ਬਾਸਕਿਟਬਾਲ ਦਾ ਜਾਦੂਗਰ ਕੋਬੇ ਬ੍ਰਾਇੰਟ

ਅਮਰੀਕਾ ਦੇ ਬਾਸਕਿਟ ਬਾਲ ਖਿਡਾਰੀ ਕੋਬੇ ਬ੍ਰਾਇੰਟ ਦਾ ਅਮਰੀਕੀ ਸੂਬੇ ਕੈਲੇਫੋਰਨੀਆ ਵਿਚ ਹੈਲੀਕਾਪਟਰ ਹਾਦਸੇ ਵਿਚ ਦੇਹਾਂਤ ਹੋ ਗਿਆ ਹੈ। ਇਸ ਹਾਦਸੇ ਵਿਚ ਬ੍ਰਾਇੰਟ ਨਾਲ ਉਨ੍ਹਾਂ ਦੀ 13 ਸਾਲ ਦੀ ਧੀ ਗਿਆਨਾ ਸਮੇਤ ਕੁੱਲ 9 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੌਰਾਨ 41 ਸਾਲਾ ਬ੍ਰਾਇੰਟ ਆਪਣੇ ਨਿੱਜੀ ਹੈਲੀਕਾਪਟਰ ਵਿਚ ਯਾਤਰਾ ਕਰ ਰਹੇ ਸਨ।
ਕੋਬੇ ਨੂੰ ਮਹਾਨ ਕਿਉ ਕਿਹਾ ਜਾਂਦਾ ਹੈ?
ਦੁਨੀਆ ਭਰ ਵਿਚ ਜੇਕਰ ਬਾਸਕਿਟਬਾਲ ਦੇ ਕੁੱਲ ਪੰਜ ਮਹਾਨਤਮ ਖਿਡਾਰੀਆਂ ਦਾ ਨਾਂ ਲਿਆ ਜਾਵੇ ਤਾਂ ਕੋਬੇ ਦਾ ਨਾਂ ਪ੍ਰਮੁਖਤਾ ਨਾਲ ਲਿਆ ਜਾਵੇਗਾ। ਦੁਨੀਆਭਰ ਵਿਚ ਬਾਸਕਿਟਬਾਲ ਪ੍ਰਸੰਸਕਾਂ ਵਿਚਾਲੇ ਕੋਬੇ ਏਨੇ ਲੋਕਪਿ੍ਰਯ ਸਨ, ਇਸ ਗੱਲ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕੋਬੇ ਦੀ ਮੌਤ ਤੋਂ ਬਾਅਦ ਟਵਿੱਟਰ ਤੋਂ ਲੈ ਕੇ ਫੇਸਬੁੱਕ ਦੇ ਟਾੱਪ ਟਰੈਂਡਜ਼ ਵਿਚ ਇਕ ਤੋਂ ਲੈ ਕੇ ਦਸ ਸਥਾਨਾਂ ਵਿਚ ਜ਼ਿਆਦਾਤਰ ਥਾਂ ਕੋਬੇ ਤੇ ਇਸ ਘਟਨਾ ਦਾ ਜ਼ਿਕਰ ਹੈ।
ਕੋਬੇ ਦੀ ਮੌਤ ’ਤੇ ਪ੍ਰੀਤੀ ਜ਼ਿੰਟਾ, ਕਰਨ ਜੌਹਰ ਵਰਗੀਆਂ ਬਾਲੀਵੁੱਡ ਹਸਤੀਆਂ ਤੋਂ ਲੈ ਕੇ ਬਰਾਕ ਓਬਾਮਾ ਤੇ ਡੋਨਲਡ ਟਰੰਪ ਵਰਗੀਆਂ ਵੱਡੀਆਂ ਹਸਤੀਆਂ ਸ਼ਾਮਲ ਹਨ। ਬਰਾਕ ਓਬਾਮਾ ਨੇ ਲਿਖਿਆ ਹੈ, ‘‘ਬਾਸਕਿਟਬਾਲ ਖੇਡ ਦੇ ਅਦਾਲਤ ਵਿਚ ਕੋਬੇ ਇਕ ਮਹਾਨ ਸ਼ਖ਼ਸੀਅਤ ਸਨ। ਤੇ ਉਹ ਆਪਣੀ ਜ਼ਿੰਦਗੀ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਕਰਨ ਜਾ ਰਹੇ ਸਨ। ਗਿਆਨਾ ਨੂੰ ਗਵਾਉਣਾ ਇਕ ਮਾਂ-ਬਾਪ ਦੇ ਰੂਪ ਵਿਚ ਹੋਰ ਜ਼ਿਆਦਾ ਦਿਲ ਤੋੜਨ ਵਾਲਾ ਹੈ। ਮਿਸ਼ੇਲ ਤੇ ਮੈਂ ਵੇਨੇਸਾ ਸਮੇਤ ਪੂਰੇ ਬ੍ਰਾਇੰਟ ਪਰਿਵਾਰ ਨਾਲ ਸਾਡੀਆਂ ਦੁਆਵਾਂ ਹਨ।’’
ਬਾਸਕਿਟਬਾਲ ਦਾ ਜਾਦੂਗਰ ਕੋਬੇ
ਪੰਜ ਵਾਰ ਨੈਸ਼ਨਲ ਬਾਸਕਿਟਬਾਲ ਐਸੋਸੀਏਸ਼ਨ ਭਾਵ ਐਨਬੀਏ ਦੇ ਚੈਂਪੀਅਨ ਰਹਿਣ ਵਾਲੇ ਕੋਬੇ ਬ੍ਰਾਇੰਟ ਨੂੰ ਬਾਸਕਿਟਬਾਲ ਦੇ ਇਤਿਹਾਸ ਵਿਚ ਸਭ ਤੋਂ ਸਫਲ ਮਹਾਨ ਖਿਡਾਰੀਆਂ ਵਿਚੋਂ ਇਕ ਗਿਣਿਆ ਜਾਂਦਾ ਸੀ। ਬ੍ਰਾਇੰਟ ਦੀ ਮੌਤ ਮਗਰੋਂ ਐਨਬੀਏ ਨੇ ਬਿਆਨ ਜਾਰੀ ਕਰਕੇ ਕਿਹਾ ਹੈ, ‘ਕੋਬੇ ਬ੍ਰਾਇੰਟ ਤੇ ਉਨ੍ਹਾਂ ਦੀ 13 ਸਾਲ ਦੀ ਧੀ ਗਿਆਨਾ ਦੇ ਦੁਖਦ ਅੰਤ ਨਾਲ ਅਸੀਂ ਸਾਰੇ ਬੇਹੱਦ ਸ਼ੌਕ ਵਿਚ ਹਾਂ। 20ਲ ਸਾਲਾਂ ਤੱਕ ਕੋਬੇ ਨੇ ਸਾਨੂੰ ਦਿਖਾਇਆ ਕਿ ਜਦੋਂ ਬੇਹਤਰੀਨ ਪ੍ਰਤੀਭਾਵਾਂ ਜਿੱਤ ਲਈ ਪੂਰੇ ਸਮਰਪਣ ਲਈ ਇਕੱਠੀਆਂ ਆਉਦੀਆਂ ਹਨ ਤਾਂ ਕੀ ਸੰਭਵ ਹੈ।’’
ਬ੍ਰਾਇੰਟ ਨੇ ਆਪਣੇ 20 ਸਾਲ ਦੇ ਲੰਬੇ ਕਰੀਅਰ ਵਿਚ ਹਮੇਸ਼ਾ ਲਾਸ ਏਂਜਲਸ ਲਾਕੇਰਸ ਨਾਲ ਖੇਡਿਆ। ਸਾਲ 201 ਦੇ ਅਪ੍ਰੈਲ ਮਹੀਨੇ ਵਿਚ ਰਿਟਾਇਰ ਹੋਣ ਵਾਲੇ ਕੋਬੇ ਨੇ ਸਾਲ 2008 ਵਿਚ ਐਨਬੀਏ ਦੇ ਸਭ ਤੋਂ ਅਹਿਮ ਖਿਡਾਰੀ ਦਾ ਖ਼ਿਤਾਬ ਹਾਸਲ ਕੀਤਾ ਸੀ। ਇਸ ਦੇ ਨਾਲ ਹੀ ਦੋ ਵਾਰ ਐਨਬੀਏ ਫਾਈਨਲ ਵਿਚ ਐਮਵੀਪੀ ਦੀ ਉਪਾਧੀ ਹਾਸਲ ਕੀਤੀ। ਕੋਬੇ ਦੇ ਨਾਂ ਦੋ ਵਾਰ ਐਨਬੀਏ ਸਕੋਰਿੰਗ ਚੈਂਪੀਅਨ ਦਾ ਖ਼ਿਤਾਬ ਤੇ ਦੋ ਵਾਰ ਓਲੰਪਿਕ ਖੇਡਾਂ ਵਿਚ ਚੈਂਪੀਅਨ ਬਣਨ ਦਾ ਖ਼ਿਤਾਬ ਦਰਜ ਹੈ। ਕੋਬੇ ਨੇ ਸਾਲ 200 ਵਿਚ ਟੋਰਾਂਟੋ ਰੈਪਟਰਸ ਖ਼ਿਲਾਫ਼ ਇਕ ਮੈਚ ਵਿਚ 81 ਅੰਕ ਹਾਸਲ ਕਰਨ ਦਾ ਮੁਕਾਮ ਹਾਸਲ ਕੀਤਾ ਸੀ ਜੋ ਕਿ ਉਨ੍ਹਾਂ ਦੇ ਕਰੀਅਰ ਦੀ ਇਕ ਅਹਿਮ ਕਾਮਯਾਬੀ ਹੈ।
ਬਾਸਕਿਟਬਾਲ ਤੋਂ ਆਸਕਰ ਤੱਕ
ਬ੍ਰਾਇੰਟ ਨੇ ਬਾਸਕਿਟਬਾਲ ਦੀ ਦੁਨੀਆ ਵਿਚ ਐਵਾਰਡ ਤੇ ਸਨਮਾਨ ਹਾਸਲ ਕਰਨ ਦੇ ਨਾਲ ਨਾਲ ਇਕ ਆਸਕਰ ਐਵਾਰਡ ਵੀ ਹਾਸਲ ਕੀਤਾ ਹੈ। ਕੋਬੇ ਨੇ ਸਾਲ 2015 ਵਿਚ ਬਾਸਕਿਟਬਾਲ ਨੂੰ ਇਕ ਪ੍ਰੇਮ ਪੱਤਰ ਲਿਖਿਆ ਸੀ। ਜਦੋਂ ਇਸ ਪ੍ਰੇਮ ਪੱਤਰ ’ਤੇ ਡਿਅਰ ਬਾਸਕਿਟਬਾਲ ਨਾਂ ਨਾਲ ਇਕ ਸ਼ਾਰਟ ਐਨੀਮੇਟਡ ਫ਼ਿਲਮ ਬਣਾਈ ਗਈ ਤਾਂ ਇਸ ਨੂੰ ਆਸਕਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ।
ਬੀਬੀਸੀ ਤੋਂ ਧੰਨਵਾਦ ਸਹਿਤ