ਐਨ.ਡੀ.ਪੀ. ਦੇ ਵਿਧਾਇਕ ਜਸਵੀਰ ਦਿਓਲ ਨੂੰ ਸਦਮਾ, ਪਿਤਾ ਅਮਰੀਕ ਸਿੰਘ ਦਿਓਲ ਦਾ ਦੇਹਾਂਤ

ਐਡਮਿੰਟਨ : ਸਮਾਜ ਸੇਵੀ ਅਤੇ ਐਡਮਿੰਟਨ-ਮੀਡੋਜ਼ ਤੋਂ ਐਨ.ਡੀ.ਪੀ. ਦੇ ਵਿਧਾਇਕ ਜਸਵੀਰ ਦਿਓਲ ਦੇ ਪਿਤਾ ਸ. ਅਮਰੀਕ ਸਿੰਘ ਦਿਓਲ ਦਾ ਇੱਥੇ ਦੇਹਾਂਤ ਹੋ ਗਿਆ। ਉਹ 84 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਜਨਮ 7 ਜੂਨ 1935 ਨੂੰ ਪੰਜਾਬ (ਭਾਰਤ) ਦੇ ਪਿੰਡ ਹਰੀਪੁਰ ਵਿਚ ਹੋਇਆ। ਉਹ ਸਾਰੇ ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ। ਉਨ੍ਹਾਂ ਦੀ ਜਿੱਥੇ ਖੇਡਾਂ ਵਿਚ ਰੂਚੀ ਸੀ, ਉਥੇ ਉਨ੍ਹਾਂ ਨੇ ਫਿਜ਼ੀਕਲ ਐਜੁਕੇਸ਼ਨ ਇੰਸਟਰਕਟਰ ਵਜੋਂ ਸੇਵਾਵਾਂ ਨਿਭਾਈਆਂ। ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦਿਆਂ ਉਹ ਕਈ ਬਹੁ-ਸਭਿਆਚਾਰਕ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਸਨ। ਉਨ੍ਹਾਂ ਦੇ ਤੁਰ ਜਾਣ ਨਾਲ ਪਰਿਵਾਰ ਦੇ ਨਾਲ ਨਾਲ ਸਮਾਜ ਨੂੰ ਵੱਡਾ ਘਾਟਾ ਪਿਆ ਹੈ। ਉਹ ਆਪਣੇ ਪਿੱਛੇ ਪਤਨੀ ਗਿਆਨ ਕੌਰ ਦਿਓਲ, ਪੁੱਤਰ ਰਣਜੀਤ ਦਿਓਲ, ਸੁਰਿੰਦਰ ਦਿਓਲ, ਜਸਵੀਰ ਦਿਓਲ, ਨੂੰਹਾਂ ਸਤਵੰਤ ਦਿਓਲ, ਪਰਮਿੰਦਰ ਦਿਓਲ, ਪ੍ਰਵੀਨ ਦਿਓਲ ਅਤੇ ਪੋਤੇ-ਪੋਤੀਆਂ ਛੱਡ ਗਏ ਹਨ।
ਉਨ੍ਹਾਂ ਦਾ ਅੰਤਿਮ ਸੰਸਕਾਰ 22 ਦਸੰਬਰ, ਦਿਨ ਐਤਵਾਰ ਨੂੰ ਦੁਪਹਿਰ 1.00 ਵਜੇ Hainstock’s Funeral Home & Crematorium , 9810 34 Avenue NW, Edmonton, AB T6E 6L1 ਵਿਖੇ ਹੋਵੇਗਾ। ਇਸੇ ਦਿਨ ਦੁਪਹਿਰ 3.00 ਵਜੇ ਉਨ੍ਹਾਂ ਨਮਿਤ ਅੰਤਿਮ ਅਰਦਾਸ 7 , Gurudwara Mill Woods, 2606 Mill Woods Rd E, Edmonton, AB T6L 5K7 ਵਿਖੇ ਹੋਵੇਗੀ। ਇਸ ਤੋਂ ਬਾਅਦ ਲੰਗਰ ਹੋਵੇਗਾ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਤੁਸੀਂ ਰਣਜੀਤ ਦਿਓਲ (780-965-7390, ਸੁਰਿੰਦਰ ਦਿਓਲ (780-239-9038 ਅਤੇ ਜਸਵੀਰ ਦਿਓਲ ਨਾਲ 780-906-4497 ’ਤੇ ਸੰਪਰਕ ਕਰ ਸਕਦੇ ਹੋ।

Leave a Reply

Your email address will not be published. Required fields are marked *