ਪ੍ਰੋਗਰੈਸਿਵ ਪੀਪਲਜ਼ ਫਾਉਡੇਸ਼ਨ ਆਫ ਐਡਮਿੰਟਨ ਵਲੋਂ ਜਲਿਆਂਵਾਲਾ ਬਾਗ ਕਤਲੇਆਮ ਬਾਰੇ ਚਰਚਾ, ਪੁਸਤਕ ‘ਰੀਵਿਜ਼ਟਿੰਗ ਕਲੋਨੀਅਲ ਕਰੂਐਲਟੀ ਐਟ ਜਲਿਆਂਵਾਲਾ ਬਾਗ’ ਰਿਲੀਜ਼ ਕੀਤੀ ਜਾਵੇਗੀ

ਐਡਮਿੰਟਨ : ਪ੍ਰੋਗਰੈਸਿਵ ਪੀਪਲਜ਼ ਫਾਉਡੇਸ਼ਨ ਆਫ ਐਡਮਿੰਟਨ ਵਲੋਂ ਜਲਿਆਂਵਾਲਾ ਬਾਗ ਵਿਖੇ ਵਾਪਰੇ ਕਤਲੇਆਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਹਿਤ ਵਿਸ਼ੇਸ਼ ਪ੍ਰੋਗਰਾਮ 6 ਅਕਤੂਬਰ, ਦਿਨ ਐਤਵਾਰ, ਦੁਪਹਿਰ 1.30 ਵਜੇ ਕਰਵਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਪੰਜਾਬੀ ਕਲਚਰਲ ਐਸੋਸੀਏਸ਼ਨ ਹਾਲ #101, 9158-23 ਐਵਨਿੳੂ, ਐਡਮਿੰਟਨ ਏਬੀ ਵਿਖੇ ਹੋਵੇਗਾ। ਇਸ ਤਹਿਤ ਪ੍ਰੋਗਰੈਸਿਵ ਪੀਪਲਜ਼ ਫਾਉਡੇਸ਼ਨ ਆਫ ਐਡਮਿੰਟਨ ਦੀ ਤਾਜ਼ਾ ਪ੍ਰਕਾਸ਼ਤ ਪੁਸਤਕ ‘ਰੀਵਿਜ਼ਟਿੰਗ ਕਲੋਨੀਅਲ ਕਰੂਐਲਟੀ ਐਟ ਜਲਿਆਂਵਾਲਾ ਬਾਗ’ ਰਿਲੀਜ਼ ਕੀਤੀ ਜਾਵੇਗੀ। ਇਹ ਪੁਸਤਕ ਅੰਗਰੇਜ਼ੀ ਅਤੇ ਪੰਜਾਬੀ ਵਿਚ ਹੈ ਜਿਸ ਦੇ ਲੇਖਕ ਡਾ. ਪੀ.ਪੀ. ਕਾਲੀਆ ਹਨ। ਇਸ ਮੌਕੇ ਬਹੁਭਾਸ਼ੀ ਮੁਸ਼ਾਇਰਾ ਵੀ ਕਰਵਾਇਆ ਜਾਵੇਗਾ। ਇਸ ਮੌਕੇ ਮੁੱਖ ਭਾਸ਼ਣ ਰਬਿੰਦਰ ਸਰਾ ਦੇਣਗੇ। ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਰਾਜ ਪੰਨੂ ਕਰਨਗੇ।

Leave a Reply

Your email address will not be published. Required fields are marked *