ਅਮਰੀਕੀ ਕਾਂਗਰਸ ਲਈ ਚੁਣੇ ਗਏ 5 ਭਾਰਤੀ

ਵਾਸ਼ਿੰਗਟਨ (ਨਦਬ): ਅਮਰੀਕੀ ਕਾਂਗਰਸ ਲਈ 5 ਭਾਰਤੀ ਅਮਰੀਕੀਆਂ ਦੀ ਇਤਿਹਾਸਕ ਜਿੱਤ ਦੇ ਸਿਲਸਿਲੇ ‘ਚ ਭਾਰਤੀ ਅਮਰੀਕੀ ਭਾਈਚਾਰੇ ਵੱਲੋਂ ਅਗਲੇ ਹਫਤੇ ਵਾਸ਼ਿੰਗਟਨ ‘ਚ ਜਿੱਤ ਦਾ ਜਸ਼ਨ ਮਨਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਐਮੀ ਬੇਗ ਲਗਾਤਾਰ ਤੀਜੀ ਵਾਰ ਅਮਰੀਕੀ ਕਾਂਗਰਸ ਲਈ ਚੁਣੀ ਗਈ ਹੈ ਅਤੇ ਰਾਜਾ ਕ੍ਰਿਸ਼ਨਾ ਮੂਰਤੀ, ਆਰਖੇਜ ਤੇ ਪ੍ਰਮਿਲਾ ਜੈਪਾਲ ਪਹਿਲੀ ਵਾਰ ਪ੍ਰਤੀਨਿਧੀ ਸਭਾ ਲਈ ਚੁਣੇ …

Continue reading

ਇਟਲੀ ਦੇ ਪ੍ਰਧਾਨ ਮੰਤਰੀ ਵਲੋਂ ਅਸਤੀਫਾ

ਰੋਮ (ਨਦਬ): ਸੰਵਿਧਾਨਿਕ ਸੁਧਾਰਾਂ ‘ਤੇ ਰਾਇਸ਼ੁਮਾਰੀ ਵਿੱਚ ਹਾਰ ਮਿਲਣ ਤੋਂ ਬਅਦ ਇਟਲੀ ਦੇ ਪ੍ਰਧਾਨ ਮੰਤਰੀ ਮੈਟਿਯੋ ਰੈਂਜੀ ਨੇ ਸੋਮਵਾਰ ਆਪਣੇ ਅਹੁਦੇ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ। ਪ੍ਰਧਾਨ ਮੰਤਰੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਸਰਕਾਰ ਚਲਾਉਣ ਦਾ ਮੇਰਾ ਅਨੁਭਵ ਇੱਥੇ ਹੀ ਖ਼ਤਮ ਹੁੰਦਾ ਹੈ।” ਰੈਂਜੀ ਨੇ ਇਸ ਰਾਇਸ਼ੁਮਾਰੀ ਵਿੱਚ ਆਪਣਾ ਭਵਿੱਖ ਦਾਅ ‘ਤੇ ਲਗਾ ਦਿੱਤਾ …

Continue reading

ਰਾਊਲ ਵੱਲੋਂ ਫੀਦਲ ਦੇ ਇਨਕਲਾਬੀ ਰਾਹ ‘ਤੇ ਚੱਲਣ ਦਾ ਅਹਿਦ

ਕਿਊਬਾ (ਨਦਬ) : ਕਿਊਬਾ ਦੇ ਰਾਸ਼ਟਰਪਤੀ ਰਾਊਲ ਕਾਸਤਰੋ ਨੇ ਫੀਦਲ ਕਾਸਤਰੋ ਦੀਆਂ ਅੰਤਮ ਰਸਮਾਂ ਤੋਂ ਪਹਿਲਾਂ ਉਨ੍ਹਾਂ ਦੇ ਮਾਣ ਵਿੱਚ ਹੋਈ ਰੈਲੀ ਦੌਰਾਨ ਆਪਣੇ ਭਰਾ ਦੇ ਸਮਾਜਵਾਦੀ ਇਨਕਲਾਬ ਦੇ ਰਾਹ ਉਤੇ ਚੱਲਣ ਦਾ ਅਹਿਦ ਲਿਆ। ਫੀਦਲ ਦੇ ਗੁਰੀਲਾ ਸੰਘਰਸ਼ ਦੀ ਸ਼ੁਰੂਆਤ ਵਾਲੀ ਥਾਂ ਸਾਂਤਿਆਗੋ ਡੀ ਕਿਊਬਾ ਦੇ ਰੈਵੋਲਿਊਸ਼ਨ ਪਲਾਜ਼ਾ ‘ਚ ਰਾਊਲ ਕਾਸਤਰੋ ਨਾਲ ਇਹ ਹਲਫ਼ …

Continue reading

ਅਮਰੀਕਾ ਦੇ ਸਬਵੇਅ ਵਿੱਚ ਮੁਸਲਿਮ ਵਿਦਿਆਰਥਣ ‘ਤੇ ਹਮਲਾ

ਨਿਊਯਾਰਕ (ਨਦਬ):  ਅਮਰੀਕੀ ਸਬਵੇਅ ਰੇਲ ਗੱਡੀ ਵਿੱਚ ਸਵਾਰ ਇਕ ਮੁਸਲਿਮ ਵਿਦਿਆਰਥਣ ‘ਤੇ ਤਿੰਨ ਸ਼ਰਾਬੀ ਗੋਰਿਆਂ ਨੇ ਕਥਿਤ ਤੌਰ ‘ਤੇ ਹਮਲਾ ਕੀਤਾ। ‘ਡੋਨਲਡ ਟਰੰਪ’ ਦਾ ਨਾਂ ਲੈ ਕੇ ਚੀਕਾਂ ਮਾਰ ਰਹੇ ਇਨ੍ਹਾਂ ਵਿਅਕਤੀਆਂ ਨੇ ਵਿਦਿਆਰਥਣ ਦਾ ਬੁਰਕਾ ਉਤਾਰਨ ਤੋਂ ਪਹਿਲਾਂ ਇਸਲਾਮ ਵਿਰੁੱਧ ਅਪਸ਼ਬਦ ਆਖੇ। ਯਾਸਮਿਨ ਸੇਵੀਦ (18) ਜਦੋਂ ਸਬਵੇਅ ਰਾਹੀਂ ਮੈਨਹੱਟਨ ਵਿੱਚੋਂ ਲੰਘ ਰਹੀ ਸੀ ਤਾਂ …

Continue reading

ਸੈਨ ਫਰਾਂਸਿਸਕੋ ਵਿੱਚ ਰੇਵ ਪਾਰਟੀ ਦੌਰਾਨ ਅੱਗ ਲੱਗੀ, 40 ਮੌਤਾਂ ਦਾ ਖ਼ਦਸ਼ਾ

ਓਕਲੈਂਡ (ਨਦਬ): ਸਾਂ ਫਰਾਂਸਿਸਕੋ ਨੇੜੇ ਇਕ ਗੁਦਾਮ ਵਿੱਚ ਰੇਵ ਪਾਰਟੀ ਦੌਰਾਨ ਅੱਗ ਲੱਗਣ ਕਾਰਨ ਘੱਟੋ ਘੱਟ 40 ਵਿਅਕਤੀਆਂ ਦੇ ਮਰਨ ਦਾ ਖ਼ਦਸ਼ਾ ਹੈ। ਅਧਿਕਾਰੀਆਂ ਨੇ ਕਿਹਾ ਕਿ ਓਕਲੈਂਡ ਦੀ ਇਸ ਇਮਾਰਤ ਵਿੱਚ ਲੋਕਾਂ ਨੂੰ ਰਹਿਣ ਅਤੇ ਪਾਰਟੀ ਦੀ ਇਜਾਜ਼ਤ ਨਹੀਂ ਹੈ। ਓਕਲੈਂਡ ਦੇ ਯੋਜਨਾਬੰਦੀ ਵਿਭਾਗ ਦੇ ਅੰਤਰਿਮ ਮੁਖੀ ਡੈਰਿਨ ਰਾਨੇਲੇਟੀ ਨੇ ਕਿਹਾ ਕਿ ਹਾਲ ਹੀ …

Continue reading

ਟਰੰਪ ਵਲੋਂ ਪਾਕਿਸਤਾਨ ਪ੍ਰਧਾਨ ਮੰਤਰੀ, ਸ਼ਰੀਫ ਦੀ ਸਿਫਤਾਂ, ਦੁਵੱਲੇ ਮਸਲਿਆਂ ਦੇ ਹੱਲ ਲਈ ਵਿਚੋਲਗੀ ਦੀ ਪੇਸ਼ਕਸ਼

ਨਵੀਂ ਦਿੱਲੀ (ਨਦਬ): ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਗੱਲ ਸਿੱਧ ਕਰਨ ‘ਚ ਕੋਈ ਜ਼ਿਆਦਾ ਦੇਰ ਨਹੀਂ ਲਗਾਈ ਕਿ ਬੁਰਜਵਾ ਸਿਆਸਦਾਨ ਇੱਕੋ ਜਿਹੇ ਹੀ ਹੁਦੇ ਹਨ। ਦੇਸ਼ ਭਾਵੇਂ ਕੋਈ ਵੀ ਹੋਵੇ, ਇਨ੍ਹਾਂ ‘ਚ ਜ਼ਿਆਦਾ ਫਰਕ ਨਹੀਂ ਹੁੰਦਾ।  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਹੋਈ ਉਨਾਂ ਦੀ ਗੱਲਬਾਤ ਸੁਰਖੀਆਂ ‘ਚ ਹੈ। …

Continue reading

ਵੱਡਾ ਉਲਟਫੇਰ : ਟਰੰਪ ਬਣੇ ਅਮਰੀਕਾ ਦੇ ਰਾਸ਼ਟਰਪਤੀ ਮੈਂ ਹਰ ਅਮਰੀਕੀ ਦਾ ਰਾਸ਼ਟਰਪਤੀ : ਟਰੰਪ

ਵਾਸ਼ਿੰਗਟਨ (ਨਦਬ): ਡੋਨਾਲਡ ਟਰੰਪ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਹੋਣਗੇ। ਅਮਰੀਕੀ ਰਾਸ਼ਟਰਪਤੀ ਲਈ ਮੰਗਲਵਾਰ ਨੂੰ ਹੋਈ ਚੋਣ ਵਿੱਚ ਵੱਡਾ ਉਲਟਫ਼ੇਰ ਕਰਦਿਆਂ ਰਿਪਬਲੀਕਨ ਡੋਨਾਲਡ ਟਰੰਪ ਨੇ ਡੈਮੋਕ੍ਰੇਟ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਹੈਰਾਨੀਜਨਕ ਢੰਗ ਨਾਲ ਪਛਾੜ ਦਿੱਤਾ। ਵੋਟਿੰਗ ਦੇ ਖ਼ਤਮ ਹੋਣ ਦੇ ਨਾਲ ਹੀ ਆਉਣੇ ਸ਼ੁਰੂ ਹੋਏ ਐਗਜਿਟ ਪੋਲ ਵਿੱਚ ਡੋਨਾਲਡ ਟਰੰਪ ਨੇ ਲੀਡ ਬਣਾ ਲਈ ਸੀ। ਅਮਰੀਕਾ …

Continue reading

ਭਾਰਤੀਆਂ ਲਈ ਬਰਤਾਨੀਆ ਦਾ ਸਫ਼ਰ ਸੌਖਾ ਕਰਾਂਗੇ : ਮੇਅ

ਨਵੀਂ ਦਿੱਲੀ (ਨਦਬ): ਬਰਤਾਨੀਆ ਦੀ ਪ੍ਰਧਾਨ ਮੰਤਰੀ ਟੇਰੇਸਾ ਮੇਅ ਨੇ ਕਿਹਾ ਹੈ ਕਿ ਭਾਰਤੀਆਂ ਲਈ ਬਰਤਾਨੀਆ ਦਾ ਸਫ਼ਰ ਆਸਾਨ ਬਣਾਇਆ ਜਾਵੇਗਾ। ਭਾਰਤ ਦੇ ਤਿੰਨ ਦਿਨਾ ਦੌਰੇ ਦੌਰਾਨ ਮੇਅ ਨੇ ਕਿਹਾ ਕਿ ਇੰਗਲੈਂਡ ਵਲੋਂ ਯੂਰਪੀ ਯੂਨੀਅਨ ਛੱਡ ਦੇਣ ਤੋਂ ਪਹਿਲਾਂ ਭਾਰਤ ਅਤੇ ਬਰਤਾਨੀਆ ਵਿਚਕਾਰ ਵਪਾਰਕ ਸੰਬੰਧਾਂ ਨੂੰ ਮਜ਼ਬੂਤੀ ਦੇਣ ਦੇ ਰਸਤੇ ਲੱਭਣਾ ਬੇਹੱਦ ਅਹਿਮ ਹੈ। ਦੁਪਹਿਰ …

Continue reading

ਬ੍ਰਿਸਬੇਨ ‘ਚ ਪੰਜਾਬੀ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਮੈਲਬੋਰਨ (ਨਦਬ): ਪਿਛਲੇ ਨੌਂ ਸਾਲ ਤੋਂ ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਰਹਿੰਦੇ ਸੰਗਰੂਰ ਜ਼ਿਲ਼੍ਹੇ ਦੇ ਪਿੰਡ ਅਲੀਸ਼ੇਰ ਦੇ ਜੰਮਪਲ ਮਨਮੀਤ ਅਲੀਸ਼ੇਰ ਦਾ ਸ਼ਹਿਰ ਦੇ ਮਰੂਕਾ ਏਰੀਆ ਵਿਖੇ ਇੱਕ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ।ਪੇਸ਼ੇ ਵਜੋਂ ਬੱਸ ਡਰਾਈਵਰ ਮਨਮੀਤ ਜਦ ਆਪਣੀ ਡਿਊਟੀ ‘ਤੇ ਸੀ ਅਤੇ ਸਵਾਰੀਆਂ ਨੂੰ ਬੱਸ ਵਿਚ ਬਿਠਾਉਣ ਲਈ ਬੱਸ ਰੋਕੀ ਤਾਂ ਇੱਕ ਆਦਮੀ …

Continue reading

ਪੰਜਾਬੀ ਮੀਡੀਆ ਐਸੋਸੀਏਸ਼ਨ ਦੀ ਸਰਬਸੰਮਤੀ ਨਾਲ ਚੋਣ ਸੰਘਾ ਪ੍ਰਧਾਨ, ਸੰਧੂ ਅਤੇ ਕਲੇਰ ਮੀਤ ਪ੍ਰਧਾਨ, ਦਿਓਲ ਜਨਰਲ ਸਕੱਤਰ, ਸੰਧੂ ਖ਼ਜ਼ਾਨਚੀ ਅਤੇ ਡਾ. ਕਾਲੀਆ ਬਣੇ ਸਰਪ੍ਰਸਤ

  ਐਡਮਿੰਟਨ (ਨਦਬ) : ਪਿਛਲੇ 9 ਸਾਲ ਤੋਂ ਚਲਦੀ ਆ ਰਹੀ ਪੰਜਾਬੀ ਮੀਡੀਆ ਐਸੋਸੀਏਸ਼ਨ ਆਫ਼ ਅਲਬਰਟਾ ਦੀ ਮੀਟਿੰਗ ਹੋਈ, ਜਿਸ ਵਿੱਚ ਸੰਸਥਾ ਵਲੋਂ ਹੁਣ ਤਕ ਕੀਤੇ ਗਏ ਕੰਮਾਂ ‘ਤੇ ਵਿਚਾਰ ਚਰਚਾ ਕੀਤੀ ਗਈ। ਪਿਛਲੇ ਸਮੇਂ ਦੌਰਾਨ ਕਰਵਾਏ ਗਏ ਸੈਮੀਨਾਰਾਂ ਅਤੇ ਗੁਰਪੁਰਬ ਦੌਰਾਨ ਫੂਡ ਬੈਂਕ ਲਈ, 9 ਸਾਲਾਂ ਦੌਰਾਨ ਕੀਤੇ ਜਾਂਦੇ ਫ਼ੰਡ ਰੇਜਿੰਗ ‘ਤੇ ਤਸੱਲੀ ਪ੍ਰਗਟ …

Continue reading

SPORTS