fbpx Nawidunia - Kul Sansar Ek Parivar

ਮੱਧ ਪ੍ਰਦੇਸ਼, ਯੂ.ਪੀ. ਅਤੇ ਬਿਹਾਰ ਵਿਚ ਹਾਦਸਿਆਂ ‘ਚ 16 ਮਜ਼ਦੂਰਾਂ ਦੀ ਮੌਤ, 66 ਜ਼ਖ਼ਮੀ

ਨਵੀਂ ਦਿੱਲੀ : ਮੱਧ ਪ੍ਰਦੇਸ਼ ਦੇ ਗੁਣਾ ਵਿਚ ਬੁੱਧਵਾਰ ਰਾਤ ਨੂੰ ਵੱਡਾ ਹਾਦਸਾ ਵਾਪਰਿਆ। ਜ਼ਿਲ੍ਹੇ ਦੇ ਕੈਂਟ ਪੀ.ਐਸ. ਖੇਤਰ ਵਿਚ ਇਕ ਟਰੱਕ ਤੇ ਬੱਸ ਵਿਚਾਲੇ ਟੱਕਰ ਹੋਣ ਕਾਰਨ 8 ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ 50 ਜ਼ਖ਼ਮੀ ਹੋ ਗਏ। ਇਹ ਸਾਰੇ ਮਜ਼ਦੂਰ ਟਰੱਕ ਵਿਚ ਸਵਾਰ ਸਨ।  ਸਾਰੇ ਮ੍ਰਿਤਕ ਮਜ਼ਦੂਰ ਮਹਾਰਾਸ਼ਟਰ ਤੋਂ ਆਪਣੇ ਗ੍ਰਹਿ ਸੂਬੇ ਬਿਹਾਰ ਤੇ ਉਤਰ ਪ੍ਰਦੇਸ਼ ਜਾ ਰਹੇ ਸਨ।
ਉਧਰ ਉੱਤਰ ਪ੍ਰਦੇਸ਼ ਦੇ ਮੁਜ਼ਫਰਾਨਗਰ ਜਨਪਦ ਵਿਚ ਰੋਡਵੇਜ਼ ਬੱਸ ਨੇ ਪੈਦਲ ਜਾ ਰਹੇ ਮਜ਼ਦੂਰਾਂ ਨੂੰ ਕੁਚਲ ਦਿੱਤਾ। ਹਾਦਸੇ ਵਿਚ 6 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਚਾਰ ਗੰਭੀਰ ਜ਼ਖ਼ਮੀ ਹਨ।
ਇਸ ਤੋਂ ਇਲਾਵਾ ਬਿਹਾਰ ਦੇ ਸਮਸਤੀਪੁਰ ਵਿਚ ਬੱਸ ਅਤੇ ਟਰੱਕ ਵਿਚਾਲੇ ਟੱਕਰ ਦੌਰਾਨ ਦੋ ਮਜ਼ਦੂਰਾਂ ਦੀ ਮੌਤ ਅਤੇ 12 ਮਜ਼ਦੂਰ ਜ਼ਖ਼ਮੀ ਹੋ ਗਏ ਹਨ। ਇਹ ਮਜ਼ਦੂਰ ਪੰਜਾਬ ਤੋਂ ਵਾਪਸ ਆਪਣੇ ਘਰ ਗੋਪਾਲਗੰਜ (ਬਿਹਾਰ) ਜਾ ਰਹੇ ਸਨ।

Share this post

Leave a Reply

Your email address will not be published. Required fields are marked *