ਐਡਮਿੰਟਨ : ਬਜ਼ੁਰਗਾਂ ਲਈ ਪੋਟ ਲੱਕ ਫੈਮਲੀ ਪਿੱਕਨਿਕ 25 ਅਗਸਤ ਨੂੰ ਸਰ ਵਿਲਫਰਿਡ ਲੌਰੀਅਰ ਪਾਰਕ ਵਿਚ ਹੋਵੇਗੀ

ਐਡਮਿੰਟਨ : ਗੁਰੂ ਨਾਨਕ ਸੀਨੀਅਰਜ਼ ਕੇਅਰ ਸੁਸਾਇਟੀ, ਐਡਮਿੰਟਨ ਵਲੋਂ ਬਜ਼ੁਰਗਾਂ ਲਈ ਪੋਟ ਲੱਕ ਫੈਮਲੀ ਪਿੱਕਨਿਕ ਕਰਵਾਈ ਜਾ ਰਹੀ ਹੈ। ਇਹ ਪਿੱਕਨਿਕ 25 ਅਗਸਤ ਨੂੰ ਸਵੇਰੇ 10.30 ਤੋਂ ਸ਼ਾਮ 5.00 ਵਜੇ #1, Sir Wilfrid Laurier Park near Valley Zoo ਵਿਖੇ ਹੋਵੇਗੀ। ਇਸ ਸਾਈਟ ਦੀ ਬੁਕਿੰਗ ਜਸਜੀਤ ਸਿੰਘ ਬਾਵਾ ਅਤੇ ਖੁਸ਼ ਦਿਓਲ ਦੇ ਸਹਿਯੋਗ ਨਾਲ ਹੋਈ ਹੈ। ਇਸ ਵੈਲੀ ਦੀ ਸਜਾਵਟ ਡਾ. ਗੁਪਪ੍ਰੀਤ ਗਿੱਲ ਅਤੇ ਸ੍ਰੀਮਤੀ ਜਸਜੀਤ ਵਲੋਂ ਕੀਤੀ ਜਾਵੇਗੀ। ਦੁਪਹਿਰ ਦੇ ਖਾਣੇ ਦਾ ਇੰਤਜ਼ਾਮ ਮਨਜਿੰਦਰ ਬਰਾੜ ਅਤੇ ਰਿਪਨਪ੍ਰੀਤ ਧਾਲੀਵਾਲ ਵਲੋਂ ਕੀਤਾ ਜਾਵੇਗਾ। ਮਿਊਜ਼ਕਲ ਚੇਅਰਜ਼ ਦੇ ਕੋਆਰਡੀਨੇਟਰ ਨਪਿੰਦਰ ਹੰਸ, ਬਿਕਰਮ ਸੰਧੂ ਅਤੇ ਸੋਨੀ ਗਿੱਲ ਹੋਣਗੇ। ਬੱਚਿਆਂ ਦੀਆਂ ਗਤੀਵਿਧੀਆਂ ਵਿੱਨੀ ਹੰਸ ਅਤੇ ਨਵਦੀਪ ਗਿੱਲ ਵਲੋਂ ਕਰਵਾਈਆਂ ਜਾਣਗੀਆਂ। ਔਰਤਾਂ ਲਈ ਗਤੀਵਿਧੀਆਂ ਕਰਵਾਉਣ ਦੀ ਜ਼ਿੰਮੇਵਾਰੀ ਗੁਰਜੀਤ ਕੌਰ ਬਰਾੜ ਦੀ ਹੋਵੇਗੀ। ਇਸ ਪਿੱਕਨਿਕ ਦਾ ਮਕਸਦ ਬਜ਼ੁਰਗਾਂ ਨੂੰ ਸਰੀਰਕ, ਮਾਨਸਿਕ ਤੇ ਭਾਵਨਾਤਮਕ ਤੌਰ ‘ਤੇ ਤੰਦਰੁਸਤ ਬਣਾਉਣਾ ਹੈ।
ਇਸ ਮੌਕੇ ਸਿਹਤ, ਲੋਕਾਂ ਨਾਲ ਮੇਲ-ਜੋਲ ਅਤੇ ਦੁਨੀਆ ਨੂੰ ਵਧੀਆ ਨਜ਼ਰੀਏ ਤੋਂ ਦੇਖਣ ਸਬੰਧੀ 3 ਤੋਂ 5 ਮਿੰਟ ਦੀ ਗੱਲਬਾਤ ਹੋਵੇਗੀ। ਇਸ ਵਿਚ ਸ਼ਾਮਲ ਹੋਣ ਲਈ ਪ੍ਰਬੰਧਕਾਂ ਨੂੰ ਅਗਾਉਂ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਸਹੀ ਪ੍ਰਬੰਧ ਹੋ ਸਕਣ। ਇਸ ਤੋਂ ਇਲਾਵਾ ਉਹ ਆਪਣੇ ਨਾਲ ਡਿਸਪੋਸੇਬਲ ਬਰਤਨ (ਚਮਚ, ਪਲੇਟਾਂ ਅਤੇ ਗਲਾਸ), ਪਾਣੀ, ਹੋਰ ਖਾਣ-ਪੀਣ ਦਾ ਸਾਮਾਨ, ਟਿਸ਼ੂ ਪੇਪਰ ਤੇ ਕੁਰਸੀਆਂ ਨਾਲ ਲੈ ਕੇ ਆਉਣ। ਆਪਣੀ ਨਾਂ ਰਜਿਸਟਰ ਕਰਵਾਉਣ ਲਈ ਅਜੈਬ ਮਾਨ ਹੋਰਾਂ ਨਾਲ 780-807-4716 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਹ ਪ੍ਰੋਗਰਾਮ ਪੰਜਾਬ ਇੰਸ਼ੋਰੈਂਸ ਕੰਪਨੀ ਵਲੋਂ ਸਪਾਂਸਰ ਕੀਤਾ ਜਾ ਰਿਹਾ ਹੈ।