ਦਾ ਗਠਜੋੜ ਹਮੇਸ਼ਾ ਲੋਕਾਂ ਨੂੰ ਅੰਧਵਿਸ਼ਵਾਸ ਵਿਚ ਉਲਝਾ ਕੇ ਆਪਣੇ ਪਤੀਲੇ ਮਘਦੇ ਰੱਖਦਾ ਹੈ। ਇਸ ਤੋਂ ਉਪਰ ਇਕ ਤੀਜੀ ਸ਼ਕਤੀ ਧਨ ਕੁਬੇਰ ਇਨ•ਾਂ ਦੀ ਸਰਪ੍ਰਸਤੀ ਕਰਦੇ ਹਨ ਅਤੇ ਧਾਰਮਕ ਸਥਾਨ ਬਣਾਉਣ ਜਾਂ ਧਾਰਮਕ ਜਲੂਸ ਵਗੈਰਾ ਲਈ ਧਨ ਮੁਹੱਈਆ ਕਰਦੀ ਹੈ। ਸ਼੍ਰੀ ਲਾਲੀ ਨੇ ਕਿਹਾ ਕਿ 1984 ਵਿਚ ਜਦ ਡਾ. ਇਬਰਾਹੀਮ ਟੀ ਕਵੂਰ ਦੀ ਪੁਸਤਕ ‘ਤੇ ਦੇਵ ਪੁਰਸ਼ ਹਾਰ ਗਏ’ ਦਾ ਪੰਜਾਬੀ ਅਨੁਵਾਦ ਹੋਇਆ ਤਾਂ ਤਰਕਸ਼ੀਲ ਸੁਸਾਇਟੀ ਦੀ ਸ਼ੁਰੂਆਤ ਹੋਈ। ਉਦੋਂ ਘਰਾਂ ਵਿਚ ਇੱਟਾਂ ਰੋੜੇ ਡਿਗਣੇ, ਖੂਨ ਦੇ ਛਿੱਟੇ ਡਿਗਣੇ ਅਤੇ ਸੰਦੂਕਾਂ ਵਿਚ ਕਪੜਿਆਂ ਨੂੰ ਅੱਗ ਲੱਗ ਜਾਣੀ ਆਦਿ ਘਟਨਾਵਾਂ ਆਦਿ ਹੁੰਦੀਆਂ ਸਨ ਜੋ ਘਰ ਦਾ ਕੋਈ ਮਾਨਸਿਕ ਰੋਗੀ ਹੀ ਕਰਦਾ ਸੀ। ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਦੀ ਲਗਾਤਾਰ ਘਾਲਣਾ ਕਰਕੇ ਇਹ ਸਭ ਬੰਦ ਹੋਇਆ ਅਤੇ ਹੁਣ ਜੋ ਕੇਸ ਆ ਰਹੇ ਹਨ ਜ਼ਿਆਦਾ ਮਨੋਰੋਗ ਨਾਲ ਹੀ ਸਬੰਧਤ ਹਨ। ਉਨ•ਾਂ ਕਿਹਾ ਕਿ ਭਾਰਤ (ਪੰਜਾਬ) ‘ਚੋਂ ਕੈਨੇਡਾ ਆਏ ਲੋਕ ਆਪਣੇ ਅੰਧ ਵਿਸ਼ਵਾਸ ਵੀ ਨਾਲ ਹੀ ਲੈ ਆਏ ਹਨ, ਇਸ ਲਈ ਇਥੇ ਵੀ ਤਰਕਸ਼ੀਲ ਪ੍ਰਚਾਰ ਦੀ ਬਹੁਤ ਜ਼ਰੂਰਤ ਹੈ। ਉਨ•ਾਂ ਦੱਸਿਆ ਕਿ ਧਰਮ ਨੂੰ ਰਾਜਨੀਤੀ ਨਾਲ ਜੋੜ ਕੇ ਸਰਮਾਏਦਾਰਾਂ ਵੱਲੋਂ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜਿਸ ਦੀ ਸਾਨੂੰ ਜਾਣਨ, ਸਮਝਣ ਤੇ ਰੋਕਣ ਦੀ ਜ਼ਰੂਰਤ ਹੈ। ਇਸ ਲਈ ਪ੍ਰਚਾਰ ਕਰਨ ਵਾਸਤੇ ਸਾਹਿਤ ਅਤੇ ਸਭਿਆਚਾਰਕ ਸਭਾ ਵਿਨੀਪੈਗ ਅਤੇ ਦੂਸਰੇ ਸ਼ਹਿਰਾਂ ਵਿਚ ਕੰਮ ਕਰਦੀਆਂ ਤਰਕਸ਼ੀਲ ਇਕਾਈਆਂ ਵਧਾਈ ਦੀਆਂ ਪਾਤਰ ਹਨ। ਖਾਸ ਕਰ ਤਰਕਸ਼ੀਲ ਪੁਸਤਕਾਂ ਦੀ ਪ੍ਰਦਰਸ਼ਨੀ ਲਾ ਕੇ ਲੋਕਾਂ ਨੂੰ ਤਰਕਸ਼ੀਲ ਸਾਹਿਤ ਸਸਤੇ ਮੁੱਲ ‘ਤੇ ਵੰਡਣਾ ਬਹੁਤ ਵੱਡਾ ਉਪਰਾਲਾ ਹੈ। ਉਨ•ਾਂ ਸਰੋਤਿਆਂ ਨੂੰ ਕਿਹਾ ਕਿ ਆਪਣੀ ਸੋਚ ਵਿਗਿਆਨਕ ਬਣਾਉਣ ਲਈ ਤਰਕਸ਼ੀਲ ਪੁਸਤਕਾਂ ਜ਼ਰੂਰ ਪੜ•ਣ। ਪੰਜਾਬ ਵਿਚ ਤਰਕਸ਼ੀਲ ਸੁਸਾਇਟੀ ਵਲੋਂ ਚਲਦੀ ਫਿਰਦੀ ਪੁਸਤਕ ਵੈਨ ਰਾਹੀਂ ਲੋਕਾਂ ਵਿਚ ਤਰਕਸ਼ੀਲ ਸਾਹਿਤ ਸਾਰੇ ਪੰਜਾਬ ਵਿਚ ਜਾ ਕੇ ਵੰਡਿਆ ਜਾ ਰਿਹਾ ਹੈ। ਤਰਕਸ਼ੀਲ ਮੈਗਜੀਨ ਰਾਹੀਂ ਵਿਦਿਆਰਥੀ ਵਰਗ ਅਤੇ ਨੌਜਵਾਨਾਂ ਨੂੰ ਤਰਕਸ਼ੀਲ ਲਹਿਰ ਨਾਲ ਜੋੜਣ ਦੀ ਭਰਪੂਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਸਭਾ ਵਲੋਂ ਹਰਿੰਦਰ ਲਾਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਅਮਰਜੀਤ ਢਿੱਲੋਂ ਦਬੜ•ੀਖਾਨਾ ਦੀ ਪੁਸਤਕ ‘ਰੱਬ ਦਾ ਗੋਰਖਧੰਦਾ’ ਵੀ ਰਿਲੀਜ਼ ਕੀਤੀ ਗਈ। ਸਟੇਜ ਸਕੱਤਰ ਦੇ ਫਰਜ਼ ਸਰਬਜੀਤ ਕੌਰ ਜਲਾਲ ਨੇ ਬਹੁਤ ਵਧੀਆ ਢੰਗ ਨਾਲ ਅਦਾ ਕੀਤੇ। ਸਭਾ ਦੇ ਸਕੱਤਰ ਮੰਗਤ ਸਹੋਤਾ ਨੇ ਅਖੀਰ ਵਿਚ ਸਾਰੇ ਸਰੋਤਿਆਂ ਦਾ ਸ਼ੁਕਰੀਆ ਅਦਾ ਕੀਤਾ। ਹਰਨੇਕ ਧਾਲੀਵਾਲ (ਛੀਨੀਵਾਲ) ਅਤੇ ਕਮਲ ਨੇ ਇਸ ਮੌਕੇ ਤਰਕਸ਼ੀਲ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ। ਇਸ ਮੌਕੇ ਹਾਜ਼ਰ ਸ਼ਖਸੀਅਤਾਂ ਵਿਚ ਮੈਪਲਜ ਦੇ ਵਿਧਾਇਕ ਮਹਿੰਦਰ ਸਰਾਂ, ਮੁਖਤਿਆਰ ਸਿੰਘ, ਜਸਵਿੰਦਰ ਕੌਰ, ਹਰਿੰਦਰ ਗਿੱਲ, ਦਰਸ਼ਨ ਸਿੰਘ, ਬੀਰਬਲ ਭਦੌੜ, ਜਸਵੀਰ ਕੌਰ ਮੰਗੂਵਾਲ, ਡਾ. ਜਸਵਿੰਦਰ ਕੰਵਲ, ਚਮਕੌਰ ਸਿੰਘ ਪੱਤੋ, ਮਲਕੀਤ ਸਿੰਘ ਢਿਲਵਾਂ ਵਾਲਾ, ਪੱਤਰਕਾਰ ਸੁਰਿੰਦਰ ਮਾਵੀ ਅਤੇ ਉਜਾਗਰ ਸਿੰਘ ਸ਼ਾਮਲ ਸਨ। ਅਖੀਰ ਵਿਚ ਸੁਆਲ ਜਵਾਬ ਦਾ ਸਿਲਸਿਲਾ ਹੋਇਆ ਅਤੇ ਐਡਵੋਕੇਟ ਹਰਿੰਦਰ ਲਾਲੀ ਨੇ ਸਭ ਦੇ ਸਵਾਲਾਂ ਦੇ ਵਿਸਥਾਰ ਸਹਿਤ ਜਵਾਬ ਦਿੱਤੇ।

Leave a Reply

Your email address will not be published. Required fields are marked *