fbpx Nawidunia - Kul Sansar Ek Parivar

ਕਰੋਨਾ ਵਾਇਰਸ ਕਾਰਨ ਐਡਮਿੰਟਨ 2020 ਵਿਸਾਖੀ ਨਗਰ ਕੀਰਤਨ ਦਾ ਪ੍ਰੋਗਰਾਮ ਰੱਦ

ਅੰਮ੍ਰਿਤ ਸੰਚਾਰ ਵੀ ਅਣਮਿੱਥੇ ਸਮੇਂ ਲਈ ਮੁਲਤਵੀ, ਸਿੱਖ ਧਰਮ ਨਾਲ ਸਬੰਧਤ ਪ੍ਰਦਰਸ਼ਨੀ ਵੀ ਨਹੀਂ ਲਾਈ ਜਾਵੇਗੀ
ਐਡਮਿੰਟਨ : ਕਰੋਨਾ ਵਾਇਰਸ ਦੇ ਫੈਲਾਅ ਦੇ ਚੱਲਦਿਆਂ, ਫੈਡਰਲ ਸਰਕਾਰ, ਪ੍ਰੋਵਿੰਸ਼ਲ ਸਰਕਾਰ ਅਤੇ ਸਿਹਤ ਮਾਹਰਾਂ ਦੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਵਿਸਾਖੀ ਨਗਰ ਕੀਰਤਨ ਕਮੇਟੀ, ਐਡਮਿੰਟਨ ਨੇ ਇਸ ਵਾਰ ਦਾ ਵਿਸਾਖੀ ਨਗਰ ਕੀਰਤਨ ਦਾ ਪ੍ਰੋਗਰਾਮ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਕਮੇਟੀ ਨੇ ਮੌਜੂਦਾ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਸਰਬੱਤ ਦੇ ਭਲੇ ਲਈ ਹੇਠ ਲਿਖੇ ਫ਼ੈਸਲੇ ਕੀਤੇ ਹਨ :
1. ਸ਼ਨਿੱਚਰਵਾਰ 11 ਅਪ੍ਰੈਲ, 2020 ਨੂੰ ਹੋਣ ਵਾਲਾ ਅੰਮ੍ਰਿਤ ਸੰਚਾਰ ਅਣਮਿਥੇ ਸਮੇਂ ਲਈ ਮੁਲਤਵੀ ਕੀਤਾ ਜਾਂਦਾ ਹੈ।
2. ਅਪ੍ਰੈਲ 2020 ਨੂੰ ਸਿਟੀ ਹਾਲ ਵਿਖੇ ਲਾਈ ਜਾਂਦੀ ਸਿੱਖ ਧਰਮ ਨਾਲ ਸਬੰਧਤ ਪ੍ਰਦਰਸ਼ਨੀ ਇਸ ਸਾਲ ਨਹੀਂ ਹੋਵੇਗੀ।
3. ਐਤਵਾਰ, 17 ਮਈ, 2020 ਨੂੰ ਹੋਣ ਵਾਲਾ ਵਿਸਾਖੀ ਨਗਰ ਕੀਰਤਨ ਇਸ ਸਾਲ ਨਹੀਂ ਹੋਵੇਗਾ। ਇਸ ਨਗਰ ਕੀਰਤਨ ਨਾਲ ਸਬੰਧਤ ਸੇਵਾਦਾਰਾਂ, ਸਟਾਲ ਲਾਉਣ ਵਾਲੇ ਸ਼ਰਧਾਲੂਆਂ ਅਤੇ ਸਰਕਾਰੀ ਅਧਿਕਾਰੀਆਂ ਨਾਲ ਤੈਅ ਮੀਟਿੰਗਾਂ ਵੀ ਰੱਦ ਹਨ।
ਕਮੇਟੀ ਨੇ ਸਭ ਨੂੰ ਬੇਨਤੀ ਕੀਤੀ ਹੈ ਕਿ ਰੋਜ਼ਾਨਾ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਵੇ ਤਾਂ ਜੋ ਸਾਰੇ ਇਸ ਮਹਾਂਮਾਰੀ ਤੋਂ ਬਾਹਰ ਨਿਕਲ ਸਕਣ। ਇਹ ਵੀ ਅਪੀਲ ਕੀਤੀ ਹੈ ਕਿ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਰਕਾਰੀ ਆਦੇਸ਼ਾਂ ਦੀ ਪਾਲਨਾ ਕੀਤੀ ਜਾਵੇ ਜੋ ਕਿ ਸਭ ਦੇ ਭਲੇ ਲਈ ਬਹੁਤ ਜ਼ਰੂਰੀ ਹੈ। ਵਧੇਰੇ ਜਾਣਕਾਰੀ ਲੈਣ ਲਈ ਵਿਸਾਖੀ ਨਗਰ ਕੀਰਤਨ ਕਮੇਟੀ, ਐਡਮਿੰਟਨ ਦੇ ਚੇਅਰਮੈਨ ਗੁਰਚਰਨ ਸਿੰਘ ਸੰਘਾ ਨਾਲ 780-660-9961 ਅਤੇ ਸਕੱਤਰ ਸੁਰਿੰਦਰ ਸਿੰਘ ਹੂੰਜਣ ਨਾਲ 780-777-3653 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Picture courtesy Edmonton Sun

Share this post

Leave a Reply

Your email address will not be published. Required fields are marked *