ਅਫਗਾਨਿਸਤਾਨ ‘ਚ ਆਤਮਘਾਤੀ ਬੰਬ ਧਮਾਕਾ, 24 ਲੋਕਾਂ ਦੀ ਮੌਤ, 22 ਜ਼ਖ਼ਮੀ

ਕਾਬੁਲਅਫਗਾਨਿਸਤਾਨ ਦੇ ਪਰਵਾਨ ਖੇਤਰ ‘ਚ ਆਤਮਘਾਤੀ ਬੰਬ ਧਮਾਕੇ ‘ਚ 24 ਲੋਕਾਂ ਦੀ ਮੌਤ ਹੋ ਗਈ ਤੇ 22 ਲੋਕ ਜ਼ਖ਼ਮੀ ਹੋ ਗਏ। ਧਮਾਕਾ ਰਾਸ਼ਟਰਪਤੀ ਅਸਰਫ ਗਨੀ ਦੀ ਰੈਲੀ ‘ਚ ਹੋਇਆ। ਧਮਾਕੇ ਸਮੇਂ ਗਨੀ ਉੱਥੇ ਹੀ ਮੌਜੂਦ ਸੀ। ਹਸਪਤਾਲ ‘ਚ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਪਰਵਾਨ ਹਸਪਤਾਨ ਦੇ ਡਾਇਰੈਕਟਰ ਅਬੱਦੁਲ ਕਾਸਿਮ ਸੰਗਿਨ ਨੇ ਕਿਹਾ, “ਮ੍ਰਿਤਕਾਂ ‘ਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਹਨ।” ਗ੍ਰਹਿ ਮੰਤਰਾਲਾ ਦੇ ਬੁਲਾਰੇ ਨਸਰਤ ਰਹੀਮੀ ਨੇ ਕਿਹਾ ਕਿ ਹਮਲਾਵਰ ਮੋਟਰਸਾਈਕਲ ‘ਤੇ ਆਏ ਤੇ ਰੈਲੀ ਵਾਲੀ ਥਾਂ ਦੇ ਨੇੜੇ ਪੁਲਿਸ ਚੌਕੀ ‘ਚ ਬੰਬ ਲਾ ਕੇ ਧਮਾਕਾ ਕਰ ਦਿੱਤਾ। ਜਦਕਿ ਇਹ ਹਮਲੇ ‘ਚ ਰਾਸ਼ਟਰਪਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਅਜੇ ਤਕ ਹਮਲੇ ਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ।

Leave a Reply

Your email address will not be published. Required fields are marked *