ਸ਼ੋਇਬ ਮਲਿਕ ਤੋਂ ਬਾਅਦ ਗੇਂਦਬਾਜ਼ ਹਸਨ ਅਲੀ ਬਣੇਗਾ ਭਾਰਤ ਦਾ ਜਵਾਈ!

ਨਵੀਂ ਦਿੱਲੀ : ਭਾਰਤੀ ਕੁੜੀ ਨੂੰ ਦਿਲ ਦੇਣ ਵਾਲੇ ਪਾਕਿਸਤਾਨੀ ਕ੍ਰਿਕਟਰਾਂ ਦੀ ਫਹਿਰਿਸਤ ਵਿਚ ਹਸਨ ਅਲੀ ਦਾ ਵੀ ਨਾਂ ਜੁੜ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ੋਇਬ ਮਲਿਕ ਵਾਂਗ ਉਹ ਵੀ ਜਲਦੀ ਹੀ ਭਾਰਤ ਦੇ ਜਵਾਈ ਦਾ ਤਮਗ਼ਾ ਹਾਸਲ ਕਰ ਸਕਦੇ ਹਨ। ਪਾਕਿਸਤਾਨ ਦੇ ਉਰਦੂ ਅਖ਼ਬਾਰ ਐਕਸਪ੍ਰੈੱਸ ਨਿਊਜ਼ ਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪਾਕਿਸਤਾਨੀ ਗੇਂਦਬਾਜ਼ ਹਸਨ ਅਲੀ ਹਰਿਆਣਾ ਦੀ ਕੁੜੀ ਨੂੰ ਦਿਲ ਦੇ ਬੈਠੇ ਹਨ।
ਦੱਸਿਆ ਗਿਆ ਹੈ ਕਿ ਪਾਕਿਸਤਾਨੀ ਗੇਂਦਬਾਜ਼ ਹਸਨ ਅਲੀ ਹਰਿਆਣਾ ਦੇ ਨੁੰਹ ਜ਼ਿਲ•ੇ ਦੀ ਰਹਿਣ ਵਾਲੀ ਸ਼ਾਮਿਆ ਆਰਜ਼ੂ ਨਾਲ ਨਿਕਾਹ ਕਰਨਗੇ। ਇਨ•ਾਂ ਦਾ ਨਿਕਾਹ ਕਰਾਉਣ ਲਈ ਦੋਵੇਂ ਪਰਿਵਾਰ ਇਕ-ਦੂਜੇ ਦੇ ਸੰਪਰਕ ਵਿਚ  ਹਨ। ਰਿਪੋਰਟਾਂ ਮੁਤਾਬਕ ਅਗਸਤ ਦੇ ਤੀਸਰੇ ਹਫ਼ਤੇ ਹਸਨ ਸ਼ਾਮਿਆ ਨਾਲ ਨਿਕਾਹ ਰਚਾਉਣਗੇ। ਇਸ ਹਾਈਪ੍ਰੋਫਾਈਲ ਨਿਕਾਹ ਦਾ ਪ੍ਰਬੰਧ ਦੁਬਈ ਵਿਚ ਹੋਵੇਗਾ। ਸ਼ਾਮਿਆ ਭਾਰਤੀ ਏਅਰਲਾਈਨ ਵਿਚ ਫਲਾਈਟ ਇੰਜਨੀਅਰ ਹੈ।

Leave a Reply

Your email address will not be published. Required fields are marked *