ਰਵਾਇਤੀ ਢਾਡੀ ਪਰੰਪਰਾ ਦੇ ਵਾਰਿਸ ਈਦੂ ਸ਼ਰੀਫ ਦਾ ਦੇਹਾਂਤ

ਪ੍ਰਸਿੱਧ ਢਾਡੀ ਤੇ ਲੋਕ ਗਾਇਕ ਈਦੂ ਸ਼ਰੀਫ ਨਹੀਂ ਰਹੇ। ਉਹ ਪਿਛਲੇ ਸਮੇਂ ਤੋਂ ਬਿਮਾਰ ਤੇ ਆਰਥਿਕ ਤੰਗੀ ਨਾਲ ਜੂਝ ਰਹੇ ਸੀ। ਸ਼੍ਰੋਮਣੀ ਢਾਡੀ ਦੇ ਖਿਤਾਬ ਨਾਲ ਨਵਾਜ਼ੇ ਈਦੂ ਸ਼ਰੀਫ ਨੇ ਅੱਜ ਦੁਪਹਿਰ ਮਨੀਮਾਜਰਾ ਸਥਿਤ ਆਪਣੇ ਘਰ ਆਖਰੀ ਸਾਹ ਲਿਆ।
ਉਹ ਲੰਮੇ ਸਮੇਂ ਤੋਂ ਅਧਰੰਗ ਦੀ ਬਿਮਾਰੀ ਤੋਂ ਪੀੜਤ ਸਨ। ਈਦੂ ਸ਼ਰੀਫ਼ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਨ੍ਹਾਂ ਮ੍ਰਿਤਕ ਦੀ ਦੇਹ ਨੂੰ ਕੱਲ੍ਹ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ। ਪਿਛਲੇ ਸਮੇਂ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਉਨ੍ਹਾਂ ਦੀ ਆਰਥਿਕ ਮਦਦ ਕੀਤੀ ਸੀ। ਈਦੂ ਸ਼ਾਹ ਦੀ ਗਾਈ ਹੋਈ ਹੀਰ ਦੀ ਕਲੀ ਦਾ ਕੋਈ ਜੋੜ ਨਹੀਂ ਸੀ। ਜ਼ਿਕਰਯੋਗ ਹੈ ਕਿ ਈਦੂ ਸ਼ਰੀਫ ਨੂੰ ਪਿਛਲੇ ਸਮੇਂ ਦੌਰਾਨ ਅਧਰੰਗ ਦਾ ਅਟੈਕ ਹੋ ਗਿਆ ਸੀ ਤੇ ਪਿਛਲੇ ਕਾਫੀ ਸਮੇਂ ਤੋਂ ਹੀ ਬੈੱਡ ’ਤੇ ਪਏ ਸਨ। ਇਨ੍ਹਾਂ ਦੇ ਪੁੱਤਰ ਸੁੱਖੀ ਖਾਨ ਦੀ ਵੀ ਈਦੂ ਸ਼ਰੀਫ ਨਾਲ ਰਲ ਕੇ ਇਕ ਕੈਸਿਟ ਰਿਕਾਰਡ ਹੋਈ ਸੀ, ਜੋ ਕਿ ਚੱਲੀ ਤਾਂ ਬਹੁਤ ਸੀ ਪਰ ਆਰਥਕ ਲਾਹਾ ਨਾ ਲੈ ਸਕੀ। ਘਰ ਦੀ ਹਾਲਤ ਬੇਹੱਦ ਬਦਤਰ ਸੀ। ਬੱਚਿਆਂ ਕੋਲ ਕੋਈ ਪੱਕਾ ਰੁਜ਼ਗਾਰ ਨਾ ਹੋਣ ਕਾਰਨ ਹਰ ਪਲ ਈਦੂ ਸ਼ਰੀਫ ਤਣਾਅ ’ਚ ਰਹਿੰਦੇ ਹਨ। ਸ. ਜਗਦੇਵ ਸਿੰਘ ਜੱਸੋਵਾਲ ਉਸ ਨੂੰ ਲੰਮਾ ਸਮਾਂ ਸਰਪ੍ਰਸਤੀ ਦਿੰਦੇ ਰਹੇ।