ਸਹਾਇਤਾ ਸੰਸਥਾ ਵਲੋਂ ਐਡਮਿੰਟਨ ਵਿਚ ‘ਗਿਵ ਏ ਹਾਰਟ’ ਪਹਿਲੀ ਫਰਵਰੀ ਨੂੰ

ਐਡਮਿੰਟਨ (ਕਰਮਜੀਤ ਗਿੱਲ) : ਸਹਾਇਤਾ ਸੰਸਥਾ ਦੀ ਐਡਮਿੰਟਨ ਇਕਾਈ ਵਲੋਂ ਪਹਿਲੀ ਫਰਵਰੀ ਦਿਨ ਸ਼ਨੀਵਾਰ ਨੂੰ ਫੰਡ-ਰੇਜ਼ਿੰਗ ਡਿਨਰ ‘ਗਿਵ ਏ ਹਾਰਟ’ Silvermoon Banquets hall 3223 Parsons Rd NW, Edmonton, AB T6N 1B4 ਵਿਚ ਸ਼ਾਮ 6 ਤੋਂ ਰਾਤ 10 ਵਜੇ ਹੋ ਰਿਹਾ ਹੈ। ਸਹਾਇਤਾ ਸੰਸਥਾ ਅਮਰੀਕਾ, ਕੈਨੇਡਾ ਅਤੇ ਇੰਡੀਆ ਵਿਚ ਸਾਂਝੇ ਤੌਰ ’ਤੇ ਲੋਕ ਭਲਾਈ ਦੇ ਕੰਮ ਕਰਦੀ ਹੈ। …

Continue reading

ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ‘ਬੱਚਿਆਂ ਵਿਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ 21 ਮਾਰਚ ਨੂੰ

ਯੂਥ ਐਵਾਰਡ (ਸਮਾਜ ਸੇਵਾ ਕੈਟਗਰੀ) ਲਈ ਨੂਰਜੋਤ ਕਲਸੀ ਨੂੰ ਕੀਤਾ ਜਾਏਗਾ ਸਨਮਾਨਿਤ ਕੈਲਗਰੀ (ਜੋਰਾਵਰ ਬਾਂਸਲ) : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸਾਲ 2020 ਦੀ ਪਹਿਲੀ ਮੀਟਿੰਗ ਕੋਸੋ ਹਾਲ ਨੋਰਥ ਈਸਟ ਵਿਚ ਸਾਹਿਤਕ ਪ੍ਰੇਮੀਆਂ ਤੇ ਸਮਾਜਕ ਚਿੰਤਕਾਂ ਦੀ ਭਰਪੂਰ ਹਾਜ਼ਰੀ ਵਿਚ ਹੋਈ। ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਨਵੇਂ ਸਾਲ ਦੀ ਮੁਬਾਰਕਬਾਦ ਦੇ ਨਾਲ ਮੀਟਿੰਗ ਦਾ ਆਗਾਜ਼ …

Continue reading

ਨਸਲਵਾਦ ਵਿਰੋਧੀ ਸਲਾਹਕਾਰ ਕੌਂਸਲ ਨੇ ਕੰਜ਼ਰਵੇਟਿਵ ਸਰਕਾਰ ਤੋਂ ਨਾ-ਉਮੀਦੀ ਪ੍ਰਗਟਾਈ

ਐਡਮਿੰਟਨ : ਅਲਬਰਟਾ ਵਿਚ ਨਸਲਵਾਦ ਦਾ ਮੁਕਾਬਲਾ ਕਰਨ ਲਈ ਸਮਰਪਿਤ ਸਰਕਾਰ ਦੀ ਅਗਵਾਈ ਵਾਲੀ ਕੌਂਸਲ ਦੁਬਿਧਾ ਵਿਚ ਨਜ਼ਰ ਆ ਰਹੀ ਹੈ, ਜਿਸ ਦੇ ਮੈਂਬਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਵ-ਨਿਯੁਕਤ ਕੰਜ਼ਰਵੇਟਿਵ ਸਰਕਾਰ ਤੋਂ ਭਵਿੱਖ ਵਿਚ ਉਨ੍ਹਾਂ ਦੇ ਫ਼ੈਸਲੇ ਬਾਰੇ ਕੋਈ ਠੋਸ ਦਿਸ਼ਾ-ਨਿਰਦੇਸ਼ ਹਾਲੇ ਤੱਕ ਨਹੀਂ ਮਿਲੇ। ਅਪ੍ਰੈਲ ਦੀਆਂ ਪ੍ਰੋਵੀਨਸ਼ਲ ਚੋਣਾਂ, ਜੋ ਸਰਕਾਰ ਵਿਚ ਤਬਦੀਲੀ …

Continue reading

ਅਰਪਨ ਲਿਖਾਰੀ ਸਭਾ ਨੇ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ’ਤੇ ਖ਼ੁਸ਼ੀ ਪ੍ਰਗਟਾਈ

ਕੈਲਗਰੀ (ਜਸਵੰਤ ਸਿੰਘ ਸੇਖੋਂ) : ਅਰਪਨ ਲਿਖਾਰੀ ਸਭਾ ਕੈਲਗਰੀ ਦੀ ਨਵੰਬਰ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿੱਚ ਸਤਨਾਮ ਸਿੰਘ ਢਾਅ ਅਤੇ ਜਸਵੀਰ ਸਿਹੋਤਾ ਦੀ ਪ੍ਰਧਾਨਗੀ ਹੇਠ ਹੋਈ। ਜਸਵੰਤ ਸਿੰਘ ਸੇਖੋਂ ਨੇ ਸਟੇਜ ਦੀ ਜ਼ਿੰਮੇਵਾਰੀ ਸੰਭਾਲਦਿਆਂ ਆਏ ਹੋਏ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਨੂੰ ਜੀ ਆਇਆ ਆਖਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗਮਾਨ ਦੀ ਵਧਾਈ ਦਿੰਦਿਆਂ ਕਰਤਾਰਪੁਰ …

Continue reading

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਰਹੀ

ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ ਕੋਸੋ ਦੇ ਹਾਲ ਵਿੱਚ ਕਰਦਿਆਂ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਸਭ ਸਾਹਿਤਕ ਪ੍ਰੇਮੀਆਂ ਨੂੰ ਜੀ ਆਇਆਂ ਆਖਿਆ ਅਤੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਦਵਿੰਦਰ ਮਲਹਾਂਸ ਦੇ ਨਾਲ ਜਗਦੇਵ ਸਿੱਧੂ ਤੇ ਐਡਮਿੰਟਨ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੀ ਕੁਲਦੀਪ ਕੌਰ ਨੂੰ ਸੱਦਾ ਦਿੱਤਾ। ਉਨ੍ਹਾਂ ਸਾਰੀ ਲੁਕਾਈ ਨੂੰ …

Continue reading

ਕੈਲਗਰੀ ਸਮੇਤ ਦੁਨੀਆਂ ਭਰ ਵਿੱਚ ਵਾਤਾਵਰਣ ਪ੍ਰੇਮੀਆਂ ਵਲੋਂ ਕੀਤੇ ਰੋਸ ਮੁਜ਼ਾਹਰੇ!

ਕੈਲਗਰੀ: ਦੁਨੀਆਂ ਦੇ 163 ਦੇਸ਼ਾਂ ਵਿੱਚ ਸ਼ੁੱਕਰਵਾਰ ਸਤੰਬਰ 20 ਨੂੰ ਸਕੂਲੀ ਬੱਚਿਆਂ ਵਲੋਂ ਵਾਤਾਵਰਣ ਦੇ ਹੱਕ ਤੇ ਗਲੋਬਲ ਵਾਰਮਿੰਗ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ, ਜਿਨ੍ਹਾਂ ਵਿੱਚ 40 ਲੱਖ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।   ਇਸੇ ਲੜੀ ਵਿੱਚ ਕੈਲਗਰੀ ਦੇ ਸਿਟੀ ਹਾਲ ਸਾਹਮਣੇ ਵੀ ਇੱਕ ਭਾਰੀ ਰੋਸ ਪ੍ਰਦਰਸ਼ਨ ਤੇ ਪਰੇਡ ਕੱਢੀ ਗਈ।ਜਿਸ ਵਿੱਚ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਤੇ ਸਿੱਖ ਵਿਰਸਾ ਇੰਟਰਨੈਸ਼ਨਲ ਦੇ 20-25 ਵਲੰਟੀਅਰਜ਼ ਵਲੋਂ ਵੀ ਭਾਗ ਲਿਆ ਗਿਆ। ਜਿਥੇ ਭਾਰੀ ਗਿਣਤੀ ਵਿੱਚ ਪੁੱਜੇ ਪ੍ਰਦਰਸ਼ਨਕਾਰੀਆਂ ਵਲੋਂ ਸਰਕਾਰਾਂ ਨੂੰ ਗਲੋਬਲ ਵਾਰਮਿੰਗ ਨਾਲ ਹੋ ਰਹੀ ਤੇ ਹੋਣ ਜਾ ਰਹੀ ਤਬਾਹੀ ਲਈ ਜਲਦ ਐਕਸ਼ਨ ਲੈਣ ਦੀ ਗੱਲ ਕੀਤੀ ਗਈ। ਯਾਦ ਰਹੇ ਇਹ ਮੁਜ਼ਾਹਰੇ ਉਸ ਲੜੀ ਦਾ ਹਿੱਸਾ ਹਨ, ਜੋ ਪਿਛਲੇ ਇੱਕ ਸਾਲ ਤੋਂ ਸਕੂਲੀ ਬੱਚਿਆਂ ਵਲੋਂ ਦੁਨੀਆਂ ਭਰ ਚਲਾਈ ਜਾ ਰਹੀ ਹੈ, ਜਿਸ ਦੌਰਾਨ ਹਰ ਸ਼ੁੱਕਰਵਾਰ ਨੂੰ ਸਕੂਲੀ ਬੱਚੇ ਵੱਖ-ਵੱਖ ਦੇਸ਼ਾਂ ਤੇ ਸ਼ਹਿਰਾਂ ਵਿੱਚ ਸਰਕਾਰੀ ਦਫਤਰਾਂ ਜਾਂ ਪਾਰਲੀਮੈਂਟ ਸਾਹਮਣੇ ਪ੍ਰਦਰਸ਼ਨ ਕਰਦੇ ਹਨ ਕਿ ਉਨ੍ਹਾਂ ਦਾ ਭਵਿੱਖ ਬਚਾਉਣ ਲਈ ਕੁਝ ਕਰੋ।ਉਨ੍ਹਾਂ ਦਾ ਕਹਿਣਾ ਹੈ ਕਿ ਸਾਡੀ ਹੁਣ ਤੱਕ ਕੀਤੀ ਤਰੱਕੀ ਦੇ ਕੋਈ ਅਰਥ ਨਹੀਂ ਹੋਣਗੇ, ਜੇ ਮਨੁੱਖਤਾ ਹੀ ਖਤਮ ਹੋ ਗਈ। Share on: WhatsApp

Continue reading

ਵਿਸਾਖੀ ਨਗਰ ਕੀਰਤਨ ਕਮੇਟੀ ਵਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ 50,000 ਡਾਲਰ ਦੀ ਸਹਾਇਤਾ

ਐਡਮਿੰਟਨ : ਵਿਸਾਖੀ ਨਗਰ ਕੀਰਤਨ ਕਮੇਟੀ ਐਡਮਿੰਟਨ ਦੀ ਪਿਛਲੇ ਦਿਨੀਂ ਹੋਈ ਮੀਟਿੰਗ ਵਿਚ ਪੰਜਾਬ ਵਿਚ ਹੜ੍ਹਾਂ ਕਾਰਨ ਹੋਏ ਜਾਨੀ ਅਤੇ ਮਾਲੀ ਨੁਕਸਾਨ ’ਤੇ ਡੂੰਘੀ ਚਿੰਤਾ ਪ੍ਰਗਾਈ ਗਈ। ਕਮੇਟੀ ਵਲੋਂ ਇਹ ਵੀ ਫੈਸਲਾ ਲਿਆ ਗਿਆ ਕਿ ਐਡਮਿੰਟਨ ਦੀਆਂ ਸਿੱਖ ਸੰਗਤਾਂ ਵਲੋਂ ਹੜ੍ਹ ਪੀੜਤਾਂ ਲਈ 50,000 ਡਾਲਰ ਦੀ ਵਿਤੀ ਸਹਾਇਤਾ ਕੀਤੀ ਜਾਵੇ। ਇਸ ਵਿਚੋਂ ਅੱਧੀ ਰਕਮ ਤੁਰੰਤ …

Continue reading

ਗੁਰਦੁਆਰਾ ਮਿਲਵੁਡਜ਼ ਵਲੋਂ ਕਰਵਾਈ ਗਈ ਬਜ਼ੁਰਗਾਂ ਦੀ ਪਿਕਨਿਕ

ਐਡਮਿੰਟਨ : ਗੁਰਦੁਆਰਾ ਮਿਲਵੁਡਜ਼ ਵਲੋਂ ਬਜ਼ੁਰਗਾਂ ਨੂੰ ਇਲਕ ਆਈਲੈਂਡ ਨੈਸ਼ਨਲ ਪਾਰਕ ਵਿਖੇ ਪਿਕਨਿਕ ਵਾਸਤੇ ਲਿਜਾਇਆ ਗਿਆ। 6 ਬੱਸਾਂ ਅਤੇ 12 ਕਾਰਾਂ/ਟਰੱਕ ਸਵੇਰ 10:00 ਵਜੇ ਗੁਰਦੁਆਰੇ ਤੋਂ ਚੱਲ ਕੇ ਪਾਰਕ ਵਿਚ ਪਹੁੰਚੇ। 310 ਤੋਂ ਉਪਰ ਸੰਖਿਆ ’ਚ ਪਹੁੰਚੇ ਲੋਕਾਂ ਲਈ ਸਪੈਸ਼ਲ ਟੈਂਟ ਲਾਏ ਗਏ ਸਨ ਜਿਥੇ ਉਨ੍ਹਾਂ ਨੇ ਵੱਖਰੇ ਵੱਖਰੇ ਖਾਣਿਆਂ ਦਾ ਅਨੰਦ ਮਾਣਿਆ। ਬਜ਼ੁਰਗਾਂ ਦੇ …

Continue reading

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਸਾਲਾਨਾ ਸਮਾਰੋਹ ਦੌਰਾਨ ਲੇਖਿਕਾ ਪਰਮਿੰਦਰ ਸਵੈਚ ਦਾ ਸਨਮਾਨ

ਜੋਰਾਵਰ ਬਾਂਸਲ : ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਸਾਲਾਨਾ ਸਮਾਰੋਹ ਕਰਵਾਇਆ ਗਿਆ ਜਿਸ ਦੌਰਾਨ ਵੈਨਕੂਵਰ ਸਰੀ ਦੀ ਬਹੁਪੱਖੀ ਸ਼ਖ਼ਸੀਅਤ ਲੇਖਿਕਾ ਪਰਮਿੰਦਰ ਸਵੈਚ ਨੂੰ ਤ ਕੀਤਾ ਗਿਆ। ਇਸ ਵਿਚ ਸਨਮਾਨ ਚਿੰਨ੍ਹ, ਇਕ ਹਜ਼ਾਰ ਡਾਲਰ ਦੀ ਰਾਸ਼ੀ ਤੇ ਸਭਾ ਦੇ ਲੇਖਕਾਂ ਦੀਆਂ ਕਿਤਾਬਾਂ ਦਾ ਸੈੱਟ ਭੇਟ ਕੀਤਾ ਗਿਆ। ਇਸ ਮੌਕੇ ਕੈਲਗਰੀ ਤੋਂ ਹੀ ਨਹੀਂ ਬਲਕਿ ਕੈਨੇਡਾ ਭਰ …

Continue reading

ਮਿਲਵੁੱਡਜ਼ ਕਲਚਰਲ ਸੋਸਾਇਟੀ ਨੇ ਕਰਵਾਈ ਵਾਕ ਫਾਰ ਹੈਲਥ

ਐਡਮਿੰਟਨ : ਮਿਲਵੁੱਡਜ਼ ਕਲਚਰਲ ਸੋਸਾਇਟੀ ਵਲੋਂ ਬੜੀ ਕਾਮਯਾਬੀ ਨਾਲ ਵਾਕ ਫਾਰ ਹੈਲਥ ਕਰਵਾਇਆ ਗਿਆ। ਇਹ ਈਵੈਂਟ ਸੋਸਾਇਟੀ ਦੀ ਕਮੇਟੀ ਅਤੇ ਸਾਰੇ ਮੈਂਬਰਾਂ ਅਤੇ ਵਲੰਟੀਅਰਾਂ ਦੇ ਸਹਿਯੋਗ ਨਾਲ ਬੜੇ ਸੁਚੱਜੇ ਤਰੀਕੇ ਨਾਲ ਸਿਰੇ ਚਾੜ੍ਹਿਆ ਗਿਆ। ਰਜਿਸਟ੍ਰੇਸ਼ਨ ਤੋਂ ਲੈ ਕੇ ਅਖੀਰ ਤੱਕ ਵਾਕ ਦਾ ਹਰ ਪੱਖ ਬੜੀ ਵਿਉਂਤਬੱਧ ਤਰੀਕੇ ਨਾਲ ਪਲਾਨ ਕੀਤਾ ਗਿਆ ਸੀ। ਰਸਤੇ ਵਿਚ ਹਰ …

Continue reading

SPORTS