ਜੰਮੂ-ਕਸ਼ਮੀਰ ਬਾਰੇ ਭਾਰਤ ਸਰਕਾਰ ਦੇ ਫ਼ੈਸਲੇ ਦੀ ਪਾਕਿਸਤਾਨ ਵਲੋਂ ਨਿੰਦਾ

ਇਸਲਾਮਾਬਾਦਪਾਕਿਸਤਾਨ ਨੇ ਜੰਮੂਕਸ਼ਮੀਰ ਬਾਰੇ ਅੱਜ ਭਾਰਤ ਸਰਕਾਰ ਵੱਲੋਂ ਕੀਤੇ ਗਏ ਐਲਾਨਾਂ ਦੀ ਸਖਤ ਨਿੰਦਾ ਕੀਤੀ ਤੇ ਉਨ੍ਹਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਅਧਿਕਾਰਤ ਜੰਮੂਕਸ਼ਮੀਰ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਪ੍ਰਾਪਤ ਵਿਵਾਦਤ ਖੇਤਰ ਹੈ।
ਪਾਕਿਸਤਾਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਦਾ ਕੋਈ ਵੀ ਇਕਪਾਸੜ ਕਦਮ ਇਸ ਵਿਵਾਦਮਈ ਸਥਿਤੀ ਨੂੰ ਨਹੀਂ ਬਦਲ ਸਕਦਾਜਿਵੇਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂਐਨਐਸਸੀਦੇ ਮਤੇ ਵਿੱਚ ਲਿਖਿਆ ਹੋਇਆ ਹੈ। ਪਾਕਿ ਨੇ ਕਿਹਾ ਹੈ ਕਿ ਨਾ ਹੀ ਜੰਮੂਕਸ਼ਮੀਰ ਤੇ ਪਾਕਿਸਤਾਨ ਦੇ ਲੋਕਾਂ ਨੂੰ ਇਹ ਕਦੇ ਸਵੀਕਾਰ ਹੋਵੇਗਾ।
ਪਾਕਿਸਤਾਨ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਵਾਦ ਹੋਣ ਵਜੋਂ ਇਸ ਫੈਸਲੇ ਨੂੰ ਗੈਰ ਕਾਨੂੰਨੀ ਬਣਾਉਣ ਲਈ ਹਰ ਸੰਭਵ ਵਿਕਲਪਾਂ ਦੀ ਵਰਤੋਂ ਕੀਤੀ ਜਾਵੇਗੀ। ਪਾਕਿਸਤਾਨ ਕਸ਼ਮੀਰ ਦੇ ਵਾਅਦੇ ਪ੍ਰਤੀ ਆਪਣੀ ਕਾਇਮ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ ਤੇ ਕਬਜ਼ੇ ਵਾਲੇ ਜੰਮੂਕਸ਼ਮੀਰ ਦੇ ਲੋਕਾਂ ਨੂੰ ਉਨ੍ਹਾਂ ਦੇ ਸਵੈਨਿਰਣੇ ਦੇ ਅਟੁੱਟ ਅਧਿਕਾਰ ਦੇ ਅਹਿਸਾਸ ਲਈ ਆਪਣੀ ਰਾਜਨੀਤਕਕੂਟਨੀਤਕ ਤੇ ਨੈਤਿਕ ਸਹਾਇਤਾ ਦੀ ਪੁਸ਼ਟੀ ਕਰਦਾ ਹੈ।

Leave a Reply

Your email address will not be published. Required fields are marked *