‘ਕਹੀਂ ਦੂਰ ਜਬ ਦਿਨ ਢਲ ਜਾਏ..’ ਦੇ ਲੇਖਕ ਯੋਗੇਸ਼ ਨਹੀਂ ਰਹੇ

ਮੁੰਬਈ : ਮਸ਼ਹੂਰ ਗੀਤਕਾਰ ਯੋਗੇਸ਼ ਦਾ ਦੇਹਾਂਤ ਹੋ ਗਿਆ। ਉਹ 77 ਵਰ੍ਹਿਆਂ ਦੇ ਸਨ। ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ।
ਉਨ੍ਹਾਂ ਨੇ ਹਿੰਦੀ ਸਿਨੇਮਾ ਦੇ ਮਸ਼ਹੂਰ ਡਾਇਰੈਕਟਰਾਂ-ਬਾਸੂ ਚੈਟਰਜੀ ਤੇ ਰਿਸ਼ੀਕੇਸ਼ ਮੁਖਰਜੀ ਨਾਲ ਕੰਮ ਕੀਤਾ ਸੀ। ਗੀਤਕਾਰ ਯੋਗੇਸ਼ ਨੇ ਰਾਜੇਸ਼ ਖੰਨਾ ਦੀ ਫ਼ਿਲਮ ‘ਆਨੰਦ’, ਜਯਾ ਭਾਦੁੜੀ ਦੀ ਫ਼ਿਲਮ ‘ਮਿਲੀ’, ਅਮੋਲ ਪਾਲੇਕਰ ਦੀ ਫ਼ਿਲਮ ‘ਰਜਨੀਗੰਧਾ’, ‘ਛੋਟੀ ਸੀ ਬਾਤ’ ਅਤੇ ‘ਬਾਤੋਂ ਬਾਤੋਂ ਮੇਂ’ ਤੋਂ ਇਲਾਵਾ ਅਮਿਤਾਭ ਬਚਨ ਦੀ ਫ਼ਿਲਮ ‘ਮੰਜ਼ਿਲ’ ਲਈ ਯਾਦਗਾਰ ਗੀਤ ਲਿਖੇ ਸਨ।
ਉਨ੍ਹਾਂ ਦੇ ਲਿਖੇ ਕੁਝ ਯਾਦਗਾਰ ਗੀਤਾਂ ਵਿਚ ‘ਆਨੰਦ’ ਫ਼ਿਲਮ ਦਾ ਗੀਤ ‘ਕਹੀਂ ਦੂਰ ਜਬ ਦਿਨ ਢਲ ਜਾਏ.., ਜ਼ਿੰਦਗੀ ਕੈਸੀ ਹੈ ਪਹੇਲੀ ਹਾਯ…, ਰਿਮਝਿਮ ਗਿਰੇ ਸਾਵਨ.., ਕਈ ਬਾਰ ਯੂੰ ਹੀ ਦੇਖਾ ਹੈ.., ਨਾ ਬੋਲੇ ਤੁਮ ਨਾ ਮੈਨੇ ਕੁਛ ਸੁਨਾ.. ਅਤੇ ਜਾਨੇਮਨ ਜਾਨੇਮਨ ਤੇਰੇ ਦੋ ਨਯਨ.. ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ 1995 ਵਿਚ ਆਈ ਫ਼ਿਲਮ ‘ਸਨਮ ਬੇਵਫ਼ਾ’ ਤੇ ਸਾਲ 2018 ਵਿਚ ‘ਅੰਗਰੇਜ਼ੀ ਮੇਂ ਕਹਿਤੇ ਹੈਂ’ ਲਈ ਵੀ ਗੀਤ ਲਿਖੇ ਸਨ।
ਸੂਤਰਾਂ ਅਨੁਸਾਰ ਉਹ ਆਪਣੇ ਇਕ ਚੇਲੇ ਨਾਲ ਮੁੰਬਈ ਦੇ ਉਪਨਗਰ ਨਾਲਾ ਸੋਪਾਰਾ ਵਿਚ ਰਹਿ ਰਹੇ ਸਨ।