fbpx Nawidunia - Kul Sansar Ek Parivar

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਰਹੀ

ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ ਕੋਸੋ ਦੇ ਹਾਲ ਵਿੱਚ ਕਰਦਿਆਂ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਸਭ ਸਾਹਿਤਕ ਪ੍ਰੇਮੀਆਂ ਨੂੰ ਜੀ ਆਇਆਂ ਆਖਿਆ ਅਤੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਦਵਿੰਦਰ ਮਲਹਾਂਸ ਦੇ ਨਾਲ ਜਗਦੇਵ ਸਿੱਧੂ ਤੇ ਐਡਮਿੰਟਨ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੀ ਕੁਲਦੀਪ ਕੌਰ ਨੂੰ ਸੱਦਾ ਦਿੱਤਾ। ਉਨ੍ਹਾਂ ਸਾਰੀ ਲੁਕਾਈ ਨੂੰ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੂਰਬ ਦੀਆਂ ਵਧਾਈਆਂ ਦਿੱਤੀਆਂ। ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ’ਤੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਰਿਹਾਈ ਦੀ ਪ੍ਰਸੰਸਾ ਕੀਤੀ। ਡੌਨ ਚੈਰੀ ਵਲੋਂ ਕੈਨੇਡੀਅਨ ਫੌਜੀਆਂ ਦੇ ਯਾਦਗਾਰੀ ਦਿਵਸ ਉੱਤੇ ਪ੍ਰਵਾਸੀਆਂ ਲਈ ਬੋਲੀ ਗਈ ਅਸਭਿਅਕ ਸ਼ਬਦਾਬਲੀ ਦੀ ਨਿਖੇਧੀ ਕੀਤੀ ਗਈ, ਨਵੰਬਰ 84 ਦੇ ਕਾਲੇ ਮੰਦਭਾਗੇ ਵਰਤਾਰੇ ਦੀ ਗੱਲ ਵੀ ਕੀਤੀ ਗਈ। ਸ਼ੋਕ ਮਤੇ ਸਾਂਝੇ ਕਰਦਿਆਂ ਪੰਜਾਬੀ ਕਵੀ ਸੁਖਚੈਨ ਮਿਸਤਰੀ, ਉੱਘੇ ਸਾਹਿਤਕਾਰੀ ਪੂਰਨ ਮੁਦਗਿੱਲ, ਕਹਾਣੀਕਾਰ ਕਸ਼ਮੀਰ ਸਿੰਘ ਪੰਨੂ, ਐਗਰੀਕਲਚਰ ਯੂਨੀਵਰਸਿਟੀ ਵਾਈਸ ਚਾਂਸਲਰ ਖੇਮ ਸਿੰਘ, ਅਦਾਕਾਰ ਤੇ ਰੰਗ ਕਰਮੀ ਨਰਿੰਦਰ ਜੱਟੂ ਦੇ ਸਦੀਵੀ ਵਿਛੋੜੇ ਉੱਤੇ ਪੰਜਾਬੀ ਲਿਖਾਰੀ ਸਭਾ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਨ੍ਹਾਂ ਹਸਤੀਆਂ ਦਾ ਪੰਜਾਬੀ ਸਾਹਿਤ ਅਤੇ ਕਲਚਰ ਵਿੱਚ ਵੱਡਮੁੱਲਾ ਯੋਗਦਾਨ ਰਿਹਾ। ਰਚਨਾਵਾਂ ਦੇ ਦੌਰ ਵਿੱਚ ਬਲਜਿੰਦਰ ਸੰਘਾ ਨੇ ‘ਮਜ਼ਦੂਰ’ ਤੇ ਗ਼ਦਰੀ ਬੋਲੀਆਂ, ਜੋਗਾ ਸਿੰਘ ਸਹੋਤਾ ਨੇ ਗੀਤ ਤੇ ਗਜ਼ਲ ਨਾਲ, ਗੁਰਦੀਸ਼ ਕੌਰ ਗਰੇਵਾਲ ਨੇ ਇਨਕਲਾਬੀ ਕਵਿਤਾ ‘ਮੈਂ ਨਾਨਕ ਦਾ ਪੈਰੋਕਾਰ’, ਜਗਦੇਵ ਸਿੱਧੂ ਨੇ ਕਵਿਤਾ ‘ਤੇਰਾ ਸੁੱਚਾ ਨਾ’, ਨਵਪ੍ਰੀਤ ਰੰਧਾਵਾ (ਕਲਸਾ) ਨੇ ‘ਪਰਦੇ ਹਨੇਰਿਆਂ ਦੇ’ ਗਜ਼ਲ, ਬਲਵੀਰ ਗੋਰਾ ਨੇ ‘ਤੇਰੇ ਦਰ ਉੱਤੇ’, ‘84 ਵਾਲੇ ਦੰਗੇ’, ਹਰਮਿੰਦਰ ਚੁੱਘ ਨੇ ‘ਅਸੀਂ ਬਾਗੀ ਬਾਣੀ ਤੋਂ’, ਗੁਰਚਰਨ ਹੇਅਰ ਨੇ ‘ਜੰਗਲ ਰਾਜ’, ਲਖਵਿੰਦਰ ਜੌਹਲ ਨੇ ‘ਹੇ ਬਾਬਾ ਨਾਨਕ’, ਜਸਬੀਰ ਸਹੋਤਾ ਨੇ ਚੰਦ ਕੁ ਸ਼ੇਅਰ, ਸਰਬਜੀਤ ਉੱਪਲ ਨੇ ‘ਛੇੜ ਮਰਦਾਨਿਆ’, ਬਹਾਦਰ ਡਾਲਵੀ ਨੇ ‘ਵਿੱਚ ਨਨਕਾਣੇ’ ਤੇ ਸਰਵਣ ਸਿੰਘ ਸੰਧੂ ਨੇ ਹਾਸਰਸ ਵਿਅੰਗਮਈ ਕਵਿਤਾ ‘ਕੈਨੇਡਾ’ ਤੇ ਸ਼ਿਵ ਕੁਮਾਰ ਸ਼ਰਮਾ ਨੇ ਚੁਟਕਲਿਆਂ ਨਾਲ ਹਾਜ਼ਰੀ ਲਵਾਈ। ਐਡਮਿੰਟਨ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਬਹੁਪੱਖੀ ਲੇਖਿਕਾ ਜਰਨੈਲ ਕੌਰ ਧਾਲੀਵਾਲ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਆਪਣੀਆਂ 12 ਕਿਤਾਬਾਂ ਦਾ ਸੈੱਟ ਪੰਜਾਬੀ ਲਿਖਾਰੀ ਸਭਾ ਨੂੰ ਭੇਟ ਕੀਤਾ। ਉਨ੍ਹਾਂ ਦੇ ਬੇਟੇ ਉੱਘੇ ਪੱਤਰਕਾਰ ਰਘੂਵੀਰ ਬਿਲਾਸਪੁਰੀ ਨੇ ਉਨ੍ਹਾਂ ਦੀਆਂ ਕਿਤਾਬਾਂ ਬਾਰੇ ਚਰਚਾ ਕੀਤੀ। ਸਰਬਜੀਤ ਜਵੰਦਾ, ਨਰਿੰਦਰ ਢਿੱਲੋਂ ਤੇ ਜਗਦੀਸ਼ ਸਿੰਘ ਚੋਹਕਾ ਨੇ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਤੇ ਫਲਸਫੇ ਦੀ ਗੱਲ ਕੀਤੀ ਅਤੇ ਉਨ੍ਹਾਂ ਦੀਆਂ ਸਿਖਿਆਵਾਂ ਉੱਤੇ ਅਮਲ ਕਰਨ ਲਈ ਜ਼ੋਰ ਦਿੱਤਾ। ਇਸ ਮੌਕੇ ਸੁਖਦਰਸ਼ਨ ਸਿੰਘ ਜੱਸਲ, ਅਜਾਇਬ ਸਿੰਘ ਭੰਗੂ, ਸਿਮਰ ਚੀਮਾ, ਰਜਿੰਦਰ ਕੌਰ ਚੋਹਕਾ, ਸੱਤਪਾਲ ਕੌਸ਼ਲ, ਪਿਆਰਾ ਲਾਲ ਕੌਸ਼ਲ, ਹਰੀਪਾਲ , ਨਛੱਤਰ ਪੁਰਬਾ, ਤਰਲੋਚਨ ਸੈਂਭੀ, ਰਣਜੀਤ ਸਿੰਘ, ਮਨਜੀਤ ਕੌਰ, ਸਤਵਿੰਦਰ ਸਿੰਘ (ਜੱਗ ਟੀਵੀ), ਜਸਜੀਤ ਸਿੰਘ ਧਾਮੀ (ਪ੍ਰਵਾਸੀ ਪੰਜਾਬੀ), ਮਹਿੰਦਰਪਾਲ, ਪਵਨਦੀਪ ਬਾਂਸਲ ਸ਼ਾਮਲ ਸਨ। ਕੈਮਰੇ ਤੇ ਹਾਜ਼ਰੀ ਰਜਿਸਟਰ ਦੀ ਜ਼ਿੰਮੇਵਾਰੀ ਮੰਗਲ ਚੱਠਾ ਅਤੇ ਚਾਹ ਬਣਾਉਣ ਦੀ ਸੇਵਾ ਖਜਾਨਚੀ ਗੁਰਲਾਲ ਸਿੰਘ ਰੂਪਾਲੋਂ ਤੇ ਸਹਿ ਖਜਾਨਚੀ ਮਹਿੰਦਰਪਾਲ ਐਸ ਪਾਲ ਨੇ ਨਿਭਾਈ। ਅਖੀਰ ਵਿੱਚ ਪ੍ਰਧਾਨ ਦਵਿੰਦਰ ਮਲਹਾਂਸ ਨੇ ਆਏ ਹੋਏ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਅਗਲੇ ਮਹੀਨੇ ਦੀ ਮੀਟਿੰਗ ਜੋ 15 ਦਸੰਬਰ ਨੂੰ ਆ ਰਹੀ ਹੈ ਉਸ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ। ਹੋਰ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403 993 2201 ਅਤੇ ਜਨਰਲ ਸਕੱਤਰ ਜੋਰਾਵਰ ਬਾਂਸਲ ਨੂੰ 587 437 7805 ਤੇ ਸੰਪਰਕ ਕੀਤਾ ਜਾ ਸਕਦਾ ਹੈ।

Share this post

Leave a Reply

Your email address will not be published. Required fields are marked *