15
Apr
ਕਰੋਨਾ ਵਾਇਰਸ ਕਾਰਨ ਆਈ.ਪੀ.ਐਲ. ਅਣਮਿੱਥੇ ਸਮੇਂ ਲਈ ਟਲਿਆ

ਨਵੀਂ ਦਿੱਲੀ : ਕਰੋਨਾ ਵਾਇਰਸ ਮਹਾਮਾਰੀ ਕਾਰਨ ਆਖ਼ਰਕਾਰ ਆਈ.ਪੀ.ਐਲ. 2020 ਅਣਮਿੱਥੇ ਸਮੇਂ ਲਈ ਟਲ ਗਿਆ ਹੈ। ਦੁਨੀਆ ਦੀ ਸਭ ਤੋਂ ਮਹਿੰਗੀ ਕ੍ਰਿਕਟ ਲੀਗ ਨੂੰ ਮੁਲਤਵੀ ਕਰਨ ਦਾ ਅਧਿਕਾਰਤ ਐਲਾਨ ਬੁੱਧਵਾਰ ਨੂੰ ਕੀਤਾ ਗਿਆ। 29 ਮਾਰਚ ਤੋਂ 24 ਮਈ ਦੌਰਾਨ ਹੋਣ ਵਾਲੇ ਇਸ ਟੂਰਨਾਮੈਂਟ ਲਈ ਬੋਰਡ ਕੋਲ ਕੋਈ ਨਵਾਂ ਪਲਾਨ ਨਹੀਂ ਸੀ।
ਇਸ ਤੋਂ ਪਹਿਲਾਂ ਮੰਗਲਵਾਰ ਸ਼ਾਮ ਨੂੰ ਮੀਟਿੰਗ ਵਿਚ ਗੱਲਬਾਤ ਹੋਈ ਸੀ, ਜਿੱਥੇ ਬੀ.ਸੀ.ਸੀ.ਆਈ. ਦੇ ਸੀਨੀਅਰ ਅਧਿਕਾਰੀ ਸੌਰਵ ਗਾਂਗੁਲੀ, ਜੈਅ ਸ਼ਾਹ, ਬ੍ਰਿਜੇਸ਼ ਪਟੇਲ, ਅਰੂਣ ਧੂਮਲ ਅਤੇ ਹੇਮੰਗ ਅਮੀਨ ਮੌਜੂਦ ਸਨ। ਇਸ ਤੋਂ ਪਹਿਲਾਂ 15 ਅਪ੍ਰੈਲ ਅਤੇ ਫੇਰ 3 ਮਈ ਤੱਕ ਆਈ.ਪੀ.ਐਲ. ਨੂੰ ਕੋਵਿਡ-19 ਮਹਾਮਾਰੀ ਕਾਰਨ ਜਾਰੀ ਲੌਕਡਾਊਨ ਦੇ ਚਲਦਿਆਂ ਮੁਲਤਵੀ ਕੀਤਾ ਜਾ ਚੁੱਕਾ ਸੀ।
Related posts:
ਭਾਰਤ ਨੇ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ: ਪਾਕਿਸਤਾਨ ਨੂੰ 4-3 ਨਾਲ ਹਰਾਇਆ
ਭਾਰਤ ਨੇ ਏਸ਼ੀਅਨ ਹਾਕੀ ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਨੂੰ 3-1 ਨਾਲ ਹਰਾਇਆ, ਹਰਮਨਪ੍ਰੀਤ ਨੇ ਕੀਤੇ ਦੋ ਗੋਲ
ਨੀਰਜ ਚੋਪੜਾ ਸਮੇਤ 11 ਨੂੰ ਖੇਡ ਰਤਨ ਪੁਰਸਕਾਰ, ਲਵਲੀਨਾ ਤੇ ਮਿਤਾਲੀ ਦੇ ਨਾਂ ਵੀ ਸੂਚੀ 'ਚ ਸ਼ਾਮਲ
ਟੀਮ ਇੰਡੀਆ 'ਤੇ ਜਿੱਤ ਮਗਰੋਂ ਹੋਸ਼ ਗਵਾ ਬੈਠੇ ਪਾਕਿਸਤਾਨੀ, ਸੜਕਾਂ 'ਤੇ ਫਾਇਰਿੰਗ, 12 ਜ਼ਖ਼ਮੀ
ਗੁਰਜੀਤ ਕੌਰ ਅਤੇ ਹਰਮਨਪ੍ਰੀਤ ਸਿੰਘ ਸਰਵੋਤਮ ਖਿਡਾਰੀ ਐਲਾਨੇ
13ਵਾਂ ਲਾਇਨਜ਼ ਫੀਲਡ ਹਾਕੀ ਟੂਰਨਾਮੈਂਟ 8 ਤੋਂ 10 ਅਕਤੂਬਰ ਤੱਕ ਸਰੀ ਵਿੱਚ ਹੋਵੇਗਾ