fbpx Nawidunia - Kul Sansar Ek Parivar

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਸਾਲਾਨਾ ਸਮਾਰੋਹ ਦੌਰਾਨ ਲੇਖਿਕਾ ਪਰਮਿੰਦਰ ਸਵੈਚ ਦਾ ਸਨਮਾਨ

ਜੋਰਾਵਰ ਬਾਂਸਲ : ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਸਾਲਾਨਾ ਸਮਾਰੋਹ ਕਰਵਾਇਆ ਗਿਆ ਜਿਸ ਦੌਰਾਨ ਵੈਨਕੂਵਰ ਸਰੀ ਦੀ ਬਹੁਪੱਖੀ ਸ਼ਖ਼ਸੀਅਤ ਲੇਖਿਕਾ ਪਰਮਿੰਦਰ ਸਵੈਚ ਨੂੰ ਤ ਕੀਤਾ ਗਿਆ। ਇਸ ਵਿਚ ਸਨਮਾਨ ਚਿੰਨ੍ਹ, ਇਕ ਹਜ਼ਾਰ ਡਾਲਰ ਦੀ ਰਾਸ਼ੀ ਤੇ ਸਭਾ ਦੇ ਲੇਖਕਾਂ ਦੀਆਂ ਕਿਤਾਬਾਂ ਦਾ ਸੈੱਟ ਭੇਟ ਕੀਤਾ ਗਿਆ। ਇਸ ਮੌਕੇ ਕੈਲਗਰੀ ਤੋਂ ਹੀ ਨਹੀਂ ਬਲਕਿ ਕੈਨੇਡਾ ਭਰ ਤੋਂ ਸਾਹਿਤ ਹਸਤੀਆਂ ਨੇ ਸ਼ਿਰਕਤ ਕੀਤੀ। ਸਭਾ ਦੇ ਸਰਪ੍ਰਸਤ ਜਸਵੰਤ ਗਿੱਲ ਨੇ ਸਭਾ ਦੇ ਪ੍ਰਭਾਵਸ਼ਾਲੀ ਇਤਿਹਾਸ ਤੋਂ ਆਏ ਹਾਜ਼ਰੀਨ ਨੂੰ ਜਾਣੂ ਕਰਵਾਇਆ। ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦੇ ਨਾਲ ਪ੍ਰਧਾਨ ਬਲਜਿੰਦਰ ਸੰਘਾ, ਜਨਰਲ ਸਕੱਤਰ ਰਣਜੀਤ ਸਿੰਘ, ਸਮਾਗਮ ਦੇ ਮੁੱਖ ਮਹਿਮਾਨ ਪਰਮਿੰਦਰ ਸਵੈਚ, ਕੇਂਦਰੀ ਲਿਖਾਰੀ ਸਭਾ ਉੱਤਰੀ ਅਮਰੀਕਾ ਤੋਂ ਦਰਸ਼ਨ ਸੰਘਾ ਤੇ ਵਿਨੀਪੈੱਗ ਤੋਂ ਲੇਖਿਕਾ ਜਸਵੀਰ ਮੰਗੂਵਾਲ ਸ਼ਾਮਲ ਸਨ। ਸਮਾਗਮ ਦੀ ਸ਼ੁਰੂਆਤ ‘ਓ ਕੈਨੇਡਾ’ ਰਾਸ਼ਟਰੀ ਗੀਤ ਨਾਲ ਹੋਈ। ਇਸ ਸਨਮਾਨ ਸਮਾਰੋਹ ਵਿਚ ਜਸਵੀਰ ਸੰਘਾ, ਬਖਸ਼ ਸੰਘਾ (ਐਡਮਿੰਟਨ), ਬਾਈ ਅਵਤਾਰ ਸਿੰਘ (ਵੈਨਕੂਵਰ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਪ੍ਰਧਾਨ), ਲੇਖਿਕਾ ਜਸਵੀਰ ਮਾਨ ਤੇ ਕਵਿਤਰੀ ਬਿੰਦੂ ਮਠਾੜੂ ਵਿਸ਼ੇਸ਼ ਤੌਰ ’ਤੇ ਸਰੀ ਵੈਨਕੂਵਰ ਤੋਂ ਸ਼ਾਮਲ ਹੋਏ ਅਤੇ ਕੈਲਗਰੀ ਦੀਆਂ ਨਾਮਵਰ ਹਸਤੀਆਂ ਨੇ ਵੀ ਇਸ ਸਮਹਰੋਹ ਵਿਚ ਸ਼ਿਰਕਤ ਕੀਤੀ। ਸਟੇਜ ਤੋਂ ਹਾਜ਼ਰੀ ਲਵਾਉਂਦਿਆਂ ਕਹਾਣੀਕਾਰ ਦਵਿੰਦਰ ਮਲਹਾਂਸ ਨੇ ਕਵਿਤਰੀ ਅੰਮਿ੍ਰਤਾ ਪ੍ਰੀਤਮ ਦੇ ਜੀਵਨ ਬਾਰੇ ਪਰਚਾ ਪੜ੍ਹਿਆ। ਲੇਖਕ ਹਰੀਪਾਲ ਨੇ ਮੁੱਖ ਮਹਿਮਾਨ ਪਰਮਿੰਦਰ ਕੌਰ ਸਵੈਚ ਦੇ ਸਮਾਜਕ ਕੰਮਾਂ ਤੇ ਲੇਖਕ ਜੀਵਨ ਬਾਰੇ ਪਰਚਾ ਪੜ੍ਹਿਆ। ਫਿਰ ਸਭਾ ਦੀ ਪੂਰੀ ਟੀਮ ਵਲੋਂ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ ਗਿਆ, ਜਿਸ ਵਾਸਤੇ ਉਨ੍ਹਾਂ ਨੇ ਸਭਾ ਦਾ ਧੰਨਵਾਦ ਕੀਤਾ ਤੇ ਆਪਣੀਆਂ ਰਚਨਾਵਾਂ ਵੀ ਸੁਣਾਈਆਂ। ਹੋਰ ਬੁਲਾਰਿਆਂ ਵਿਚ ਜੋਰਾਵਰ ਬਾਂਸਲ, ਤਰਲੋਚਨ ਸੈਂਭੀ, ਮਹਿੰਦਰਪਾਲ ਐਸ ਪਾਲ, ਬਲਵੀਰ ਗੋਰਾ, ਕੋਸ਼ਿਕ ਚੀਮਾ,ਮੰਨਤਦੀਪ ਢਿੱਲੋ, ਅਨੂਪ ਕੌਰ ਧਾਲੀਵਾਲ( ਤਿੰਨੋਂ ਪੰਜਾਬੀ ਲਿਖਾਰੀ ਸਭਾ ਦੇ 23 ਮਾਰਚ 2019 ਦੇ ‘ਬੱਚਿਆਂ ਵਿਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਦੇ ਵਿਜੇਤਾ), ਜਸਵੀਰ ਮੰਗੂਵਾਲ, ਜਸਵੀਰ ਮਾਨ, ਬਿੰਦੂ ਮਠਾੜੂ, ਦਰਸ਼ਨ ਸੰਘਾ, ਬਖਸ਼ ਸੰਘਾ, ਮੰਗਲ ਚੱਠਾ, ਗੁਰਲਾਲ ਰੂਪਾਲੋ, ਡਾ ਸਰਬਜੀਤ ਜਵੰਦਾ, ਮਹਿੰਦਰ ਸਿੰਘ ਨੂਰਪੁਰੀ, ਬਾਈ ਅਵਤਾਰ ਸਿੰਘ, ਜਸਵੀਰ ਸੰਘਾ, ਕਮਲਪ੍ਰੀਤ ਪੰਧੇਰ ਨੇ ਸਟੇਜ ਤੋਂ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਪ੍ਰੋਗਰੈਸਿਵ ਕਲਚਰ ਐਸੋਸੀਏਸ਼ਨ ਦੀ ਟੀਮ ਨੇ ‘ਉੱਠ ਜਾਗ ਪੰਜਾਬ ਸਿਆਂ’ ਕੋਰੀਓਗ੍ਰਾਫੀ ਨਾਲ ਪੰਜਾਬ ਦੀ ਮਾੜੀ ਸਿਆਸਤ, ਨਸ਼ੇ ਅਤੇ ਸ਼ੋਸ਼ਲ ਮੀਡੀਏ ਦੀ ਮਾੜੀ ਕਾਰਗੁਜਾਰੀ ’ਤੇ ਕਿੰਤੂ ਪ੍ਰੰਤੂ ਕੀਤਾ। ਸਾਹਿਤਕ, ਸਮਾਜਕ ਤੇ ਸਭਿਆਚਾਰ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਸਮਾਗਮ ਵਿਚ ਖਿੱਚ ਦਾ ਕੇਂਦਰ ਰਹੀ ਜਿਸ ਦੀ ਜ਼ਿੰਮੇਵਾਰੀ ਮਹਿੰਦਰਪਾਲ ਐਸ ਪਾਲ ਨੇ ਨਿਭਾਈ। ਮੀਡੀਆ ਦੀਆਂ ਨਾਮਵਰ ਹਸਤੀਆਂ ਜਿਨ੍ਹਾਂ ਵਿਚ ਹਰਚਰਨ ਪਰਹਾਰ, ਗੁਰਦੀਪ ਪਰਹਾਰ (ਸਿੱਖ ਵਿਰਸਾ), ਰਜੇਸ਼ ਅੰਗਰਾਲ (ਸਬਰੰਗ ਰੇਡੀਓ), ਹਰਭਜਨ ਢਿੱਲੋਂ (ਅਜੀਤ ਅਖਬਾਰ) ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਸਹਿਯੋਗ ਦਿੱਤਾ। ਰੈੱਡ ਐਫ ਐਮ ਰੇਡੀਓ ਤੋਂ ਰਿਸ਼ੀ ਨਾਗਰ ਤੇ ਪੂਰੀ ਰੈੱਡ ਐਫ ਐਮ ਟੀਮ ਦਾ ਵੀ ਸਹਿਯੋਗ ਰਿਹਾ। ਚਾਹ ਸਨੈਕਸ ਦਾ ਪ੍ਰਬੰਧ ਹਮੇਸ਼ਾਂ ਦੀ ਤਰ੍ਹਾਂ ਗੁਰਲਾਲ ਰੂਪਾਲੋ ਤੇ ਉਨ੍ਹਾਂ ਦੇ ਪਰਿਵਾਰ ਨੇ ਕੀਤਾ। ਦਵਿੰਦਰ ਮਲਹਾਂਸ ਨੇ ਇਸ ਸਮਾਗਮ ਨੂੰ ਯਾਦਗਾਰ ਬਣਾਉਣ ਲਈ ਕੈਮਰੇ ਰਾਹੀਂ ਤਸਵੀਰਾਂ ਵਿਚ ਕੈਦ ਕੀਤਾ। ਪੂਰਾ ਹਾਲ ਕੈਲਗਰੀ ਨਿਵਾਸੀਆਂ ਤੇ ਸਾਹਿਤ ਤੇ ਸਮਾਜਕ ਚਿੰਤਕਾਂ ਨਾਲ ਭਰਿਆ ਰਿਹਾ। ਅਖੀਰ ਵਿਚ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਆਏ ਹੋਏ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਸਾਲਾਨਾ ਸਮਾਗਮ ਕਾਰਨ ਇਸ ਵਾਰ ਮਹੀਨਾਵਾਰ ਮੀਟਿੰਗ ਨਹੀਂ ਹੋਵੇਗੀ। ਅਗਲੀ ਮੀਟਿੰਗ 20 ਅਕਤੂਬਰ ਦਿਨ ਐਤਵਾਰ ਨੂੰ ਬਾਅਦ ਦੁਪਿਹਰ 2 ਵਜੇ ਕੋਸੋ ਦੇ ਹਾਲ ਵਿਚ ਹੋਏਗੀ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨਾਲ 403 680 3212 ਅਤੇ ਜਨਰਲ ਸਕੱਤਰ ਰਣਜੀਤ ਸਿੰਘ ਨੂੰ 403 714 6848 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Share this post

Leave a Reply

Your email address will not be published. Required fields are marked *