ਕਿਸਾਨਾਂ ਵਲੋਂ 23 ਫਰਵਰੀ ਨੂੰ ਮਨਾਇਆ ਜਾਵੇਗਾ ‘ਪੱਗੜੀ ਸੰਭਾਲ ਦਿਵਸ’

ਸਿੰਘੂ ਬਾਰਡਰ ਤੋਂ ਸੰਯੁਕਤ ਮੋਰਚੇ ਨੇ ਅਗਲੇ ਪ੍ਰੋਗਰਾਮਾਂ ਦਾ ਐਲਾਨ ਕੀਤਾ। ਮੋਰਚੇ ਦੀ ਪ੍ਰੈਸ ਕਾਨਫਰੰਸ ਦੌਰਾਨ ਅਗਲੇ 4 ਨੁਕਾਤੀ ਐਕਸ਼ਨ ਐਲਾਨੇ ਗਏ। ‘ਪੱਗੜੀ ਸੰਭਾਲ ਦਿਵਸ’ 23 ਫਰਵਰੀ ਨੂੰ ਮਨਾਇਆ ਜਾਵੇਗਾ, ਇਹ ਦਿਹਾੜਾ ਚਾਚਾ ਅਜੀਤ ਸਿੰਘ ਅਤੇ ਸਵਾਮੀ ਸਹਜਾਨੰਦ ਦੀ ਯਾਦ ਵਿਚ ਮਨਾਇਆ ਜਾਵੇਗਾ। ਇਸ ਦਿਨ ਕਿਸਾਨ ਆਪਣੀ ਸਵੈ-ਮਾਣ ਜ਼ਾਹਰ ਕਰਦੇ ਹੋਏ ਆਪਣੀ ਖੇਤਰੀ ਦਸਤਾਰ ਬੰਨ੍ਹਣਗੇ। …

Continue reading

ਖੇਤੀ ਕਾਨੂੰਨਾਂ ਤੇ ਕਰਜ਼ੇ ਤੋਂ ਪ੍ਰੇਸ਼ਾਨ ਪਿਉ-ਪੁੱਤ ਨੇ ਕੀਤੀ ਖੁਦਕੁਸ਼ੀ

ਦਸੂਹਾ (ਭਗਵਾਨ ਦਾਸ ਸੰਦਲ) : ਇਥੋਂ ਨੇੜਲੇ ਪਿੰਡ ਮਹੱਦੀਪੁਰ ਵਿਖੇ ਲੰਘੀ ਰਾਤ ਖੇਤੀ ਕਾਨੂੰਨਾਂ ਤੇ ਕਰਜ਼ੇ ਤੋਂ ਪ੍ਰੇਸ਼ਾਨ ਪਿਉ-ਪੁੱਤ ਨੇ ਸਲਫਾਸ਼ ਦੀਆਂ ਗੋਲੀਆਂ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਜਗਤਾਰ ਸਿੰਘ ਪੁੱਤਰ ਗੁਰਦਿਆਲ ਸਿੰਘ (70) ਤੇ ਉਸ ਦੇ ਪੁੱਤਰ ਕਿਰਪਾਲ ਸਿੰਘ (43) ਵਜੋਂ ਹੋਈ ਹੈ। ਦੋਵਾਂ ਨੇ ਕਰੀਬ ਅੱਧੀ ਰਾਤ ਵੇਲੇ ਸਲਫਾਸ਼ ਦੀਆਂ …

Continue reading

ਸ਼੍ਰੋਮਣੀ ਕਮੇਟੀ ਵਿੱਚ ਫੈਲੇ ਭ੍ਰਿਸ਼ਟਾਚਾਰ ਲਈ ਸੁਖਬੀਰ ਬਾਦਲ ਜ਼ਿੰਮੇਵਾਰ : ਢੀਂਡਸਾ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਵਿਧਾਇਕ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘਾ ਢੀਂਡਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਗੰਭੀਰ ਇਲਜ਼ਾਮ ਲਾਏ ਹਨ। ਢੀਂਡਸਾ ਮੁਤਾਬਕ ਸ਼੍ਰੋਮਣੀ ਕਮੇਟੀ ਵਿੱਚ ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਸਾਰਾਗੜ੍ਹੀ ਸਰਾਂ ਦੇ ਜੋ 239 ਕਮਰਿਆਂ ਲਈ ਫਰਨੀਚਰ ਖਰੀਦਿਆ ਗਿਆ ਹੈ, ਉਸ ਵਿੱਚ …

Continue reading

ਮੋਗਾ: ਕਾਂਗਰਸ ਉਮੀਦਵਾਰ ਦੇ ਪਤੀ ਨੇ ਅਕਾਲੀ ਸਮਰਥਕਾਂ ‘ਤੇ ਗੱਡੀ ਚੜ੍ਹਾਈ, 2 ਦੀ ਮੌਤ

ਮੋਗਾ : ਇਥੇ ਨਗਰ ਨਿਗਮ ਚੋਣ ਤੋਂ ਪਹਿਲਾਂ ਹਿੰਸਕ ਵਾਰਦਾਤ ਨੇ ਪ੍ਰਸ਼ਾਸਨ ਨੂੰ ਹਲੂਣ ਦਿੱਤਾ ਹੈ। ਲੰਘੀ ਦੇਰ ਰਾਤ ਅਕਾਲੀ ਤੇ ਕਾਂਗਰਸੀ ਭਿੜਣ ਨਾਲ ਇਥੇ ਤਣਾਅਪੂਰਨ ਹਾਲਾਤ ਹਨ। ਇਸ ਮੌਕੇ ਸਾਬਕਾ ਕੌਂਸਲਰ ਤੇ ਕਾਂਗਰਸ ਉਮੀਦਵਾਰ ਦੇ ਪਤੀ ਨੇ ਅਕਾਲੀਆਂ ਸਮਰਥਕਾਂ ਉੱਤੇ ਕਥਿਤ ਤੌਰ ’ਤੇ ਗੱਡੀ ਚੜ੍ਹਾ ਦਿੱਤੀ ਜਿਸ ਕਾਰਨ ਅਕਾਲੀ ਉਮੀਦਵਾਰ ਦੇ ਕੁੜਮ ਸਮੇਤ ਦੋ …

Continue reading

ਨਵਜੋਤ ਸਿੰਘ ਸਿੱਧੂ ਨੂੰ ਇੱਕ ਵਾਰ ਫਿਰ ਕੈਬਨਿਟ ਜਾਂ ਕੇਂਦਰੀ ਭੂਮਿਕਾ ਦਾ ਆਫ਼ਰ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਵੱਲੋਂ ਬੀਤੇ ਦਿਨੀਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਗਈ। ਇਹ ਬੈਠਕ ਸੋਨੀਆ ਗਾਂਧੀ ਦੀ ਦਿੱਲੀ ਸਥਿਤ ਰਿਹਾਇਸ਼ ‘ਤੇ ਹੋਈ। 25 ਮਿੰਟ ਹੋਈ ਇਸ ਬੈਠਕ ਦੌਰਾਨ ਸੋਨੀਆ ਗਾਂਧੀ ਨੇ ਇੱਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਨੂੰ ਕੈਬਨਿਟ ਦੀ ਸੀਟ ਜਾਂ ਕੇਂਦਰੀ ਭੂਮਿਕਾ ਦਾ ਆਫ਼ਰ ਦਿੱਤਾ ਹੈ। ਅਖ਼ਬਾਰ …

Continue reading

ਟੋਲ ਪਲਾਜ਼ਿਆਂ ‘ਤੇ ਧਰਨਿਆਂ ਕਾਰਨ 600 ਕਰੋੜ ਦੇ ਕਰੀਬ ਘਾਟਾ

ਚੰਡੀਗੜ੍ਹ: ਦਿੱਲੀ ਦੀਆਂ ਸਰਹੱਦਾਂ ‘ਤੇ ਖੇਤੀ ਕਾਨੂੰਨਾਂ ਖਿਲਾਫ ਧਰਨਾ ਦਿੰਦੇ ਕਿਸਾਨਾਂ ਨੂੰ 75 ਦਿਨ ਹੋ ਗਏ ਹਨ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ‘ਚ ਟੋਲ ਪਲਾਜ਼ਾ ‘ਤੇ ਵੀ ਕਿਸਾਨਾਂ ਦੇ ਧਰਨੇ ਵੀ ਜਾਰੀ ਹਨ। ਕਿਸਾਨਾਂ ਵਲੋਂ ਨੈਸ਼ਨਲ ਹਾਈਵੇਅ ਅਤੇ ਸਟੇਟ ਹਾਈਵੇਅ ‘ਤੇ ਵਾਹਨਾਂ ਨੂੰ ਫ੍ਰੀ ‘ਚ ਜਾਣ ਦਿੱਤਾ ਜਾ ਰਿਹਾ ਹੈ। ਪੰਜਾਬ ‘ਚ 1 ਅਕਤੂਬਰ ਤੋਂ …

Continue reading

ਲਾਲ ਕਿਲ੍ਹੇ ਵਿੱਚ ਹਿੰਸਾ ਦੇ ਮਾਮਲੇ ਵਿੱਚ ਉਤਰ ਪ੍ਰਦੇਸ਼, ਪੰਜਾਬ, ਹਰਿਆਣਾ ‘ਚ ਛਾਪੇਮਾਰੀ

ਨਵੀਂ ਦਿੱਲੀ: ਦਿੱਲੀ ਪੁਲਿਸ ਲਾਲ ਕਿਲ੍ਹਾ ਹਿੰਸਾ ਮਾਮਲੇ ਕਰਕੇ ਐਕਸ਼ਨ ਮੋਡ ‘ਚ ਹੈ। ਇਸ ਦਰਮਿਆਨ ਸੰਯੁਕਤ ਕਿਸਾਨ ਮੋਰਚਾ ਵਲੋਂ 6 ਫਰਵਰੀ ਨੂੰ ਸੱਦੇ ਗਏ ਤਿੰਨ ਘੰਟੇ ਦੇ ਚੱਕਾ ਜਾਮ ਨੂੰ ਦੇਸ ਭਰ ਦੇ ਕਿਸਾਨਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਦੇ ਨਲਾ ਹੀ ਦਿੱਲੀ ਪੁਲਿਸ ਨੇ ਉਤਰ ਪ੍ਰਦੇਸ਼, ਪੰਜਾਬ ਹਰਿਆਣਾ ਸਮੇਤ ਕਈ ਥਾਂਵਾਂ ‘ਤੇ ਛਾਪੇਮਾਰੀ ਕੀਤੀ। ਹਾਲ ਹੀ ‘ਚ ਇੱਕ ਵੀਡੀਓ ਸਾਹਮਣੇ ਆਉਣ …

Continue reading

ਦਿੱਲੀ ਪੁਲੀਸ ਵੱਲੋਂ ਹਿਰਾਸਤ ‘ਚ ਲਏ ਮੋਗਾ ਦੇ 12 ਨੌਜਵਾਨਾਂ ਦੀ ਨਹੀਂ ਲਗ ਰਹੀ ਕੋਈ ਉਘ-ਸੁਘ

ਮੋਗਾ (ਮਹਿੰਦਰ ਸਿੰਘ ਰੱਤੀਆਂ) : ਟਰੈਕਟਰ ਪਰੇਡ ਹਿੰਸਾ ਵਾਲੇ ਦਿਨ ਦਿੱਲੀ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਇਥੋਂ ਨੇੜਲੇ ਪਿੰਡ ਤਤਾਰੀਏਵਾਲਾ ਦੇ 12 ਨੌਜਵਾਨਾਂ ਬਾਰੇ ਦਿੱਲੀ ਪੁਲੀਸ ਵੱਲੋਂ ਕੋਈ ਜਾਣਕਾਰੀ ਨਾ ਦੇਣ ਤੋਂ ਨੌਜਵਾਨਾਂ ਦੇ ਪਰਿਵਾਰ ਚਿੰਤਾ ਵਿੱਚ ਹਨ ਅਤੇ ਪਿੰਡ ਵਿੱਚ ਸਹਿਮ ਹੈ। ਇਥੇ ਅਕਾਲੀ ਆਗੂ ਮੁਖਤਿਆਰ ਸਿੰਘ, ਮਾਸਟਰ ਅਮਰਜੀਤ ਸਿੰਘ, ਗੁਰਨਾਹਰ ਸਿੰਘ ਤੇ ਹੋਰ …

Continue reading

ਦੀਪ ਸਿੱਧੂ ਤੇ ਲੱਖਾ ਸਧਾਣਾ ਖ਼ਿਲਾਫ਼ ਕੇਸ ਦਰਜ

ਨਵੀਂ ਦਿੱਲੀ : ਦਿੱਲੀ ਦੇ ਲਾਲ ਕਿਲ੍ਹੇ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਦਰਜ ਕੀਤੀ ਗਈ ਐੱਫਆਈਆਰ ਵਿਚ ਪੰਜਾਬੀ ਅਦਾਕਾਰ ਦੀਪ ਸਿੱਧੂ ਅਤੇ ਗੈਂਗਸਟਰ ਲੱਖਾ ਸਧਾਣਾ ਦੇ ਨਾਮ ਵੀ ਸ਼ਾਮਲ ਕੀਤੇ ਗਏ ਹਨ। ਦਿੱਲੀ ਪੁਲੀਸ ਨੇ ਬੁੱਧਵਾਰ ਨੂੰ ਕਿਹਾ ਕਿ ਸਿੱਧੂ ਇਸ ਘਟਨਾ ਵਿਚ ਸ਼ਾਮਲ ਸੀ। ਡਿਪਟੀ ਕਮਿਸ਼ਨਰ ਪੁਲੀਸ (ਡੀਸੀਪੀ) ਚਿੰਨਮਯ ਬਿਸਵਾਲ ਨੇ ਬੁੱਧਵਾਰ ਨੂੰ …

Continue reading

ਕਿਸਾਨ ਯੂਨੀਅਨਾਂ ਵੱਲੋਂ 1 ਫਰਵਰੀ ਨੂੰ ਸੰਸਦ ਵੱਲ ਮਾਰਚ ਕਰਨ ਦਾ ਪ੍ਰੋਗਰਾਮ ਮੁਲਤਵੀ

ਨਵੀਂ ਦਿੱਲੀ : ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮੱਦੇਨਜ਼ਰ ਕਿਸਾਨ ਯੂਨੀਅਨਾਂ ਵੱਲੋਂ ਪਹਿਲੀ ਫਰਵਰੀ ਨੂੰ ਬੱਜਟ ਸੈਸ਼ਨ ਮੌਕੇ ਸੰਸਦ ਵੱਲ ਮਾਰਚ ਕਰਨ ਦਾ ਪ੍ਰੋਗਰਾਮ ਅੱਜ ਮੁਲਤਵੀ ਕਰ ਦਿੱਤਾ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡਾ. ਦਰਸ਼ਨਪਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਸੰਘਰਸ਼ ਜਾਰੀ ਰਹੇਗਾ। …

Continue reading

SPORTS