ਬੁੱਲ੍ਹਾ ਆਰਟਸ ਇੰਟਰਨੈਸ਼ਨਲ ਵਿਨੀਪੈਗ ਨੇ ਕਰਵਾਏ ਬੱਚਿਆਂ ਦੇ ਲੋਕ ਨਾਚ ਮੁਕਾਬਲੇ

ਵਿਨੀਪੈਗ-ਵਿੰਨੀਪੈਗ ਦੀ ਬੁੱਲ•ਾ ਆਰਟਸ ਇੰਟਰਨੈਸ਼ਨਲ ਵੱਲੋਂ ਪੰਜਵਾਂ ਸਾਲਾਨਾ ਸਮਾਗਮ ਸੇਵਨ ਓਕਸ ਆਰਟ ਸੈਂਟਰ ਵਿਚ ਕਰਵਾਇਆ ਗਿਆ। ਇਸ ਵਿਚ ਛੋਟੇ ਬੱਚਿਆਂ ਦਾ ਟੈਲੰਟ ਸ਼ੋਅ ਅਤੇ ਲੋਕ ਨਾਚ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਵਿਚ 300 ਤੋਂ ਵੱਧ ਕਲਾਕਾਰਾਂ ਨੇ 4 ਵੱਖ ਵੱਖ ਵਰਗਾਂ ਵਿਚ ਹਿੱਸਾ ਲਿਆ। ਇਨ•ਾਂ ਵਰਗਾਂ ਵਿਚ 4 ਸਾਲ ਤੋਂ 7 ਸਾਲ, 7 ਸਾਲ ਤੋਂ 10 ਸਾਲ, 10 ਸਾਲ ਤੋਂ 12 ਸਾਲ ‘ਤੇ 12 ਸਾਲ ਤੋਂ 18 ਸਾਲ ਦੇ ਬੱਚਿਆਂ ਦੀਆਂ ਟੀਮਾਂ ਦੇ ਮੁਕਾਬਲੇ ਹੋਏ। ਇਨ•ਾਂ ਮੁਕਾਬਲਿਆਂ ਵਿਚ ਪੇਸ਼ ਕੀਤੇ ਗਏ ਵੱਖ ਵੱਖ ਲੋਕ ਨਾਚਾਂ ਦੀ ਜੱਜਾਂ ਦੁਆਰਾ ਪਾਰਖੂ ਅੱਖ ਨਾਲ ਪਰਖ ਕੀਤੀ ਗਈ। ਇਸ ਦੌਰਾਨ ਹਰ ਵਰਗ ਵਿਚ ਗ੍ਰੇਡ ਚੈਂਪੀਅਨ ਅਤੇ ਚੈਂਪੀਅਨ ਐਵਾਰਡ ਦਿੱਤੇ ਗਏ ਅਤੇ ਹਰ ਟੀਮ ਵਿਚੋਂ ਸਰਵੋਤਮ ਡਾਂਸਰ ਐਵਾਰਡ ਦਿੱਤਾ ਗਿਆ। ਗ੍ਰੈਂਡ ਚੈਂਪੀਅਨ ਜਿੱਤਣ ਵਾਲੀਆਂ ਟੀਮਾਂ ਵਿਚ ‘ਫੁੱਲ ਕਲੀਆਂ’, ਸਵੇਰੇ ਕੂਅਨੀਜ਼, ਫੁਲਕਾਰੀ ਕੂਅਨੀਜ਼ ਤੇ ਨਖ਼ਰਾ ਕੂਅਨੀਜ਼ ਸਨ। ਜਿਨ•ਾਂ ਨੂੰ ਕੋਚ ਅਮਨ ਕੌਰ ਵੱਲੋਂ ਤਿਆਰ ਕੀਤਾ ਗਿਆ। ਊਦੇ ਸਿੰਘ ਭੱਟੀ, ਅਵੱਨਿਆ ਡਾਂਗ, ਪਰਮ ਰੂਪ ਸਿੰਘ ਭੋਗਲ, ਯੁਵਰਾਜ ਸਿੰਘ ਕੰਗ, ਮੁਸਕਾਨ ਕੌਰ ਬਰਾੜ, ਫਤਿਹ ਸਿੰਘ ਬਰਾੜ, ਸਹਿਗੀਤ ਕੌਰ ਥਿੰਦ ਤੇ ਮੰਨਤ ਕੌਰ ਸਿੱਧੂ ਨੂੰ ਵਧੀਆ ਡਾਂਸਰ ਐਲਾਨਿਆ ਗਿਆ। ਇਸ ਦੌਰਾਨ ‘ਬੁਰਾ ਬੁਰਾ’ ਨਾਮੀ ਸਕਿੱਟ ਨੇ ਖੂਬ ਹਸਾਇਆ। ਖ਼ਾਸ ਮਹਿਮਾਨਾਂ ਵਿਚ ਐਨ ਡੀ ਪੀ ਪਾਰਟੀ ਦੇ ਪ੍ਰਧਾਨ ਬੇਬ ਕਿੰਨਵ ਸ਼ਾਮਲ ਹੋਏ ਤੇ ਉਨ•ਾਂ ਨੇ ਅਗਲੀਆਂ ਚੋਣਾਂ ਵਿਚ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਵੀ ਕੀਤੀ। ਮੁਕਾਬਲੇ ਦੇ ਜੱਜਾਂ ਦੀ ਭੂਮਿਕਾ ਰਣਦੀਪ ਚਾਹਲ ਕੰਧੋਲਾ, ਬਰਿੰਦਰਜੀਤ ਸਿੰਘ ਤੇ ਨਵਪ੍ਰੀਤ ਸਿੰਘ ਨੇ ਬਾਖ਼ੂਬੀ ਨਿਭਾਈ। ਇਸ ਦੌਰਾਨ ਸਮਾਜ ਦੇ ਵੱਖ ਵੱਖ ਖੇਤਰਾਂ ਵਿਚ ਮੱਲ•ਾਂ ਮਾਰਨ ਵਾਲੇ ਨੌਜਵਾਨਾਂ ਨੂੰ ਬੁੱਲ•ਾ ਲੀਡਰਸ਼ਿਪ ਐਵਾਰਡ ਵੀ ਦਿੱਤੇ ਗਏ, ਵਿੱਦਿਅਕ ਖੇਤਰ ਵਿਚ ਗੁਰਚਰਨ ਸਿੰਘ ਬਰਾੜ, ਖੇਡਾਂ ਵਿਚ ਫਤਿਹ ਵੀਰ ਸਿੰਘ ਬਰਾੜ ਅਤੇ ਕਲਾਵਾਂ ਦੇ ਖੇਤਰ ਵਿਚ ਹਰਜੀਤ ਸਿੰਘ ਲੱਧੜ ਨੇ ਹਾਸਲ ਕੀਤੇ। ਇਸ ਦੌਰਾਨ ‘ਕਲੇਅ ਓਵਨ’ ਰੈਸਟੋਰੈਂਟ ਵੱਲੋਂ ਵਧੀਆ ਖਾਣਿਆਂ ਦਾ ਪ੍ਰਬੰਧ ਵੀ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿਚ ਬੁੱਲ•ਾ ਆਰਟਸ ਇੰਟਰਨੈਸ਼ਨਲ ਦੇ ਡਾਇਰੈਕਟਰ ਪ੍ਰੋਫੈਸਰ ਦਿਲਜੀਤ ਪਾਲ ਬਰਾੜ ਨੇ ਸਾਰੇ ਕਲਾਕਾਰਾਂ, ਦਰਸ਼ਕਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।