ਕਰੋਨਾ ਸੰਕਟ : ਐਡਮਿੰਟਨ ਦੇ ਸਮਾਜਕ ਕਾਰਕੁਨਾਂ ਵਲੋਂ ਲੋੜਵੰਦਾਂ ਦੀ ਮਦਦ

ਐਡਮਿੰਟਨ : ਕਰੋਨਾ ਵਾਇਰਸ ਮਾਹਮਾਰੀ ਦੇ ਚਲਦਿਆਂ ਪੂਰੀ ਦੁਨੀਆ ਔਖੇ ਦੌਰ ਵਿਚੋਂ ਲੰਘ ਰਹੀ ਹੈ। ਇਸੇ ਤਰ੍ਹਾਂ ਕੌਮਾਂਤਰੀ ਵਿਦਿਆਰਥੀ, ਕੁਝ ਪਰਿਵਾਰ ਤੇ ਬਜ਼ੁਰਗ ਇਸ ਤੋਂ ਵੀ ਵਧੇਰੇ ਆਰਥਕ ਤੇ ਮਾਨਸਿਕ ਸੰਕਟ ਵਿਚੋਂ ਲੰਘ ਰਹੇ ਹਨ।
ਇਸ ਮੁਸੀਬਤ ਨੂੰ ਧਿਆਨ ਵਿਚ ਰੱਖਦਿਆਂ ਕੁਝ ਸਮਾਜਕ ਕਾਰਕੁਨਾਂ ਵਲੋਂ ਐਡਮਿੰਟਨ ਰਹਿੰਦੇ ਕੌਮਾਂਤਰੀ ਵਿਦਿਆਰਥੀਆਂ, ਬਜ਼ੁਰਗਾਂ ਤੇ ਹੋਰ ਲੋੜਵੰਦ ਪਰਿਵਾਰਾਂ ਵਾਸਤੇ ਮੁਫ਼ਤ ਰਾਸ਼ਨ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਉਦਮ ਲਈ ‘ਇੰਡੀਅਨ ਸਪਾਈਸ ਮਾਰਕੀਟ (3367 28 ਏ ਐਵ ਐਡਮਿੰਟਨ) ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਜਾਂ ਕਿਸੇ ਕਿਸਮ ਦੀ ਸਹਾਇਤਾ ਲੈਣ ਲਈ ਸੁਖਰਮਨ- 587-708-2627, ਨਿਰਮਲ (ਸੋਠੀ) ਗਿੱਲ-780-937-9067, ਸੁਰਿੰਦਰ ਦਿਓਲ-780-239-9038, ਲਾਡੀ ਸੂਸ- 780-297-6205, ਕਿਰਤਮੀਤ ਸਿੰਘ-780-200-5328, ਗੁਰਪ੍ਰੀਤ ਸੰਧੂ- 780-850-0751, ਅਮਰਜੀਤ ਨਿੱਝਰ- 780-235-7252 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਰਾਸ਼ਨ ਲੈਣ ਵਾਸਤੇ 2008 42 ਸਟਰੀਟ ਐਡਮਿੰਟਨ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਜੇਕਰ ਕੋਈ ਸੱਜਣ ਇਨ੍ਹਾਂ ਦੀ ਟੀਮ ਨੂੰ ਡੋਨੇਸ਼ਨ ਦੇਣੀ ਚਾਹੁੰਦਾ ਹੈ ਤਾਂ ਈ-ਟਰਾਂਸਫਰ ਕਰ ਸਕਦਾ ਹੈ।