ਸਰਬ ਅਕਾਲ ਮਿਊਜ਼ਿਕ ਸੁਸਾਇਟੀ ਵਲੋਂ ਚੌਥਾ ਇੰਡੀਅਨ ਕਲਾਸੀਕਲ ਮਿਊਜ਼ਿਕ ਫੈਸਟੀਵਲ 12 ਸਤੰਬਰ ਤੋਂ ਕੈਲਗਰੀ ਵਿਚ

ਕੈਲਗਰੀ : ਸਰਬ ਅਕਾਲ ਮਿਊਜ਼ਿਕ ਸੁਸਾਇਟੀ ਆਫ ਕੈਲਗਰੀ ਵਲੋਂ ਆਪਣਾ ਚੌਥਾ ਸਾਲਾਨਾ ਮਿਊਜ਼ਿਕ ਇਵੈਂਟ ਇੰਡੀਅਨ ਕਲਾਸੀਕਲ ਮਿਊਜ਼ੀਕਲ ਫੈਸਟੀਵਲ (ਆਈ.ਸੀ.ਐਮ.ਐਫ.) ਕੈਲਗਰੀ ਵਿਚ 12 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਵਾਰ ਦੇ ਉਤਸਵ ਵਿਚ ਭਾਰਤੀ ਕਲਾਸੀਕਲ ਮਿਊਜ਼ਿਕ ਵਿਚ ਔਰਤਾਂ ਦੀ ਪ੍ਰਭਾਵਸ਼ਾਲੀ ਸ਼ਮੂਲੀਅਤ ਦਾ ਪਤਾ ਲੱਗੇਗਾ। ਇਸ ਵਿਚ ਵਾਇਲਨਵਾਦਕ ਡਾ. ਸੰਗੀਤ ਸ਼ੰਕਰ, ਵੋਕਲਿਸਟ ਇੰਦਰਾਣੀ ਮੁਖਰਜੀ, ਹਾਰਪ ਪਲੇਅਰ ਦੇਬੋਰਾਹ ਨਾਇਕ, ਤਬਲਾਵਾਦਕ ਪੰਡਿਤ ਸੁਭਾਕੰਰ ਬੈਨਰਜੀ, ਅਕੈਡਮੀ ਆਫ਼ ਇੰਡੀਅਨ ਕਲਾਸੀਕਲ ਮਿਊਜ਼ਿਕ ਦੇ ਵਿਦਿਆਰਥੀ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ। ਇਹ ਉਤਸਵ : St. Stephen’s Anglican Church 1121 14 Ave SW, Calgary ਵਿਖੇ ਠੀਕ ਸ਼ਾਮ 6 ਵਜੇ ਸ਼ੁਰੂ ਹੋਵੇਗਾ। ਸਟਰੀਟ ਪਾਰਕਿੰਗ ਮੁਫ਼ਤ ਵਿਚ ਹੋਵੇਗੀ। ਐਡੀਸ਼ਨਲ ਪਾਰਕਿੰਗ ਕਨਾਟ ਸਕੂਲ 12 ਐਵਨਿਊ ਐਸ.ਡਬਲਿਊ ’ਤੇ ਹੋਵੇਗੀ। 13 ਅਤੇ 14 ਸਤੰਬਰ ਨੂੰ ਇਹ ਉਤਸਵ Rozsa Centre U of C 206 University Court NW, Calgary ਵਿਖੇ ਸ਼ਾਮ ਠੀਕ 6.30 ਵਜੇ ਹੋਵੇਗਾ। ਪ੍ਰੋਗਰਾਮ ਦੀਆਂ ਟਿਕਟਾਂ ICMF2019 Inauguration ’ਤੇ ਹਾਸਲ ਕੀਤੀਆਂ ਜਾ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ ਸਰਬ ਅਕਾਲ ਮਿਊਜ਼ਿਕ ਸੁਸਾਇਟੀ ਆਫ ਕੈਲਗਰੀ ਦੇ ਪ੍ਰਧਾਨ ਹਰਜੀਤ ਸਿੰਘ (403-701-1760) ਅਤੇ ਇਵੈਂਟ ਡਾਇਰੈਕਟਰ ਪਾਇਲ ਪਟੇਲ ਨਾਲ (403-826-1195) ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *