ਕਿਸਾਨਾਂ ਅਤੇ ਸਰਕਾਰ ਵਿਚਾਲੇ ਬੇਨਤੀਜਾ ਰਹੀ ਅੱਜ ਦੀ ਮੀਟਿੰਗ- ਮੰਤਰੀਆਂ ਨੇ ਸਾਢੇ ਤਿੰਨ ਘੰਟੇ ਕਰਾਈ ਕਿਸਾਨ ਆਗੂਆਂ ਨੂੰ ਉਡੀਕ-ਕਿਸਾਨ ਆਗੂ ਤਿੰਨੇ ਖੇਤੀ ਕਾਨੂੰਨ ਰੱਦ ਕਰਨ `ਤੇ ਅੜੇ-ਸਰਕਾਰ ਨਾਲ ਗੱਲਬਾਤ ਟੁੱਟੀ | ਕਿਸਾਨਾਂ ਵਲੋਂ 26 ਜਨਵਰੀ ਦੀ ਟਰੈਕਟਰ ਪਰੇਡ ਵਿਚ ਵੱਡੀ ਤਦਾਦ ਵਿਚ ਸ਼ਾਮਲ ਹੋਣ ਦਾ ਸੱਦਾ-ਟਰੈਕਟਰ ਪਰੇਡ ਵਿਚ ਇਕ ਲੱਖ ਟਰੈਕਟਰਾਂ ਦੇ ਸ਼ਾਮਲ ਹੋਣ ਦਾ ਦਾਅਵਾ | ਸਰਕਾਰ ਨਾਲ ਮੀਟਿੰਗ ਚ ਜਾਂਦੇ ਕਿਸਾਨ ਆਗੂਆਂ ਨਾਲ ਬਦਸਲੂਕੀ-ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੀ ਕਾਰ ਦਾ ਸ਼ੀਸ਼ਾ ਭੰਨਿਆ | ਕਿਸਾਨ ਅੰਦੋਲਨ ਵਿਚ ਫੰਡਿੰਗ ਦੇ ਬਹਾਨੇ ਕਈ ਲੋਕਾਂ ਤੋਂ ਕੌਮੀ ਜਾਂਚ ਏਜੰਸੀ ਕਰ ਰਹੀ ਹੈ ਪੁੱਛਗਿਛ | ਦਿੱਲੀ ਪੁਲਿਸ ਦੇ ਆਰਥਕ ਅਪਰਾਧ ਵਿੰਗ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖ਼ਿਲਾਫ਼ ਕੇਸ ਦਰਜ | ਹੁਸ਼ਿਆਰਪੁਰ ਵਿਚ ਬੱਸ ਤੇ ਕਾਰ ਵਿਚਾਲੇ ਟੱਕਰ-ਬੱਚੇ ਸਣੇ 4 ਜਣਿਆਂ ਦੀ ਮੌਤ | ਬਰਡ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਮੁਹਾਲੀ ਨੇੜੇ ਦੋ ਪੋਲਟਰੀ ਫਾਰਮਾਂ ਦੀਆਂ 50 ਹਜ਼ਾਰ ਮੁਰਗੀਆਂ ਨੂੰ ਮਾਰਨ ਦਾ ਕੰਮ ਸ਼ੁਰੂ | 29 ਮਈ ਨੂੰ ਚੁਣਿਆ ਜਾਵੇਗਾ ਕਾਂਗਰਸ ਪਾਰਟੀ ਦਾ ਨਵਾਂ ਕੌਮੀ ਪ੍ਰਧਾਨ | ਮਸ਼ਹੂਰ ਗਾਇਕ ਨਰਿੰਦਰ ਚੰਚਲ ਨਹੀਂ ਰਹੇ