ਰੁੱਤ ਫਿਰੀ ਵਣ ਕੰਬਿਆ/ ਦੀਪ ਦਵਿੰਦਰ ਸਿੰਘ

ਬੀਬੀ ਦੇ ਮੱਠਾ-ਮੱਠਾ ਹੂੰਗਣ ਦੀ ਅਵਾਜ਼ ਸਾਰੀ ਰਾਤ ਮੇਰੇ ਕੰਨਾਂ ‘ਚ ਪੈਂਦੀ ਰਹੀ ਹੈ।  ਹੁਣ ਤੱਕ ਕਈ ਵਾਰੀ ਕੰਧ ਵੱਲ ਪਾਸਾ ਪਰਤ ਕੇ ਤੇ ਕਈ ਵਾਰੀ ਮੂੰਹ ਸਿਰ ਵਲੇਟ ਕੇ ਵੀ ਸੌਣ ਦਾ ਯਤਨ ਕਰਦਾ ਰਿਹਾ ਹਾਂ।  ਕਦੀ-ਕਦੀ ਥੋੜ੍ਹੀ ਜਿਹੀ ਅੱਖ ਲੱਗਦੀ ਵੀ ਸੀ।  ਫਿਰ ਅਬੜਵਾਹੇ ਉੱਠ ਬੈਠਦਾ ਸਾਂ।  ਉੱਪਰ ਲਏ ਲੀੜੇ ਨੂੰ ਪਾਸੇ ਕਰਕੇ …

Continue reading

‘ਕੁੱਤੀ ਵਿਹੜਾ’/ ਮਨਿੰਦਰ ਸਿੰਘ ਕਾਂਗ

ਕੋਈ ਕਥਾ ਨਹੀਂ, ਕਹਾਣੀ ਨਹੀਂ…ਕਹਾਣੀ ਨਹੀਂ, ਕਹਾਣੀ ਨਹੀਂ…ਉਨ੍ਹਾਂ ਦੇ ਨਾਂ, ਜਿਹੜੇ ਵਕਤ ਦੇ ਪੰਨਿਆਂ ‘ਤੇ ਨਹੀਂ ਸਨ…ਉਨ੍ਹਾਂ ਦੇ ਨਾਂ, ਜਿਹੜੇ ਵਕਤ ਦੇ ਪੰਨਿਆ ‘ਤੇ ਨਹੀਂ ਹਨ…ਉਨ੍ਹਾਂ ਦੇ ਨਾਂ,ਜਿਹੜੇ ਭੱਵਿਖ ਵਿਚ ਹੋਣਗੇ ਹੀ ਹੋਣਗੇ ”ਕੁੱਤੀ ਵਿਹੜਾ’ ਜਾਂ ‘ਕਸਾਈ ਵਿਹੜਾ’ – ਦੋਹੇਂ ਨਾਂ ਇਕੋ ਥਾਂ ਦੇ ਨੇ। ਚਾਹੇ ਕੁੱਤੀ ਵਿਹੜਾ ਕਹਿ ਲਵੋ ਤੇ ਚਾਹੇ ਕਸਾਈ ਵਿਹੜਾ! ਅੰਬਰਸਰ …

Continue reading

ਜੇ ਅਪਨੀ ਬਿਰਥਾ ਕਹੂੰ / ਬਲਜਿੰਦਰ ਨਸਰਾਲੀ\ ‘ਹੁਣ’ ਦੇ ਨੌਵੇਂ ਅੰਕ ‘ਚੋਂ ਧੰਨਵਾਦ ਸਹਿਤ

ਸਾਡੀਆਂ ਤਿੰਨ ਪੀੜ੍ਹੀਆਂ ਦੇ ਨਾਮ ਹਨ।ਮੇਰਾ ਪੁਤੱਰ ਨਿੰਦਰ ਜਮ੍ਹਾ ਮੇਰੇ ‘ਤੇ ਗਿਆ ਹੈ। ਜਦੋਂ ਉਹ ਨਵਾਂ-ਨਵਾਂ ਜਵਾਨ ਹੋਇਆ ਸੀ, ਲੋਕ ਉਸ ਨੂੰ ਮੇਰਾ ਭਰਾ ਸਮਝ ਲੈਂਦੇ ਸਨ। ਨਿੰਦਰ ਦਾ ਬੇਟਾ ਨੈਵੀ ਬਿਲਕੁਲ ਮੇਰੇ ਵਾਂਗ ਤੁਰਦਾ ਹੈ। ਇਕ ਬਾਂਹ ਤੇਜ਼-ਤੇਜ਼ ਮਾਰਦਾ ਜਿਵੇਂ ਕੋਈ ਬੰਦਾ ਮਨ ‘ਤੇ ਬੋਝ ਪਾਈ ਕਿਸੇ ਨਾਲ ਸਿੱਝਣ ਤੁਰਿਆ ਜਾ ਰਿਹਾ ਹੋਵੇ। ਮਿਲਦੀਆਂ-ਜੁਲਦੀਆਂ …

Continue reading

ਵੀਕਤਰ ਤੇਲਪੁਗੋਵ ਦੀਆਂ ‘ਲੈਨਿਨ ਬਾਰੇ ਕਹਾਣੀਆਂ’ ਵਿਚੋਂ ‘ਦਸਤਾਨੇ’ / ਅਨੁਵਾਦ : ਕਮਲ ਦੁਸਾਂਝ

ਇਹ ਖ਼ਤ ਬਜ਼ੁਰਗ ਔਰਤ ਦਾਰਯਾ ਦੇ ਨਾਂ ਮਾਸਕੋ ਤੋਂ ਆਇਆ ਸੀ। ਉਸ ਨੇ ਹਾਲੇ ਖ਼ਤ ਦਾ ਜਵਾਬ ਆਉਣ ਦੀ ਉਡੀਕ ਛੱਡੀ ਨਹੀਂ ਸੀ, ਹਾਲਾਂਕਿ ਸਾਰੇ ਗਵਾਂਢੀ ਇਹੀ ਕਹੀ ਜਾ ਰਹੇ ਸਨ :”ਦਾਰਯਾ, ਉਹ ਖ਼ਤ ਨਹੀਂ ਲਿਖਣਗੇ। ਇਸ ਵੇਲੇ ਉਨ੍ਹਾਂ ਕੋਲ ਤੈਨੂੰ ਖ਼ਤ-ਖ਼ੁਤ ਲਿਖਣ ਦੀ ਜ਼ਰਾ ਜਿੰਨੀ ਵੀ ਫ਼ੁਰਸਤ ਨਹੀਂ ਹੈ।”ਦਾਰਯਾ ਖ਼ੁਦ ਵੀ ਸਮਝਦੀ ਸੀ ਕਿ …

Continue reading

ਉਹ ਵੀ ਕੀ ਕਰਦਾ…!!/ (ਕਹਾਣੀ) ਲਾਲ ਸਿੰਘ

ਜਦੋਂ ਉਹ ਪਹਿਲੀ ਵਾਰ ਮਿਲਿਆ ਸੀ , ਤਾਂ ਉਸ ਦੀ ਸ਼ਾਹ-ਕਾਲੀ, ਛੋਟੀ- ਛੋਟੀ , ਖੁਲ੍ਹੀ ਦਾੜ੍ਹੀ ਵਾਲੇ ਹੰਸੂ-ਹੰਸੂ ਕਰਦੇ ਗੋਲ-ਮਟੋਲ ਚਿਹਰੇ ਦੀ ਮਿਕਨਾਤੀਸੀ ਖਿੱਚ ਨੇ ਮੈਨੂੰ ਧੂਹ ਕੇ ਆਪਣੇ ਬਹੁਤ ਲਾਗੇ ਕਰ ਲਿਆ ਸੀ । ਬਸ ਚਲਾਵੀਆਂ ਜਿਹੀਆਂ ਦੋ-ਇੱਕ ਗੱਲਾਂ ਪਿਛੋਂ ਉਸ ਨੇ ਆਖਿਆ ਸੀ – ਚੰਗਾ ਫਿਰ ਮਿਲਾਂਗੇ ! ਕਾਮਰੇਡ ।“‘ਕਾਮਰੇਡ’ ਸੰਬੋਧਨ ਸੁਣ ਕੇ …

Continue reading

ਲਘੁ ਕਹਾਣੀ- ਕਮਜ਼ੋਰ / ਅੰਤੋਨ ਚੇਖ਼ਵ ਹਿੰਦੀ ਤੋਂ ਅਨੁਵਾਦ- ਕਮਲ ਦੁਸਾਂਝ

ਅੱਜ ਮੈਂ ਆਪਣੇ ਬੱਚਿਆਂ ਦੀ ਅਧਿਆਪਕਾ ਯੂਲਿਮਾ ਵਾਰਸੀਯੇਵਜਾ ਦਾ ਹਿਸਾਬ-ਕਿਤਾਬ ਕਰ ਦੇਣਾ ਚਾਹੁੰਦਾ ਸੀ। ”ਬੈਠ ਜਾ, ਯੂਲਿਮਾ ਵਾਰਸੀਯੇਵਜਾ।” ਮੈਂ ਉਸ ਨੂੰ ਕਿਹਾ, ”ਤੇਰਾ ਹਿਸਾਬ-ਕਿਤਾਬ ਕਰ ਦਿਆਂ। ਹਾਂ, ਤਾਂ ਯੂਲਿਮਾ ਫ਼ੈਸਲਾ ਇਹ ਹੋਇਆ ਸੀ ਕਿ ਤੈਨੂੰ ਮਹੀਨੇ ਦੇ ਤੀਹ ਰੂਬਲ ਮਿਲਣਗੇ, ਠੀਕ ਹੈ ਨਾ?” ”ਨਹੀਂ, ਚਾਲ਼ੀ।” ”ਨਹੀਂ, ਤੀਹ। ਤੂੰ ਸਾਡੇ ਕੋਲ ਦੋ ਮਹੀਨੇ ਰਹੀ ਐਂ।” ”ਦੋ …

Continue reading

ਵਾਰਨ ਹੇਸਟਿੰਗਜ਼ ਦਾ ਸਾਨ੍ਹ/ ਉਦੈ ਪ੍ਰਕਾਸ ਅਨੁਵਾਦ : ਭਜਨਬੀਰ ਸਿੰਘ/ ‘ਹੁਣ’ ਦੇ 32ਵੇਂ ਅੰਕ `ਚੋਂ

ਇਸ ਕਹਾਣੀ ਵਿੱਚ ਇਤਿਹਾਸ ਓਨਾ ਹੀ ਹੈ, ਜਿੰਨਾ ਦਾਲ ਵਿੱਚ ਲੂਣ ਹੁੰਦੈ। ਜੇਕਰ ਤੁਸੀਂ ਇਸ ਵਿੱਚੋਂ ਇਤਿਹਾਸ ਲੱਭਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਹੱਥ ਵਿੱਚ ਰੇਤ ਜਾਂ ਸਿਰਫ਼ ਕਨੇਰ ਦੀ ਟਹਿਣੀ ਆਏਗੀ। ਅਸਲ ਵਿੱਚ ਜਦੋਂ ਇਤਿਹਾਸ ਵਿੱਚ ਖ਼ਵਾਬ, ਯਥਾਰਥ ਵਿੱਚ ਕਲਪਨਾ, ਤੱਥ ਵਿੱਚ ਫੈਂਟੇਸੀ ਅਤੇ ਅਤੀਤ ਵਿੱਚ ਭਵਿੱਖ ਮਿਲਾਇਆਂ ਜਾਂਦਾ ਹੈ ਤਾਂ ਕਿੱਸੇ ਵਿੱਚ ਲੀਲ੍ਹਾ …

Continue reading

ਕਹਾਣੀ – ਉਦਾਸ ਸ਼ਾਇਰ ਦੀ ਕਥਾ/ ਸਿਮਰਨ ਧਾਲੀਵਾਲ/ ‘ਹੁਣ’ ਦੇ 38ਵੇਂ ਅੰਕ `ਚੋਂ

ਲੋਕ ਆਖਦੇ ਨੇ ਸ਼ਾਇਰ ਤਾਂ ਪਾਗਲ ਹੁੰਦੇ ਨੇ। ਐਵੇਂ ਭਾਵੁਕ ਜਿਹਾ ਸੋਚਦੇ। ਪਰ ਤੁਹਾਨੂੰ ਮੈਂ ਸੱਚ ਦੱਸਾਂ। ਮੈਂ ਪਾਗਲ ਨਹੀਂ ਹਾਂ। ਦੱਸੋ…ਜੇਕਰ ਮੈਂ ਪਾਗਲ ਹੁੰਦਾ, ਇੰਨੀਆਂ ਚੰਗੀਆਂ ਕਵਿਤਾਵਾਂ ਲਿਖਦਾ?…ਹਾਂ ਭਾਵੁਕ ਤਾਂ ਮੈਂ ਹੈਗਾ। ਪਰ ਭਾਵੁਕ ਹੋਣਾ ਕੋਈ ਮਿਹਣਾ ਤਾਂ ਨਹੀਂ ਹੁੰਦਾ। ਸ਼ਾਇਰ ਮੈਂ ਬਣਿਆਂ ਤਾਂ ਮੁਹੱਬਤ ਦਾ ਮਾਰਿਆ ਹੀ ਸੀ। ਪਰ ਕਮਾਲ ਦੀ ਗੱਲ ਦੇਖੋ…ਮੈਂ …

Continue reading

ਕੁਰਬਾਨੀ / ਰਣਜੀਤ ਰਾਹੀ / ‘ਹੁਣ’ ਦੇ 30ਵੇਂ ਅੰਕ `ਚੋਂ

ਉਸ ਦੇ ਵੱਡੇ ਪੁੱਤਰ ਸਲਾਮਦੀਨ ਜੋ ਫ਼ੌਜ ਵਿਚ ਸੀ ਤੇ ਕੁਝ ਵਰ੍ਹੇ ਪਹਿਲਾਂ ਪਾਕਿਸਤਾਨੀ ਰੇਂਜਰਾਂ ਨਾਲ ਹੋਈ ਇਕ ਮੁਠਭੇੜ ਦੌਰਾਨ ਲਾਪਤਾ ਹੋ ਗਿਆ, ਮਾਰਿਆ ਗਿਆ ਜਾਂ ਜਿਉਂਦਾ ਹੈ ਕੁਝ ਵੀ ਪਤਾ ਨਹੀਂ ਸੀ ਲੱਗਿਆ, ਦੀ ਅਚਨਚੇਤ ਚਿੱਠੀ ਆ ਗਈ ਕਿ ਉਹ ਠੀਕ-ਠਾਕ ਹੈ ਤੇ ਇਸ ਸਮੇਂ ਲਾਹੌਰ ਜੇਲ੍ਹ ਵਿਚ ਹੈ ਤੇ ਇਸ ਵਾਰ ਈਦ ਮੌਕੇ …

Continue reading

ਪਿੰਡ ਦੀ ਰੂਹ/ ਮੋਹਨ ਲਾਲ ਫ਼ਿਲੋਰੀਆ / ‘ਹੁਣ’ ਦੇ 26ਵੇਂ ਅੰਕ `ਚੋਂ

‘‘ਭਲਾ ਪਿੰਡ ਦੀ ਵੀ ਰੂਹ ਹੁੰਦੀ ਹੈ?“ ‘‘ਹਾਂ, ਹੁੰਦੀ ਹੈ।“ ‘‘ਕਦੀ ਦੇਖੀ ਹੈ?“ ‘‘ਦੇਖੀ ਤਾਂ ਨਹੀਂ ਪਰ ਸੁਣਿਐ। ਰੂਹ ਹੀ ਨਹੀਂ ਪਿੰਡ ਵਿਚ ਰੂਹਾਂ ਹੁੰਦੀਆਂ ਹਨ-ਰੂਹਾਂ।“ ‘‘ਰੂਹਾਂ ਤਾਂ ਨਹੀਂ ਸੁਣੀਆਂ ਇਹ ਜ਼ਰੂਰ ਸੁਣਿਆ ਸੀ ਕਿ ਪਿੰਡ ਵੱਸਣ ਦੇਵਤੇ, ਸ਼ਹਿਰੀ ਵੱਸਣ ਮਨੁੱਖ।“ ‘‘ਭਲਾ ਇਹ ਦੋਵਾਂ `ਚ ਕੀ ਫ਼ਰਕ ਹੋਇਆ?“ ‘‘ਦੇਵਤੇ ਭਲੇ ਹੁੰਦੇ ਹਨ ਤੇ ਭਲੀਆਂ ਉਨ੍ਹਾਂ …

Continue reading

SPORTS