ਕਰੋਨਾ ਕਾਰਨ ਦਸਵੀਂ ਦੀਆਂ ਪ੍ਰੀਖਿਆਵਾਂ ਰੱਦ, ਬਾਰ੍ਹਵੀਂ ਦੀਆਂ ਮੁਲਤਵੀ

ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਕਰੋਨਾਵਾਇਰਸ ਮਹਾਮਾਰੀ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਸੀਬੀਐੱਸਈ ਦੀਆਂ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ ਜਦਕਿ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਅਤੇ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ, ਕੇਂਦਰੀ ਸਿੱਖਿਆ ਸਕੱਤਰ ਤੇ ਹੋਰ …

Continue reading

ਸ਼ਾਹੀ ਇਸ਼ਨਾਨ ਵਿੱਚ ਜੁੜ ਸਕਦੇ ਹਨ 20 ਲੱਖ ਲੋਕ, ਤਬਲੀਗੀ ਜਮਾਤ ਵੇਲੇ ਹੋਇਆ ਸੀ ਹੰਗਾਮਾ

ਨਵੀਂ ਦਿੱਲੀ : ਭਾਰਤ ਵਿਚ ਕਰੋਨਾ ਦੀ ਦੂਸਰੀ ਲਹਿਰ ਕਹਿਰ ਢਾਹ ਰਹੀ ਹੈ ਅਤੇ ਉਧਰ ਹਰਿਦੁਆਰ ਵਿਚ ਲੱਖਾਂ ਲੋਕਾਂ ਦੀ ਭੀੜ ਜੁੜਨ ਦੀ ਤਿਆਰੀ ਹੈ। ਮੌਕਾ ਹੈ ਕੁੰਭ ਦੇ ਤੀਸਰੇ ਮੁੱਖ ਸ਼ਾਹੀ ਇਸ਼ਨਾਨ ਦਾ। ਕੁੰਭ ਦੀ ਇਹ ਭੀੜ ਦੇਸ਼ ਭਰ ਵਿਚ ਸੁਪਰ ਸਪ੍ਰੈਡਰ ਬਣ ਸਕਦੀ ਹੈ।ਹਰਿਦੁਆਰ ਵਿਚ ਮੇਲਾ ਪ੍ਰਸ਼ਾਸਨ ਦੇ ਅਨੁਮਾਨ ਮੁਤਾਬਕ ਇਸ ਸਮੇਂ ਮੇਲਾ …

Continue reading

ਭਾਰਤ ‘ਚ ਕਰੋਨਾ ਲਾਗ ਦੇ ਰਿਕਾਰਡ 1.68 ਨਵੇਂ ਮਾਮਲੇ ਸਾਹਮਣੇ ਆਏ

ਨਵੀਂ ਦਿੱਲੀ : ਭਾਰਤ ਵਿੱਚ ਬੀਤੇ 24 ਘੰਟਿਆਂ ਵਿੱਚ ਕਰੋਨਾ ਲਾਗ ਦੇ ਰਿਕਾਰਡ 1.68 ਨਵੇਂ ਮਾਮਲੇ ਸਾਹਮਣੇ ਆਉਣ ਬਾਅਦ ਪੀੜਤਾਂ ਦੀ ਕੁਲ ਗਿਣਤੀ ਵਧ ਕੇ 1,35,27,717 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਮੁਲਕ ਵਿੱਚ ਪੀੜਤ ਲੋਕਾਂ ਦੇ ਸਿਹਤਯਾਬ ਹੋਣ ਦੀ ਦਰ 90 ਫੀਸਦੀ ਤੋਂ ਵੀ ਘੱਟ ਰਹਿ ਗਈ ਹੈ। …

Continue reading

ਕਿਸਾਨਾਂ ਨਾਲ ਮੁੜ ਗੱਲਬਾਤ ਸ਼ੁਰੂ ਕੀਤੀ ਜਾਵੇ : ਅਨਿਲ ਵਿਜ

ਪੰਚਕੂਲਾ : ਹਰਿਆਣਾ ਵਿਚ ਕੋਵਿਡ-19 ਮਾਮਲਿਆਂ ਵਿਚ ਵਾਧੇ ਦੇ ਮੱਦੇਨਜ਼ਰ ਰਾਜ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਉਹ ਦਿੱਲੀ ਦੇ ਨਾਲ ਲੱਗਦੀ ਰਾਜ ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨਾਂ ਦੀ ਸਿਹਤ ਬਾਰੇ ਉਹ ਚਿੰਤਤ ਹਨ ਤੇ ਗੱਲਬਾਤ ਨੂੰ ਫਿਰ ਤੋਂ ਸ਼ੁਰੂ ਕਰਨ ਤੇ ਮਾਮਲਾ ਸੁਲਝਾਉਣ ਲਈ ਉਹ ਕੇਂਦਰੀ ਖੇਤੀ ਮੰਤਰੀ ਨੂੰ ਚਿੱਠੀ ਭੇਜਣਗੇ। ਸ੍ਰੀ …

Continue reading

ਕਰੋਨਾ ਕਾਰਨ 24 ਘੰਟਿਆਂ ਦੌਰਾਨ ਭਾਰਤ ‘ਚ 685, ਪੰਜਾਬ ‘ਚ 62 ਮਰੀਜ਼ਾਂ ਦੀ ਮੌਤ

ਨਵੀਂ ਦਿੱਲੀ : ਇਕੋ ਦਿਨ ਵਿਚ ਭਾਰਤ ਵਿਚ ਕੋਵਿਡ-19 ਦੇ 126789 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਕਰੋਨਾ ਪੀੜਤਾਂ ਦੀ ਕੁਲ ਗਿਣਤੀ 1,29,28,574 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕਰੋਨਾ ਕਾਰਨ 685 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ …

Continue reading

ਸ਼ਾਹਬਾਦ ਵਿੱਚ ਭਾਜਪਾ ਸੰਸਦ ਮੈਂਬਰ ਦੀ ਗੱਡੀ ‘ਤੇ ਕਿਸਾਨਾਂ ਨੇ ਕੀਤਾ ਹਮਲਾ

ਕੁਰੂਕਸ਼ੇਤਰ : ਹਰਿਆਣਾ ਦੇ ਕੁਰੂਕਸ਼ੇਤਰ ਵਿਚ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ ‘ਤੇ ਕਿਸਾਨਾਂ ਨੇ ਹਮਲਾ ਕਰ ਦਿੱਤਾ। ਸੈਣੀ ਸ਼ਾਹਬਾਦ ਵਿਚ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੇ ਵਿਧਾਇਕ ਰਾਮ ਕਰਨ ਕਾਲਾ ਕੋਲ ਗਏ ਸਨ। ਇਸੇ ਦੌਰਾਨ ਸੂਹ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਕਿਸਾਨਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਸੰਸਦ ਮੈਂਬਰ ਆਪਣੀ ਕਾਰ ਵਿਚ …

Continue reading

ਪੰਜਾਬ ‘ਚ ‘ਬੰਧੂਆ ਮਜ਼ਦੂਰੀ’ ਮਸਲੇ ‘ਤੇ ਲਿਖੀ ਚਿੱਠੀ ਬਾਰੇ ਕੇਂਦਰ ਨੇ ਦਿੱਤੀ ਸਫ਼ਾਈ

ਨਵੀਂ ਦਿੱਲੀ : ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖ ਕੇ ਪੁੱਛਿਆ ਗਿਆ ਸੀ ਕਿ ਬਾਹਰੀ ਸੂਬਿਆਂ ਤੋਂ ਮਜ਼ਦੂਰਾਂ ਨੂੰ ਚੰਗੀ ਤਨਖਾਹ ਦਾ ਵਾਅਦਾ ਕਰਕੇ ਸੱਦਿਆਂ ਜਾਂਦਾ ਹੈ ਪਰ ਜਦੋਂ ਉਹ ਪੰਜਾਬ ਆਉਂਦੇ ਹਨ ਤਾਂ ਉਨ੍ਹਾਂ ਤੋਂ ‘ਬੰਧੂਆ ਮਜ਼ਦੂਰੀ’ ਕਰਵਾਈ ਜਾਂਦੀ ਹੈ। ਇਸ ਚਿੱਠੀ ਨੂੰ ਮੀਡੀਆ ਅਤੇ ਪੰਜਾਬ ਦੇ ਸਿਆਸੀ …

Continue reading

ਪੱਛਮੀ ਬੰਗਾਲ ਦੇ ਨੰਦੀਗ੍ਰਾਮ ‘ਚ ਝੜਪਾਂ, ਮਮਤਾ ਨੇ ਰਾਜਪਾਲ ਨੂੰ ਕੀਤਾ ਫੋਨ

ਨੰਦੀਗ੍ਰਾਮ : ਪੱਛਮੀ ਬੰਗਾਲ ਵਿਚ ਵੋਟਿੰਗ ਦੇ ਦੂਜੇ ਪੜਾਅ ਦੌਰਾਨ ਨੰਦੀਗ੍ਰਾਮ ਵਿਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਵਿਚਾਲੇ ਝੜਪਾਂ ਹੋਣ ਦੀਆਂ ਰਿਪੋਰਟਾਂ ਹਨ। ਇਹ ਝੜਪ ਇਥੇ ਬੋਯਾਲਾ ਪੋਲਿੰਗ ਬੂਥ ਦੇ ਬਾਹਰ ਹੋਈ। ਜਾਣਕਾਰੀ ਮਿਲਣ ‘ਤੇ ਮੁੱਖ ਮੰਤਰੀ ਮਮਤਾ ਬੈਨਰਜੀ ਖੁਦ ਬੂਥ ’ਤੇ ਪਹੁੰਚ ਗਈ। ਇਸ ਦੌਰਾਨ ਉਨ੍ਹਾਂ ਰਾਜਪਾਲ ਜਗਦੀਪ ਧਨਖੜ ਨੂੰ ਫੋਨ ਕੀਤਾ। ਮਮਤਾ …

Continue reading

ਹਰਿਆਣਾ ਵਿੱਚ ਇਕ-ਦੂਜੇ ਖ਼ਿਲਾਫ਼ ਸੜਕਾਂ ‘ਤੇ ਉੱਤਰੇ ਭਾਜਪਾ ਕਾਰਕੁਨ ਤੇ ਕਿਸਾਨ, ਕੈਪਟਨ ਦੇ ਪੁਤਲੇ ਫੂਕੇ

ਚੰਡੀਗੜ੍ਹ : ਪੰਜਾਬ ਵਿਚ ਪੁਲੀਸ ਦੀ ਮੌਜੂਦਗੀ ਵਿਚ ਭਾਜਪਾ ਵਿਧਾਇਕ ਅਰੂਣ ਨਾਰੰਗ ਨਾਲ ਕੁੱਟਮਾਰ ਅਤੇ ਉਨ੍ਹਾਂ ਨੂੰ ਨਿਰਵਸਤਰ ਕਰਨ ਦੇ ਵਿਰੋਧ ਵਿਚ ਭਾਜਪਾਈਆਂ ਦਾ ਗੁੱਸਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਹਰਿਆਣਾ ਵਿਚ ਇਸ ਦਾ ਤਿੱਖਾ ਵਿਰੋਧ ਦੇਖਣ ਨੂੰ ਮਿਲਿਆ। ਮੰਗਲਵਾਰ ਨੂੰ ਸੂਬੇ ਦੀਆਂ ਸੜਕਾਂ ‘ਤੇ ਭਾਜਪਾ ਕਾਰਕੁਨਾਂ ਅਤੇ ਕਿਸਾਨ ਇਕ-ਦੂਜੇ ਖ਼ਿਲਾਫ਼ ਨਜ਼ਰ ਆਏ। ਭਾਜਪਾਈਆਂ ਨੇ …

Continue reading

ਮੁਜ਼ੱਫਰਨਗਰ ਦੰਗਿਆਂ ਨਾਲ ਜੁੜੇ ਮਾਮਲੇ ਵਿੱਚ 12 ਭਾਜਪਾ ਆਗੂਆਂ ਦੇ ਕੇਸ ਵਾਪਸ ਲਏ

ਸਾਲ 2013 ਦੇ ਮੁਜ਼ੱਫਰਨਗਰ ਦੰਗਿਆਂ ਨਾਲ ਜੁੜੇ ਇੱਕ ਮਾਮਲੇ ਵਿੱਚ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਸੂਬੇ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ 12 ਨੇਤਾਵਾਂ ਦੇ ਖ਼ਿਲਾਫ਼ ਹਿੰਸਾ ਭੜਕਾਉਣ ਦਾ ਕੇਸ ਵਾਪਸ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਵਿੱਚ ਸੂਬਾ ਸਰਕਾਰ ਦੇ ਮੰਤਰੀ ਸੁਰੇਸ਼ ਰਾਣਾ, ਭਾਜਪਾ ਵਿਧਾਇਕ ਸੰਗੀਤ ਸੋਮ, ਸਾਬਕਾ ਭਾਜਪਾ ਸੰਸਦ ਮੈਂਬਰ ਭਾਰਤੇਂਦੂ ਸਿੰਘ …

Continue reading