ਮੁਲਕਬੰਦੀ- ‘ਮਨ ਕੀ ਬਾਤ’, ਆਮ ਬੰਦਾ ਤੇ ਭੁੱਖਾ ਪੇਟ / ਕਮਲ ਦੁਸਾਂਝ

ਲੌਕਡਾਊਨ.. ਮਤਲਬ ਕੰਮ-ਬੰਦੀ। ਪੂਰਾ ਮੁਲਕ ਬੰਦ ਹੈ। ਸਰਦੇ-ਪੁੱਜਦੇ ਲੋਕ ਦੋ-ਤਿੰਨ ਮਹੀਨਿਆਂ ਦਾ ਖਾਣਾ-ਦਾਣਾ ਲੈ ਕੇ ਆਪਣੇ ਘਰਾਂ ਵਿਚ ਕੈਦ ਹੋ ਗਏ ਹਨ। ਉਂਜ ਵੀ ਉਨ੍ਹਾਂ ਲਈ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਣ ਵਾਲੀ।ਆਫ਼ਤ ਆਈ ਹੈ ਤਾਂ ਮਜ਼ਦੂਰਾਂ-ਕਿਰਤੀਆਂ ‘ਤੇ। ਦਿਹਾੜੀਦਾਰਾਂ ‘ਤੇ। ਉਹ ਨਾ ਸਿਰਫ਼ ਰੋਟੀ-ਰੋਜ਼ੀ ਤੋਂ ਵਾਂਝੇ ਹੋ ਗਏ ਹਨ, ਸਗੋਂ ਸਿਰ ਤੋਂ ਛੱਤਾਂ ਦੇ …

Continue reading

ਕਾਸ਼! ਬੁਨਿਆਦੀ ਮਸਲਿਆਂ ‘ਤੇ ਵੀ ਤਾੜੀਆਂ, ਥਾਲੀਆਂ ਵੱਜਣ/ ਕਮਲ ਦੁਸਾਂਝ

ਹਰ ਪਾਸੇ ਖ਼ੌਫ਼ ਦਾ ਆਲਮ ਹੈ। ਦੁਨੀਆ ਭਰ ਵਿਚ ਹਜ਼ਾਰਾਂ ਜਾਨਾਂ ਜਾ ਚੁੱਕੀਆਂ ਹਨ ਤੇ ਆਉਣ ਵਾਲੇ ਕੁਝ ਦਿਨ ਹੋਰ ਅਣਸੁਖਾਵੀਆਂ ਖ਼ਬਰਾਂ ਹੀ ਪੜ੍ਹਨ-ਸੁਣਨ ਨੂੰ ਮਿਲਣ ਵਾਲੀਆਂ ਹਨ। ਭਾਰਤ ਵੀ ਇਸ ਤੋਂ ਅਛੂਤਾ ਨਹੀਂ ਹੈ। ਭਾਵੇਂ ਸਾਡੇ ਇੱਥੇ ਭਾਰੀ ਜਾਨੀ ਨੁਕਸਾਨ ਤੋਂ ਹਾਲੇ ਬਚਾਅ ਹੈ ਪਰ ਮਾਹੌਲ ਪੂਰੀ ਤਰ੍ਹਾਂ ਦਹਿਸ਼ਤਜ਼ਦਾ ਹੈ। ਲੋਕਾਂ ਅੰਦਰ ਸਹਿਮ ਹੋਣ …

Continue reading

ਦਿੱਲੀ ਹਿੰਸਾ-ਅਮਿਤ ਸ਼ਾਹ ਦੀ ਹਕੂਮਤੀ ਕਲਾਬਾਜ਼ੀ

ਕਮਲ ਦੁਸਾਂਝ ਦਿੱਲੀ ਵਿਚ ਪਿਛਲੇ ਦਿਨੀਂ ਹੋਏ ਹਿੰਸਕ ਹਮਲਿਆਂ ਦੌਰਾਨ 50 ਤੋਂ ਵੱਧ ਲੋਕ ਮਾਰੇ ਗਏ ਤੇ 500 ਤੋਂ ਵੱਧ ਜ਼ਖ਼ਮੀ ਹੋ ਗਏ ਹਨ। ਲੋਕਾਂ ਦੇ ਘਰ-ਬਾਰ, ਦੁਕਾਨਾਂ ਸਾੜ ਕੇ ਸਵਾਹ ਕਰ ਦਿੱਤੀਆਂ ਗਈਆਂ। ਖ਼ਾਸ ਤੌਰ ’ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਖ਼ਬਰਾਂ ਤਾਂ ਇਹ ਵੀ ਆ ਰਹੀਆਂ ਹਨ ਕਿ ਪੀੜਤ ਲੋਕਾਂ …

Continue reading

ਸ਼ਾਹੀਨ ਬਾਗ਼ ਚੌਕਸ ਰਹਿ!

ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖ਼ਿਲਾਫ਼ ਦੇਸ਼ ਭਰ ਵਿਚ ਕਈ ਥਾਵਾਂ ’ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਦਿੱਲੀ ਦੇ ਸ਼ਾਹੀਨ ਬਾਗ ਇਲਾਕੇ ਵਿਚ ਜਾਰੀ ਵਿਰੋਧ ਪ੍ਰਦਰਸ਼ਨ ਕਈ ਮਾਅਨਿਆਂ ਵਿਚ ਖ਼ਾਸ ਬਣ ਚੁੱਕਾ ਹੈ। ਇਹਦਾ ਵੱਡਾ ਕਾਰਨ ਲੋਕਾਂ ਦੀ ਇਕਜੁਟਤਾ ਹੈ ਜੋ ਹੱਕ-ਇਨਸਾਫ਼ ਲਈ ਲੰਬੇ ਸਮੇਂ ਤੋਂ ਇੱਥੇ ਨਿਤਰੇ ਹੋਏ ਹਨ। ਸ਼ਾਹੀਨ ਬਾਗ ਭਾਰਤੀ ਅਵਾਮ ਦੇ ਸਾਂਝੇ …

Continue reading

ਆਪਣਾ ਮੂਲ ਪਛਾਣ

ਕਮਲ ਦੁਸਾਂਝ ਹਿੰਦ-ਪਾਕਿ ਖਿੱਤੇ ਦੇ ਪੰਜਾਬੀ ਅਦਬ ਵਿਚ ਬੇਹੱਦ ਮਕਬੂਲ ਜਨਾਬ ਅਹਿਮਦ ਸਲੀਮ ਨੇ ਇਕ ਮਿਲਣੀ ਦੌਰਾਨ ਆਖਿਆ ਸੀ “ਉਨ੍ਹਾਂ ਦੇ ਵਾਲਿਦ ਸਾਹਿਬ ਮੁਹੰਮਦ ਸ਼ਰੀਫ਼ ਬੜੇ ਪੱਕੇ ਮੁਸਲਮਾਨ ਸਨ, ਔਰ ਨਮਾਜ਼ੀ ਤੇ ਪਰਹੇਜ਼ਗਾਰ…। ਉਨ੍ਹਾਂ ਨੇ ਮੌਲਵੀ ਸਾਹਿਬ ਨੂੰ ਕਿਹਾ ਕਿ ਤੁਸੀਂ ਘਰੇ ਆਣ ਕੇ ਸਾਡੇ ਬੱਚੇ ਨੂੰ ਮਜ਼੍ਹਬੀ ਤਾਲੀਮ ਦਿਓ…ਤੇ ਮੌਲਵੀ ਸਾਹਿਬ ਏਨੇ ਸਖ਼ਤ ਸਨ …

Continue reading

ਬੇਇਨਸਾਫ਼ੀ ਵਿਰੁੱਧ ਲੋਕਤਾ ਦਾ ਉਦੈ ਹੋ ਰਿਹਾ ਸੂਰਜ/ ਸੁਸ਼ੀਲ ਦੁਸਾਂਝ

ਜਨਵਰੀ 2020 ਨੂੰ ਆ ਰਹੇ ਪੰਜਾਬੀ ਰਸਾਲੇ ‘ਹੁਣ’ ਦੀ ਸੰਪਾਦਕੀ ਪਾਠਕਾਂ ਦੀ ਨਜ਼ਰ ਪੂਰਾ ਭਾਰਤ ਧੁਖ਼ ਰਿਹਾ ਹੈ। ਮੁਲਕ ਦੀ ਆਤਮਾ ਲਹੂਲੁਹਾਨ ਹੈ। ਸੰਸਾਰ ਦੀ ਸਭ ਤੋਂ ਵੱਡੀ ਜਮਹੂਰੀਅਤ ਦੀ ਚੂਲ਼ ‘ਸੰਵਿਧਾਨ’ ਨਾਲ ਧਰੋਹ ਕੀਤਾ ਜਾ ਰਿਹਾ ਹੈ।   ਜਿਸ ‘ਨਾਗਰਿਕਤਾ ਸੋਧ ਕਾਨੂੰਨ’ ਦੀ ਓਟ ਲੈ ਕੇ ਇਹ ਸਭ ਕੁਝ ਕੀਤਾ ਜਾ ਰਿਹਾ ਹੈ; ਉਹਦੇ …

Continue reading

ਮਾਨਵਤਾ ਦੇ ਦੋਖੀਆਂ ਨੂੰ ਜ਼ੋਰਦਾਰ ਟੱਕਰ ਦੇਣ ਲਈ ਮਿਸਾਲੀ ਇਕਜੁੱਟਤਾ ਦੀ ਲੋੜ / ਕਮਲ ਦੁਸਾਂਝ

ਤੁਸੀਂ ਰੋਟੀ ਮੰਗੋ, ਉਹ ਤੁਹਾਨੂੰ ਨਸ਼ੇ ਦੇਣਗੇ.. ਤੁਸੀਂ ਰੁਜ਼ਗਾਰ ਮੰਗੋ, ਉਹ ਤੁਹਾਨੂੰ ਪਰਾਈ ਧਰਤੀਆਂ ਦੀ ਹਿਜਰਤ ਦੇਣਗੇ..ਤੁਸੀਂ ਸਿੱਖਿਆ ਮੰਗੋ ਤਾਂ ਉਹ ਤੁਹਾਨੂੰ ਰਾਸ਼ਟਰਵਾਦ ਦਾ ਪਾਠ ਪੜ੍ਹਾਉਣਗੇ। ਤੁਸੀਂ ਦੁਹਾਈ ਦਿਓਂਗੇ ਤਾਂ ਤੁਹਾਨੂੰ ਅੱਖਾਂ ਦਿਖਾਉਣਗੇ ਤੇ ਜੇ ਕਿਤੇ ਤੁਸੀਂ ਵਿਰੋਧ ਕੀਤਾ ਤਾਂ ਰਾਸ਼ਟਰ ਵਿਰੋਧੀ ਗਰਦਾਨੇ ਜਾਓਗੇ.. ਹਾਂ ਜੇਲ੍ਹ ਵੀ ਹੋ ਸਕਦੀ ਹੈ। ਦੁਨੀਆ ਦੇ ਬਹੁਤ ਸਾਰੇ ਮੁਲਕਾਂ …

Continue reading

‘ਕਿਵੇਂ` ਅਤੇ ‘ਕਿਉਂ` ਤੋਂ ਬੇਚੈਨ ਸੱਤਾ ਸਿਆਸਤ/ ‘ਹੁਣ’ ਦੇ 43ਵੇਂ ਅੰਕ `ਚੋਂ / ਸੁਸ਼ੀਲ ਦੁਸਾਂਝ

ਬਹੁਤ ਕੁਝ ਬਦਲ ਰਿਹਾ ਹੈ। ਬਦਲਨਾ ਹੀ ਹੁੰਦਾ ਹੈ ਪਰ ਜਿਸ ਤੇਜ਼ੀ ਅਤੇ ਜਿਸ ਦਿਸ਼ਾ ਵੱਲ ਇਹ ਬਦਲਾਅ ਹਨ; ਉਹ ਕੁਝ ਵੱਡੇ ਸਵਾਲ ਪੈਦਾ ਕਰਦੇ ਹਨ। ਦਰਅਸਲ; ਹੋਏ ਵਾਪਰੇ ਨੂੰ ਦੇਖਣਾ ਮਹੱਤਵਪੂਰਨ ਨਹੀਂ, ਮਹੱਤਵਪੂਰਨ ਹੈ ਵਾਪਰ ਰਹੇ ਦੇ ਕਾਰਨਾਂ ਵਿਚ ਲੱਥਣਾ। ‘ਕਿਵੇਂ` ਅਤੇ ‘ਕਿਉਂ` ਦੀ ਪਹੁੰਚ ਹੀ ਮਨੁੱਖੀ ਵਿਕਾਸ ਦੀ ਧੁਰੀ ਹੈ। ਪਰ ਇਹ ‘ਕਿਵੇਂ` …

Continue reading

ਤਿੰਨ ਤਲਾਕ ਬਨਾਮ ਜਸ਼ੋਦਾ ਬੇਨ

ਕਮਲ ਦੁਸਾਂਝ ਰਾਜ ਸਭਾ ਵਿਚ ਤਿੰਨ ਤਲਾਕ ਬਿਲ ਪਾਸ ਹੋ ਗਿਆ ਹੈ। ਹੁਣ ਇਹਦੇ ਕਾਨੂੰਨ ਬਣਨ ਵਿਚ ਕੋਈ ਰੁਕਾਵਟ ਨਹੀਂ ਹੈ। ਜਸ਼ੋਦਾ ਬੇਨ ਨੂੰ ਤਾਂ ਤੁਸੀਂ ਜਾਣਦੇ ਹੀ ਹੋ ਨਾ? ਭਾਰਤ ਦੇ ‘ਪ੍ਰਧਾਨ ਸੇਵਕ’ ਨਰਿੰਦਰ ਮੋਦੀ ਦੀ ਪਤਨੀ, ਜਿਹੜੇ ਬਿਨਾਂ ਤਲਾਕ ਹੀ ਇਕੱਲਤਾ ਦੇ ਸਰਾਪੇ ਹੋਏ ਹਨ। ਸਵਾਲ ਤਾਂ ਬਣਦਾ ਹੀ ਹੈ ਨਾ ਕਿ ਭਾਰਤ …

Continue reading

ਕਾਸ਼! ਸਾਡੇ ਵੀ ਸਿਰਾਂ ‘ਤੇ ਦਸਤਾਰਾਂ, ਟੋਪੀਆਂ ਹੁੰਦੀਆਂ…

ਕਮਲ ਦੁਸਾਂਝ ਇਨ੍ਹੀਂ ਦਿਨੀਂ ਦਿੱਲੀ ਵਿਚ ਆਟੋ ਡਰਾਈਵਰ ਸਿੱਖ ਪਿਓ-ਪੁੱਤ ਦੀ ਖ਼ਬਰ ਚਰਚਾ ਵਿਚ ਹੈ। ਵੱਖ ਵੱਖ ਚੈਨਲਾਂ ਤੇ ਸੋਸ਼ਲ ਮੀਡੀਆ ਰਾਹੀਂ ਖ਼ਬਰ ਹਰ ਇਕ ਵੱਲੋਂ ਪੜ੍ਹੀ ਅਤੇ ਨਿੰਦੀ ਜਾ ਚੁੱਕੀ ਹੈ। ਉਂਜ ‘ਪੁਲੀਸੀਆ ਦਹਿਸ਼ਤ’ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਤੇ ਅਜਿਹੀਆਂ ਘਟਨਾਵਾਂ ਨੂੰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਲੋਕਾਂ, …

Continue reading

SPORTS