ਕਰੋਨਾ ਸੰਕਟ ਦੌਰਾਨ ਚੀਨ ਨੇ ਰੋਕਿਆ ਮੇਕਾਂਗ ਨਦੀ ਦਾ ਪਾਣੀ, 4 ਮੁਲਕਾਂ ਵਿਚ ਸੋਕਾ

ਜਦੋਂ ਪੂਰੀ ਦੁਨੀਆ ਕਰੋਨਾ ਵਾਇਰਸ ਦੇ ਸੰਕਟ ਨਾਲ ਜੂਝ ਰਹੀ ਹੈ ਤਾਂ ਚੀਨ ਨੇ ਦੱਖਣ ਪੂਰਬ ਏਸ਼ਿਆਈ ਮੁਲਕਾਂ ਵਿਚ ਵਹਿਣ ਵਾਲੀ ਮੇਕਾਂਗ ਦਾ ਵਹਾਅ ਘੱਟ ਕਰ ਦਿੱਤਾ ਹੈ। ਇਸ ਨਾਲ ਚਾਰ ਮੁਲਕਾਂ ਵਿਚ ਸੋਕਾ ਪੈ ਗਿਆ ਹੈ। ਇਨ੍ਹਾਂ ਵਿਚ ਤਾਈਲੈਂਡ, ਲਾਓਸ, ਕੰਬੋਡੀਆ ਤੇ ਵੀਅਤਨਾਮ ਵਰਗੇ ਦੇਸ਼ ਸ਼ਾਮਲ ਹਨ।
ਮੰਨਿਆ ਜਾਂਦਾ ਹੈ ਕਿ ਭਾਰਤ ਵਿਚ ਜੋ ਥਾਂ ਗੰਗਾ ਤੇ ਬ੍ਰਹਮਪੁੱਤਰ ਦਾ ਹੈ, ਠੀਕ ਉਵੇਂ ਹੀ ਦੱਖਣ ਪੂਰਬ ਏਸ਼ੀਆ ਵਿਚ ਮੇਕਾਂਗ ਨਦੀ ਦਾ ਵੀ ਹੈ। ਮੇਕਾਂਗ ਨਦੀ ਵਿਚ ਪਾਣੀ ਦਾ ਵਹਾਅ ਘੱਟ ਹੋਣ ਨਾਲ ਥਾਈਲੈਂਡ, ਲਾਓਸ, ਕੰਬੋਡੀਆ ਤੇ ਵੀਅਤਨਾਮ ਵਰਗੇ ਦੇਸ਼ ਸੋਕੇ ਦਾ ਸਾਹਮਣਾ ਕਰ ਰਹੇ ਹਨ। ਸੋਕੇ ਕਾਰਨ ਬੇਹਾਲ ਇਨ੍ਹਾਂ ਮੁਲਕਾਂ ਦੇ ਕਿਸਾਨਾਂ ਅਤੇ ਮਛਵਾਰਿਆਂ ਦੀ ਹਾਲਤ ਏਨੀ ਖਰਾਬ ਹੋ ਗਈ ਹੈ ਕਿ ਉਨ੍ਹਾਂ ਨੂੰ ਮਜਬੂਰਨ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ।
ਇਸ ਨਦੀ ਨਾਲ ਕਰੋੜਾਂ ਕਿਸਾਨਾਂ ਅਤੇ ਮਛਵਾਰਿਆਂ ਦੀ ਜੀਵਕਾ ਚਲਦੀ ਹੈ। ਨਦੀ ਦੇ ਨੇੜੇ ਰਹਿਣ ਵਾਲੇ ਕਿਸਾਨ ਅਤੇ ਮਛਵਾਰੇ ਮੇਕਾਂਗ ਨਦੀ ਦੇ ਪਾਣੀ ‘ਤੇ ਨਿਰਭਰ ਰਹਿੰਦੇ ਹਨ। ਚੀਨ ਵਲੋਂ ਮੇਕਾਂਗ ਦਾ ਵਹਾਅ ਘੱਟ ਕਰਨ ਨਾਲ ਪਾਣੀ ਵਿਚ ਲਗਾਤਾਰ ਕਮੀ ਆ ਰਹੀ ਹੈ ਤੇ ਸੋਕਾ ਪੈ ਰਿਹਾ ਹੈ। ਚੀਨ ਵਿਚ ਬੰਨ੍ਹ ਬਣਨ ਕਾਰਨ ਮੇਕਾਂਗ ਨਦੀ ਸੁੱਕਦੀ ਜਾ ਰਹੀ ਹੈ।