23
Nov
ਬਦਲ ਗਿਆ ਕਨੇਡਾ-ਅਮਰੀਕਾ ਦਾ ਸਮਾਂ
ਵੈਨਕੂਵਰ (ਨਦਬ): ਦਿਨ ਦੀ ਰੌਸ਼ਨੀ ਦਾ ਵਧੇਰੇ ਫਾਇਦਾ ਚੁੱਕਣ ਲਈ ਕੈਨੇਡਾ ਅਤੇ ਅਮਰੀਕਾ ਸਮੇਤ ਕਈ ਯੂਰਪੀ ਮੁਲਕਾਂ ਦੇ ਸਮੇਂ ਐਤਵਾਰ ਤੋਂ ਬਦਲ ਗਏ ਹਨ। ਹੁਣ ਕੈਨੇਡਾ ਅਤੇ ਅਮਰੀਕਾ ਦੇ ਪੱਛਮੀ ਤੱਟ ਨਾਲ ਲਗਦੇ ਸੂਬਿਆਂ ਬ੍ਰਿਟਿਸ਼ ਕੋਲੰਬੀਆ, ਵਾਸ਼ਿੰਗਟਨ, ਕੈਲੀਫੋਰਨੀਆ ਤੇ ਓਰਲੈਂਡੋ ਦਾ ਸਮਾਂ ਭਾਰਤ ਤੋਂ ਸਾਢੇ 12 ਘੰਟੇ ਦੀ ਥਾਂ ਸਾਢੇ 13 ਘੰਟੇ ਪਿੱਛੇ ਹੋ ਗਿਆ ਹੈ। ਸੂਰਜੀ ਰੌਸ਼ਨੀ ਦਾ ਲਾਹਾ ਲੈਣ ਦੀ ਇਹ ਨੀਤੀ ਦਹਾਕੇ ਪਹਿਲਾਂ ਹੋਂਦ ‘ਚ ਆਈ ਸੀ ਜੋ ਹਰ ਸਾਲ ਨਵੰਬਰ ਮਹੀਨੇ ਦੇ ਪਹਿਲੇ ਐਤਵਾਰ ਨਾਲ ਸ਼ੁਰੂ ਹੋ ਕੇ ਮਾਰਚ ਦੇ ਪਹਿਲੇ ਸ਼ਨਿਚਰਵਾਰ ਤਕ ਜਾਰੀ ਰਹਿੰਦੀ ਹੈ। ਸਮੇਂ ‘ਚ ਬਦਲਾਅ ਰਾਤ ਦੋ ਵਜੇ ਤੋਂ ਹੁੰਦਾ ਹੈ। ਸਰਦੀਆਂ ‘ਚ ਦਿਨਾਂ ਦੀ ਲੰਬਾਈ ਘਟਦੇ ਹੋਏ ਦਸੰਬਰ ਦੇ ਤੀਜੇ ਹਫ਼ਤੇ ਸਾਢੇ ਕੁ ਸੱਤ ਘੰਟੇ ਰਹਿ ਜਾਂਦੀ ਹੈ।
Related posts:
ਕੈਨੇਡਾ ਅਤੇ ਹੋਰ ਦੇਸ਼ਾਂ ਦੀ ਮਜ਼ਦੂਰ ਯੂਨੀਅਨਾਂ ਅਤੇ ਕਮਿਊਨਿਟੀ ਸੰਸਥਾਂਵਾਂ ਦਾ ਭਾਰਤ ਦੇ ਕਿਸਾਨਾਂ ਦੇ ਸਮਰਥਨ ਵਿੱਚ ਬਿਆ...
ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਰਹੀਂ ਸਮਰਪਿਤ
ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਅਠਾਰਵਾਂ ਮਾਂ-ਬੋਲੀ ਦਿਵਸ ਜ਼ੂਮ ਰਾਹੀਂ ਮਨਾਇਆ
ਕੈਲਗਰੀ ਵਿਚ ਕਿਸਾਨਾਂ ਦੇ ਹੱਕ ਵਿਚ ਪ੍ਰਭਾਵਸ਼ਾਲੀ ਤੇ ਭਰਵੀਂ ਰੈਲੀ
ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਨੇ ਲਾਇਆ ਪੁਸਤਕ ਮੇਲਾ
ਪੰਜਾਬੀ ਲਿਖਾਰੀ ਸਭਾ, ਕੈਲਗਰੀ ਨੇ ਖੇਤੀ ਆਰਡੀਨੈਂਸ ਬਿੱਲ ਦੀ ਨਿੰਦਾ ਕੀਤੀ